ਪੰਨਾ:ਮਾਲਵੇ ਦੇ ਲੋਕ ਗੀਤ.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਿੱਕਾ ਵੀਰਨ ਨੀ ਲਾਡਲਾ ਮੇਰੀ ਜਾਨ, ਨਿੱਕੜਾ ਵੀਰ—
ਵੇ ਮਾਹੀ ਲਾਡ ਕਰੇ ਮਾਂ ਦੇ ਨਾਲ ਵੇ ਭਲਿਆ,
ਲਾਡ ਕਰੇ ਭੈਣਾਂ ਦੇ ਨਾਲ਼,
ਸਾਡਾ ਜਾਣੇ ਜੀ ਖੌਸੜਾ, ਮੇਰੀ ਜਾਨ ਸਾਡਾ ਜਾਣੇ ਜੀ ਖੌਸੜਾ।

13
ਸੱਸੀ ਪੁੰਨੂ ਦੋ ਜਣੇ ਕੋਈ ਮੁੱਖ ਤੇ ਸੁਰਖ ਰੁਮਾਲ ਵੇ
ਸੱਸੀ ਪਾਸਾ ਪਰਤਿਆ ਕੋਈ ਹੈ ਨੀ ਪੁੰਨੂ ਨਾਲ਼ ਵੇ।
ਹਾਇ ਵੇ ਪੁੰਨੂ ਜ਼ਾਲਮਾਂ ਦਿਲਾਂ ਦਿਆ।
ਮਹਿਰਮਾਂ ਸੁੱਤੀ ਨੂੰ ਛੱਡ ਕੇ ਨਾਂ ਜਾਣਾ ਈ ਓਏ—
ਕੋਠੇ ਉੱਤੇ ਚੜ੍ਹ ਕੇ ਰਹੀ ਸੱਸੀ ਪੁੰਨੂ ਨੂੰ ਉਡੀਕ ਵੇ।
ਬੁੱਕ-ਬੁੱਕ ਅੱਥਰੂ ਡੋਲਦੀ,
ਕੋਈ ਨੈਣੀ ਵਸੇ ਪ੍ਰੀਤ ਵੇ- ਹਾਇ ਵੇ ਪੁੰਨੂ ਜਾਲਮਾਂ
ਉੱਠ ਨੀ ਮਾਏ ਸੁੱਤੀਏ, ਕੋਈ ਚੁੱਲੇ ਵਿੱਚ ਅੱਗ ਬਾਲ ਨੀ,
ਮੈਂ ਲਿਆਵਾਂ ਪੁੰਨੂ ਭਾਲ ਕੇ,
ਤੂੰ ਭੋਜਨ ਕਰ ਤਿਆਰ ਨੀ, ਹਾਇ ਵੇ ਪੁੰਨੂ ਜਾਲਮਾਂ
ਆ ਨਾ ਧੀਏ ਮੇਰੀਏ, ਕੋਈ ਚਰਖੇ ਦੀ ਤੰਦ ਪਾ ਨੀ।
ਜਾਂਦਾ ਪੁੰਨੂ ਜਾਣ ਦੇ ਕੋਈ ਕੋਲਿਓ,
ਟਲ਼ੀ ਬਲਾ ਨੀ। ਹਾਇ ਵੇ ਪੁੰਨੂ ਜ਼ਾਲਮਾਂ..
ਮਾਏ ਹੜ੍ਹ ਹੰਝੂਆਂ ਦੇ ਵਿੱਚ ਨੀ ਚਰਖੀ ਦਿਆਂ ਵਹਾ ਨੀ,
ਜਾਨ ਤਾਂ ਮੇਰੀ ਲੈ ਗਿਆ,
ਲੜ ਚੀਰੇ ਦੇ ਲਾ ਨੀ। ਹਾਇ ਵੇ ਪੁੰਨੂ ਜਾਲਮਾਂ
ਸੁਣ ਨੀ ਮਾਏ ਭੋਲੀਏ ਦੇਖ ਧੀਆਂ ਦੇ ਲੇਖ ਨੀ।
ਪੁੰਨੂ ਜੋਗੀ ਹੋ ਗਿਆ ਕਰਕੇ ਭਗਵਾਂ ਵੇਸ ਨੀ,
ਹਾਇ ਵੇ ਪੁੰਨੂ ਜਾਲਮਾਂ

29