ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
27. ਚਿੱਟਾ ਕਣਕ ਦਾ ਦਾਣਾ ਏ, ਬਾਪੂ ਜੀ ਨਾ ਰੋਕ ਮੈਨੂੰ,
ਮੈਂ ਤਾਂ ਪੜ੍ਹਨੇ ਜਾਣਾ ਏ।
•
28. ਟਾਹਣੀ ਟੁੱਟ ਗਈ ਫੁਲਾਹੀ ਦੀ, ਪੜ੍ਹਕੇ ਤੂੰ ਕੀ ਲੈਣਾ,
ਕੀ ਲੋੜ ਪੜ੍ਹਾਈ ਦੀ।
•
29. ਚੰਗਾ ਜੱਗ ਪਿਆ ਹੋਣਾ ਏ, ਦੇਸ਼ ਇਹ ਪੰਜਾਬ ਮੇਰਾ,
ਕਈ ਸੁਰਗਾਂ ਤੋਂ ਸੋਹਣਾ ਏ।
•
30. ਛੰਭ ਵਿੱਚ ਮੁਰਗਾਬੀ ਏ, ਸ਼ਹਿਦ ਨਾਲੋਂ ਵੱਧ ਕੇ ਮਿੱਠੀ
ਮਾਂ ਬੋਲੀ ਪੰਜਾਬੀ ਏ।
•
31. ਠੰਡਾ ਪਾਣੀ ਨਲਕੇ ਦਾ, ਅੱਜ ਜਿੰਦ ਵਾਰਾਂ ਦੇਸ਼ ਤੋਂ,
ਪਤਾ ਨਹੀਂ ਕੋਈ ਭਲਕੇ ਦਾ।
•
.32. ਬੜੀ ਦਾਲ ਕਰਾਰੀ ਏ, ਵੱਸਣਾ ਸ਼ਰੀਕੇ ਦਾ,
ਨਾਭੇ ਦੀ ਸਰਦਾਰੀ ਏ।
•
33.ਪਾਣੀ ਵਿੱਚ ਜੋਕਾਂ ਨੇ, ਜਿਹਨਾਂ ਉੱਤੇ ਡੁੱਲ੍ਹਿਆਂ ਫਿਰੇਂ.
ਸਾਡੀ ਜੁੱਤੀ ਦੀਆਂ ਨੋਕਾਂ ਨੇ।
•
34. ਖੰਭ ਕਾਲੇ ਕਾਵਾਂ ਦੇ, ਤੂੰ ਚੜ੍ਹ ਟਾਂਗੇ ਤੇ ਬਾਲੋ
ਨੀ ਅਸੀਂ ਤੁਰ ਕੇ ਜਾਵਾਂਗੇ।.
•
35. ਬੜੀ ਦਾਲ ਕਰਾਰੀ ਏ,
128