1. ਮੋਰ ਮੁਕਟ ਰੰਗ ਕਾਲਾ, ਜਮਨਾਂ ਤੇ ਗਊਂਆਂ ਚਾਰਦਾ
ਕਾਹਨ ਬੰਸਰੀ ਵਾਲਾ। ਜਮਨਾ ਤੇ ਗਊਂਆਂ ਚਾਰਦਾ
•
2.ਚੁੱਕ ਲਿਆ ਸੜਕ ਉੱਤੋਂ ਫੀਤਾ, ਬਈ ਮੈਂ ਘਰ ਮਾਪਿਆਂ ਦੇ,
ਦੁੱਧ ਸੋਨੇ ਦੇ ਕੌਲ ਵਿੱਚ ਪੀਤਾ। ਬਈ ਮੈਂ ਘਰ ਮਾਪਿਆਂ ਦੇ।
•
3. ਉੱਡਦੇ ਵਾੜ ਦੇ ਝਾਫੇ, ਬਈ ਵੀਰ ਭਰਜਾਈਆਂ ਦੇ,
ਜੱਗ ਜਿਉਣ ਧੀਆਂ ਦੇ ਮਾਪੇ। ਬਈ ਵੀਰ ਭਰਜਾਈਆਂ ਦੇ।
•
4.ਕਾਲੀ ਸੜਕ ਤੇ ਚੀਤਾ, ਵੇ ਮੈਂ ਕੀ ਤੈਨੂੰ ਬੋਲੀ ਵੀਰਨਾ,
ਕਿਹੜੀ ਗੱਲ ਤੋਂ ਸੰਧਾਰਾ ਬੰਦ ਕੀਤਾ। ਬਈ ਮੈਂ ਕੀ ਤੈਨੂੰ—
•
5.ਆਉਦੀ ਕੁੜੀਏ, ਜਾਂਦੀ ਕੁੜੀਏ, ਚੱਕ ਲਿਆ ਗਲੀ ਵਿੱਚੋਂ ਕਾਨਾ,
ਵੇ ਕਲਯੁੱਗ ਆ ਗਿਆ ਵੀਰਨਾ, ਮੂਹਰੇ ਭਾਬੀਆਂ ਤੇ ਮਗਰ ਨਣਾਨਾਂ। ਬਈ—
•
6. ਆਉਦੀ ਕੁੜੀਏ, ਜਾਂਦੀ ਕੁੜੀਏ, ਚੱਕ ਲਿਆ ਗਲੀ ਬਜ਼ਾਰੋਂ ਛੈਣੇ,
ਨੀ ਏਥੋਂ ਦੇ ਮਲੰਗ ਗੱਭਰੂ, ਚਿੱਟੇ ਚਾਦਰੇ ਜ਼ਮੀਨਾਂ ਗਹਿਣੇ। ਨੀ ਏਥੋਂ-
•
7 ਧੁੰਦ ਬੱਦਲਾਂ ਵਿੱਚ ਛਾਈਆਂ, ਨੀ ਏਥੋਂ ਦੇ ਮਲੰਗ ਬਾਣੀਏ,
ਸਾਨੂੰ ਯੰਗ ਹਰੜਾਂ ਨਾ ਥਿਆਈਆਂ। ਨੀ ਏਥੋਂ ਦੇ ਮਲੰਗ ਬਾਣੀਏ-
•
8. ਧੁੰਦ ਬੱਦਲਾਂ ਵਿੱਚ ਛਾਈਆਂ, ਨੀ ਵੀਰ ਸ਼ੁਕੀਨਾਂ ਦੇ,
ਕਾਲੀ ਪੱਗ ਤੇ ਪਲੇਟਾਂ ਪਾਈਆਂ। ਨੀ ਵੀਰ ਸ਼ੁਕੀਨਾਂ ਦੇ-
•
132