ਪੰਨਾ:ਮਾਲਵੇ ਦੇ ਲੋਕ ਗੀਤ.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੁੱਤਾਂ ਦਾ ਜੰਮਣਾ ਸਿੰਘ ਜੀ, ਨੂੰਹਾਂ ਦਾ ਆਂਉਣਾ ਓਏ
ਇੰਦਰ ਦੀ ਵਰਖਾ ਸਿੰਘ ਜੀ,ਰੋਜ਼ ਰੋਜ਼ ਨਾ ਆਵੇ ਓਏ।
ਇੰਦਰ ਦੀ ਵਰਖਾ-

9
ਸੂਹਾ ਜਿਹਾ ਚੀਰਾ ਪਹਿਨ ਕੇ ਸਾਡੀ ਗਲੀਓਂ ਨਾ ਆਵੀਂ ਵੇ,
ਮੋਚ ਸੜ ਜਾਣ ਗੁਆਂਢਣਾ
ਗਾਲ੍ਹਾਂ ਦੇਊ ਸਾਡੀ ਮਾਈਂ ਵੇ।
ਵੇ ਸੋਹਣਿਆ ਮੇਹਣੇ ਦੇਊ ਭਰਜਾਈਂ ਵੇ।
ਸੋਹਣਾ ਜਿਹਾ ਕੁੜਤਾ ਪਹਿਨ ਕੇ ਸਾਡੀ ਗਲੀਓਂ ਨਾ ਆਵੀਂ ਵੇ।
ਮੋਚ ਸੜ ਜਾਣ ਗੁਆਂਢਣਾ
ਗਾਲ੍ਹਾਂ ਦੇਊ ਸਾਡੀ ਮਾਈ ।
ਵੇ ਸੋਹਣਿਆ ਮੇਹਣੇ ਦੇਊ ਭਰਜਾਈ ਵੇ।
ਗਲ੍ਹ ਵਿੱਚ ਕੈਂਠਾ ਪਾਇ ਕੇ, ਸਾਡੀ ਗਲੀਓਂ ਨਾ ਆਵੀਂ ਵੇ।
ਮੰਚ ਸੜ ਜਾਣ ਗੁਆਂਢਣਾ
ਗਾਲ੍ਹਾਂ ਦੇਊ ਸਾਡੀ ਮਾਈ।
ਵੇ ਸੋਹਣਿਆ ਮੇਹਣੇ ਦੇਊ ਭਰਜਾਈ ਵੇ
ਧੂਹਵਾਂ ਚਾਦਰਾ ਪਹਿਨ ਕੇ ਸਾਡੀ ਗਲੀਂਉਂ ਨਾ ਆਈ ਵੇ।
ਮੰਚ ਸੜ ਜਾਣ ਗੁਆਂਢਣਾ
ਗਾਲ੍ਹਾਂ ਦੇਊ ਸਾਡੀ ਮਾਈ ਵੇ।
ਵੇ ਸੋਹਣਿਆ ਮੇਹਣੇ ਦੇਊ ਭਰਜਾਈ ਵੇ।

10
ਮੈਂ ਸੱਗੀ ਕਰਾਈ ਏਥੇ ਨੀ,ਤੂੰ ਪਹਿਨਣ ਵਾਲੀ ਪੇਕੇ ਨੀ,
ਦੱਸ ਕੀਹਦੇ ਪਾਵਾਂ, ਕੀਹਦੇ ਪਾਵਾਂ ਸੋਹਣੀਏ ਹੀਰੇ।
ਪਹਿਨੇ ਤੇਰੀ ਭਾਬੀ ਵੇ,ਜੀਹਦੇ ਮਨ ਵਿੱਚ ਰਹਿੰਦੀ ਸ਼ਾਦੀ ਵੇ,

25