ਪੰਨਾ:ਮਾਲਵੇ ਦੇ ਲੋਕ ਗੀਤ.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਾਜ ਬਣਾਦੂੰ ਰੰਗਲਾ ਨੀ, ਵਿੱਚ ਸੁੱਚੇ ਜਿਹੇ ਮੋਤੀ।
ਜੰਮੂ ਦੀ ਨੌਕਰੀ ਜਾਂਦਿਆ ਵੇ,
ਚੀਕੂ ਖਾਂਦਿਆ ਵੇ,ਸਿਰ ਦਹੀਆਂ ਦੀ ਚਾਟੀ
ਆਖਿਓ ਰਾਜ ਮਹੈਮ ਨੂੰ ਜੀ,ਗਲ ਚੋਲੜੀ ਪਾਟੀ।
ਚੋਲੜੀ ਪਾਟੀ ਨਾ ਰਹੇ ਨੀ, ਚੋਲੜੀ ਹੋਰ ਸੰਵਾਵਾਂ।
ਸੌ ਸੱਠ ਮੇਰੇ ਮਿੱਤਰ ਨੀ, ਚੋਲੀ ਲੈ ਗਲ ਪਾਵਾਂ।
ਮਿੱਤਰਾਂ ਦੇ ਸੱਠ ਛਿੱਤਰ ਵੇ,
ਜਿਹੜੇ ਤੇਰੇ ਨੇ ਬੇਲੀ, ਵੇ ਜਿਹੜੇ ਤੇਰੇ ਨੇ ਭਾਈ।
ਉਠ ਜੂੰਗੀ ਸਰਵਣ ਪੇਕੜੇ ਵੇ, ਚੋਲੀ ਲੈ ਗਲ ਪਾਈ।
ਜੰਮੂ ਦੀ ਨੌਕਰੀ ਜਾਂਦਿਆ ਵੇ,
ਚੀਕੂ ਖਾਂਦਿਆ ਵੇ,ਤੈਨੂੰ ਸਮਝ ਨਾ ਆਈ।
ਜਿੰਦ ਸਾਡੀ ਰੋਲਕੇ ਵੇ,ਲਈ ਖ਼ਬਰ ਨਾ ਕਾਈ।
ਹੁਣ ਕਿਉਂ ਝੂਰੇ ਗੋਰੀਏ ਨੀ, ਰੋਗ ਆਪ ਸਹੇੜੇ।
ਜੋਗੀ ਫੇਰਾ ਪਾਉਗਾ ਨੀ ਢੁਕਦੇ ਤੇਰੇ ਵੀ ਵੇਹੜੇ।
ਤੇਰੇ ਵਰਗੇ ਛੋਕਰੇ ਵੇ ਕੰਨੀ ਕੋਕਰੇ ਵੇ,
ਜਿਹੜੇ ਜੰਨਾਂ ਦੇ ਲਾੜੇ,
ਇੱਕ ਮੰਗੀਏ ਇੱਕ ਵਿਆਹੀਏ ਵੇ, ਇੱਕ ਫਿਰਨ ਕੁਆਰੇ।
ਤੇਰੇ ਵਰਗੀਆਂ ਗੋਰੀਆਂ ਨੀ,
ਸਿਰ ਡੋਰੀਆਂ ਨੀ,ਗੋਦੀ ਬਾਲ ਨਿਆਣੇ।
ਹੱਸ ਹੱਸ ਦਿੰਦੀਆਂ ਲੋਰੀਆਂ ਨੀ, ਤੈਨੂੰ ਲਾਜ ਨਾ ਆਵੇ।
ਮਿੱਟੀ ਦਾ ਬਾਵਾ ਬਣਾਇਕੇ ਵੇ,
ਗੋਦੀ ਚਾਇਕੇ ਵੇ,ਉੱਤੇ ਦਿੰਨੀ ਆ ਖੇਸੀ।
ਚੁੱਪ ਕਰ ਚੁੱਪ ਕਰ ਬਾਵਿਆ ਵੇ,ਤੇਰਾ ਪਿਉ ਪਰਦੇਸੀ।
ਮਿੱਟੀ ਦਾ ਬਾਵਾ ਬੋਲਦਾ ਨਹੀਂ,
ਨਹੀਂ ਚੱਲਦਾ, ਨਹੀਂ ਦਿੰਦਾ ਹੁੰਗਾਰਾ।

19