ਸਮੱਗਰੀ 'ਤੇ ਜਾਓ

ਪੰਨਾ:ਮਾਲਵੇ ਦੇ ਲੋਕ ਗੀਤ.pdf/141

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

9. ਪਾਣੀ ਛੰਨੇ ਵਿੱਚੋਂ ਜਾ ਪੀਤਾ, ਰਿਸ਼ਵਤਖੋਰੀ, ਬੇਰੁਜ਼ਗਾਰੀ ਨਸ਼ਿਆਂ ਨੇ, ਪੰਜਾਬ ਰੰਗਲਾ ਤਬਾਹ ਕੀਤਾ।


10. ਸੂਈਆਂ ਸਾਰ ਦੀਆਂ, ਦਿਨ ਦਿਹਾੜੇ ਲੋਕ ਲੁੱਟੀਂਦੇ,
ਅੱਖਾਂ ਬੰਦ ਸਰਕਾਰ ਦੀਆਂ।


11. ਜਿੰਦਾ ਚਾਬੀ ਬਿਨਾਂ ਨਹੀਂ ਖੁੱਲ੍ਹਣਾ, ਕਤਲੇਆਮ ਉੱਨੀ ਸੌ ਚੁਰਾਸੀ ਦਾ,
ਕਦੇ ਚੇਤਿਆਂ ‘ਚੋਂ' ਨਹੀਂ ਭੁੱਲਣਾ।


12. ਖ਼ਾਲੀ ਤਾੜੀਆਂ ਨਾ ਠੋਕੋ, ਪੰਜਾਬ ਨੂੰ ਕੀਹਦੀ ਨਜ਼ਰ ਲੱਗੀ,
ਸੋਚੋ ਬੈਠ ਕੇ ਸਿਆਣੇ ਲੋਕੋ।


13. ਲੱਭ ਸੁਰਮ ਸਲਾਈਆਂ ਨੂੰ ਕਿਹੋ ਜਹੀ ਹਵਾ ਵਗਦੀ,
ਭਾਈ ਜਰਦੇ ਨਾ ਭਾਈਆਂ ਨੂੰ।


14. ਸੁਣਿਆ ਚੜਦੇ ਨਾ ਲਹਿੰਦੇ ਨੇ, ਜਿੰਨਾਂ ਨੂੰ ਕੱਲ ਧੀਆਂ ਭੈਣਾ ਕਹਿੰਦੇ ਸੀ,
ਅੱਜ ਹੀਰਾਂ ਕਹਿੰਦੇ ਨੇ।


15. ਕੀ ਸੱਭਿਆਚਾਰ ਫੈਲਾਉਂਦੇ ਨੇ, ਗੰਦੇ ਗੰਦੇ ਗੀਤ ਗਾ ਕੇ,
ਨਾਲ ਅੱਧ ਨੰਗੀਆਂ ਕੁੜੀਆਂ ਨਚਾਉਂਦੇ ਨੇ।


16. ਲਾਲ ਰੰਗ ਹੈ ਮਤਾਬੀ ਦਾ, ਪੰਜਾਬ ਦੇ ਲੋਕ ਹੁਣ ਹਿੰਦੀ ਬੋਲਦੇ,
ਰਿਹਾ ਮੋਹ ਨਾ ਪੰਜਾਬੀ ਦਾ।


17. ਕੋਈ ਬੋਰੀ ਧਾਨਾਂ ਦੀ, ਮੋਬਾਇਲ ਨੇ ਮੱਤ ਮਾਰਤੀ,

141