ਪੰਨਾ:ਮਾਲਵੇ ਦੇ ਲੋਕ ਗੀਤ.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਣੀ ਦੇ ਪੱਜ-
ਕਿੱਥੇ ਤਾਂ ਰੱਖਾਂ ਨਣਦੇ ਡੋਲ ਨੀ,
ਡੋਲ ਨੀ ਕਿੱਥੇ ਤਾਂ ਚੜ੍ਹਕੇ ਜੋਗੀ ਦੇਖੀਏ ਨੀ। ਕਿੱਥੇ-
ਨੀਵੇਂ ਤਾਂ ਰੱਖਦੇ ਭਾਬੋ ਡੋਲ,ਡੋਲ ਨੀ,
ਉਚੇ ਤਾਂ ਚੜ੍ਹਕੇ ਜੋਗੀ ਦੇਖੀਏ ਨੀ। ਉਚੇ-
ਇਸ ਜੋਗੀ ਦੇ ਲੰਮੇ,ਲੰਮੇ ਕੇਸ਼, ਕੇਸ ਨੀ,
ਦਹੀਆਂ ਕਟੋਰੇ ਜੋਗੀ ਨਾਂਵਦਾ ਨੀ। ਦਹੀਆਂ-
ਇਸ ਜੋਗੀ ਦੇ ਸੋਹਣੇ ਸੋਹਣੇ ਨੈਣ,ਨੈਣ ਨੀ,
ਸੁਰਮ ਸਲਾਈ ਜੋਗੀ ਪਾਂਵਦਾ ਨੀ। ਸੁਰਮ-
ਇਸ ਜੋਗੀ ਦੇ ਸੋਹਣੇ ਸੋਹਣੇ ਹੱਥ, ਹੱਥ ਨੀ,
ਛਾਂਪਾ ਦੇ ਛੱਲੇ ਜੋਗੀ ਪਾਂਵਦਾ ਨੀ। ਛਾਪਾਂ-
ਇਸ ਜੋਗੀ ਦੇ ਚਿੱਟੇ ਚਿੱਟੇ ਦੰਦ, ਦੰਦ ਨੀ,
ਦਾਤਣ ਦੇ ਕੁਰਲੇ ਜੋਗੀ ਕਰ ਰਿਹਾ ਨੀ। ਦਾਤਣ-
ਇਸ ਜੋਗੀ ਦੇ ਸੋਹਣੇ ਸੋਹਣੇ ਪੈਰ, ਪੈਰ ਨੀ,
ਚਾਂਦੀ ਦੇ ਪਉਏ ਜੋਗੀ ਪਾਂਵਦਾ ਨੀ ਚਾਂਦੀ-
ਚੱਲ ਮੇਰੀ ਭਾਬੋ ਘਰ ਨੂੰ ਚੱਲ ਚੌਲ ਨੀ,
ਸਹੁਰਾ ਉਡੀਕੇ ਨੂੰਹੇਂ ਆ ਘਰੇ ਨੀ। ਸਹੁਰਾ
ਇਸ ਸਹੁਰੇ ਨੂੰ ਨੂੰਹਾਂ ਨਣਦੇ ਹੋਰ,ਹੋਰ ਨੀ,
ਮੈਂ ਮਨ ਰੱਖਾਂ ਵੱਲ ਜੋਗੀਏ ਦੇ ਨੀ। ਮੈਂ ਮਨ-
ਭਰ ਨੀ ਭਾਬੋ ਆਪਣੇ ਡੋਲ ਡੋਲ ਨੀ,
ਫੜ ਆਪਣੇ ਡੋਲ ਤੇ ਮੈਨੂੰ ਚੁਕਾ ਨੀ। ਫੜ-
ਚੱਲ ਵੇ ਜੋਗੀ ਆਪਣੇ ਦੇਸ ਦੇਸ਼ ਵੇ ਏ,
ਕੂੰਡਾ ਤੇ ਸੋਟਾ ਤੇਰਾ ਮੈਂ ਚੁੱਕਾਂ ਵੇ। ਕੂੰਡਾ-
ਮਰ ਵੇ ਜੋਗੀ ਆਪਣੇ ਦੇਸ ਦੇਸ਼ ਵੇ
ਤੈਂ ਮੇਰੀ ਚੰਚਲ ਭਾਬੀ ਮੋਹ ਲਈ ਵੇ। ਤੈਂ-

22