ਪੰਨਾ:ਮਾਲਵੇ ਦੇ ਲੋਕ ਗੀਤ.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਾਵਣ ਦੀ ਘਟ ਆਉਗੀ ਨੀ,ਮਿੰਟੀ ਬਣ ਜਾਊਗੀ ਗਾਰਾ।

4
ਉੱਚੀਆਂ ਨੀਵੀਂਆਂ ਟਾਹਲੀਆਂ ਵੇ
ਕੋਈ ਵਿੱਚ ਗੁਜ਼ਰੀ ਦੀ ਪੀਂਘ ਵੇ ਮਾਹੀਆ,
ਹਾਣੀਆ ਵੇ ਕੋਈ ਵਿੱਚ ਗੁਜ਼ਰੀ ਦੀ ਪੀਂਘ ਓਏ।
ਝੂਟ ਝੂਟੇਦੇਂ ਦੋ ਜਣੇ ਵੇ ਕੋਈ ਰਾਜਾ ਤੇ ਵਜ਼ੀਰ,
ਮਾਹੀਆ ਕੋਈ ਰਾਜਾ ਤੇ ਵਜ਼ੀਰ ਉਏ।
ਝੂਟ ਝੂਟੇਦੇਂ ਡਿੱਗ ਪਏ ਵੇ ਕੋਈ
ਹੋ ਗਏ ਚਕਨਾਚੂਰ
ਮਾਹੀਆ ਹਾਣੀਆ,ਵੇ......
ਕੋਠੇ ਉਤੇ ਕੋਠੜੀ ਵੇ ਕੋਈ
ਹੇਠ ਤਪੇ ਤੰਦੂਰ ਮਾਹੀਆ ਹਾਣੀਆ, ਵੇ.....
ਗਿਣ ਗਿਣ ਲਾਉਂਦੀ ਰੋਟੀਆਂ ਵੇ
ਕੋਈ ਭਰ ਭਰ ਲਾਵਾਂ ਪੂਰ ਮਾਹੀਆ ਹਾਣੀਆਂ ਵੇ....
ਸੱਸੀ ਜਾਏ ਖਾ ਗਏ ਵੇ
ਕੋਈ ਅੰਮੜੀ ਜਾਏ ਦੂਰ
ਮਾਹੀਆ ਹਾਣੀਆ ਵੇ.....
ਕੋਠੇ ਉਤੋ ਕੋਠੜੀ ਵੇ ਕੋਈ ਹੇਠ ਵਸੇ ਸੁਨਿਆਰ,
ਮਾਹੀਆ ਹਾਣੀਆਂ,ਵੇ.....
ਸੱਸ ਦੀਆਂ ਘੜਦਾ ਬਾਲੀਆਂ ਵੇ ਕੋਈ ਮੇਰਾ ਘੜਦਾ ਹਾਰ
ਮਾਹੀਆ ਹਾਣੀਆ, ਵੇ .....
ਸੱਸ ਦੀਆਂ ਟੁੱਟੀਆਂ ਬਾਲੀਆਂ ਵੇ ਕੋਈ ਮੇਰਾ ਚਮਕੇ ਹਾਰ
ਮਾਹੀਆ ਹਾਣੀਆ,ਵੇ.....
ਕੋਠੇ ਉੱਤੇ ਕੋਠੜੀ ਵੇ ਕੋਈ ਹੇਠ ਵਗੇ ਦਰਿਆ
ਮਾਹੀਆ ਹਾਣੀਆ, ਵੇ.....

20