ਪੰਨਾ:ਮਾਲਵੇ ਦੇ ਲੋਕ ਗੀਤ.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੀ ਕੁੱਛ ਸਕੀਆਂ ਭੈਣਾਂ ਨੀ ਹਾਂ।
ਪੁੱਛਦੀ ਪੁੱਛਾਉਂਦੀ ਮਾਲਣ ਆਈ,
ਸ਼ਾਦੀ ਵਾਲਾ ਘਰ ਕਿਹੜਾ ਨੀ ਹਾਂ।
ਉਚੱੜੇ ਤੰਬੂ ਸਬਜ਼ ਕਨਾਤਾਂ,
ਸ਼ਾਦੀ ਵਾਲਾ ਘਰ ਇਹੋ ਹੀ ਹਾਂ
ਆ ਮੇਰੀ ਮਾਲਣ ਬੈਠ ਦਹਿਲੀਜ਼ੇ,
ਕਰ ਸੇਹਰੇ ਦਾ ਮੁੱਲ ਨੀ ਹਾਂ।
ਕੈ ਲੱਖਾ ਚੰਬਾ ਤੇਰਾ ਨੀ ਮਾਲਣ,
ਕੈ ਲੱਖ ਮਰੂਆ, ਕੈ ਲੱਖ ਸਿਹਰੇ ਦਾ ਮੁੱਲ ਨੀ ਹਾਂ।
ਇੱਕ ਲੱਖ ਦਾ ਚੰਬਾ,
ਦੋ ਲੱਖ ਮਰੂਆ,ਤਿੰਨ ਲੱਖ ਸੋਹਰੇ ਦਾ ਮੁੱਲ ਨੀ ਹਾਂ।
ਫੜ ਇਹ ਸੇਹਰਾ ਹਰਿਆ ਦੇ,
ਬਾਬਲ, ਬੰਨ ਹਰਿਆ ਦੇ ਮੱਥੇ ਨੀ ਹਾਂ।

3
ਜੰਮੂ ਦੀ ਨੌਕਰੀ ਜਾਂਦਿਆ ਵੇ,
ਚੀਕੂ ਖਾਂਦਿਆ ਵੇ, ਚੀਕੂ ਤੇਰਾ ਸੀ ਮਿੱਠਾ,
ਆਖਿਓ ਸ਼ਖੀਓ ਸਹੇਲੜੀਓ,
ਕਿਤੇ ਜਾਂਦਾ ਵੀ ਡਿੱਠਾ।
ਡਿੱਠਾ ਸੀ ਭੈਣੇ ਡਿੱਠਾ ਨੀ ਸਾਡੇ ਕੋਲ ਸੀ ਬੈਠਾ,
ਹੱਥ ਦੋ ਤਾਰਾ ਰੰਗਲਾ ਨੀ ਮੂੰਹੋਂ ਬੋਲਦਾ ਮਿੱਠਾ।
ਜੰਮੂ ਦੀ ਨੌਕਰੀ ਜਾਂਦਿਆ ਵੇ,
ਚੀਕੂ ਖਾਂਦਿਆ ਵੇ, ਸਿਰ ਫੁੱਲਾਂ ਦੀ ਖਾਰੀ।
ਦੱਸਿਓ ਰਾਜ ਮਹੈਮ ਨੂੰ ਜੀ ਘਰ ਭੈਣ ਕੁਆਰੀ।
ਭੈਣ ਕੁਆਰੀ ਨਾ ਰਹੇ ਵੇ ਵੱਡੇ ਦਾਦੀ ਦੀ ਪੋਤੀ।

18