ਪੰਨਾ:ਮਾਲਵੇ ਦੇ ਲੋਕ ਗੀਤ.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਲ਼-ਮਲ਼ ਨਹਾਉਂਦੀਆਂ ਸੰਗਤਾਂ ਵੀ ਕੋਈ ਜਪਣ ਗੁਰਾਂ ਦਾ ਨਾਂ ਵੇ
ਮਾਹੀਆ ਹਾਣੀਆਂ, ਵੇ.....

5
ਰਾਣੀ ਰਾਜਾ ਚੱਲੇ ਪ੍ਰਦੇਸ ਜੋ ਕੁੱਛ ਮੰਗਣਾ ਸੋ ਮੰਗ ਲੈ।
ਰਾਣੀ ਰਾਜਾ ਚੱਲੇ ਪ੍ਰਦੇਸ਼,
ਜੋ ਕੁਛ ਮੰਗਣਾ ਸੋ ਮੰਗ ਲੈ।
ਰਾਜਾ ਚਿੜੀਆਂ ਦਾ ਦੁੱਧ ਲਿਆ ਦਿਉ,
ਕੱਚ ਦੀ ਲਿਆ ਦਿਉ ਜੀ ਕਾੜ੍ਹਨੀ।
ਰਾਣੀ ਚਿੜੀਆਂ ਦਾ ਦੁੱਧ ਨਾ ਮਿਲਦਾ,
ਕੱਚ ਦੀ ਬਣਦੀ ਨਾ ਕਾੜ੍ਹਨੀ।
ਰਾਜਾ ਧਰਤੀ ਦਾ ਮਾਪ ਲਿਆ ਦਿਉ,
ਅੰਬਰ ਲਵਾ ਦਿਉ ਜੀ ਪੌੜੀਆਂ।
ਰਾਣੀ ਧਰਤੀ ਦਾ ਮਾਪ ਨਾ ਆਵੇ,
ਅੰਬਰ ਨਾ ਲਗਦੀਆਂ ਨੀ ਪੌੜੀਆਂ।
ਰਾਜਾ ਕੀੜੀ ਦਾ ਮਾਸ ਲਿਆ ਦਿਉ,
ਜੋਕ ਦੀ ਲਿਆ ਦਿਉ ਦੀ ਪੱਸਲੀ।
ਰਾਣੀ ਕੀੜੀ ਦਾ ਮਾਸ ਨਾ ਮਿਲਦਾ,
ਜੋਕ ਦੀ ਹੁੰਦੀ ਨਾ ਪਸਲੀ।

6
ਅੰਬਾਂ ਤੇ ਤੂਤਾਂ ਠੰਡੀ ਛਾਂ,ਛਾਂ ਨੀ,
ਕੋਈ ਪ੍ਰਦੇਸੀ ਜੋਗੀ ਆ ਲੱਥੇ ਨੀ ਕੋਈ ਪ੍ਰਦੇਸੀ ਜੋਗੀ ਆ ਲੱਥੇ।
ਚੱਲ ਮੇਰੀ ਭਾਬੋ ਪਾਣੀ ਨੂੰ ਚੌਲ,
ਚੌਲ ਨੀ ਪਾਣੀ ਦੇ ਪੰਜ ਜੋਗੀ ਦੇਖੀਏ ਨੀ।

21