ਪੰਨਾ:ਮਾਲਵੇ ਦੇ ਲੋਕ ਗੀਤ.pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੀ ਮੈਂ ਸੂਟ ਸੁਆਵਾਂ ਰੇਸ਼ਮੀ, ਚੁੰਨੀਆਂ ਲਾਕੇ ਨਾਲ ਨੀ,
ਪੁੰਨੂ ਵਰਗੀਆਂ ਸੂਰਤਾਂ ਤੈਨੂੰ ਲੈ ਦਿਉ ਦੋ ਤੇ ਚਾਰ ਨੀ,
ਹਾਇ ਵੇ ਪੁੰਨੂ ਜਾਲਮਾਂ
ਅੱਜ ਲਾ ਦਿਆਂ ਤੋਰੇ ਸੂਟਾਂ ਨੂੰ ਚੁੰਨੀਆਂ ਦਿਆਂ ਮਰੋੜ ਨੀ।
ਪੁੰਨੂ ਵਰਗੀਆਂ ਸੂਰਤਾਂ ਮੈਨੂੰ ਮਿਲਣ ਕਿਤੇ ਨਾ ਹੋਰ ਨੀ।
ਹਾਇ ਵੇ ਪੁੰਨੂ ਜ਼ਾਲਮਾਂ
ਉੱਠ ਵੇ ਪੁੱਤ ਤਰਖਾਣ ਦਿਆ, ਕੋਈ ਐਸਾ ਮਹਿਲ ਬਣਾ ਵੇ
ਵਿੱਚ ਵਿੱਚ ਰੌਖੀ ਮੋਰੀਆਂ, ਮੈਂ ਦੇਖਾਂ ਪੁੰਨੂ ਦਾ ਰਾਹ ਵੇ।
ਹਾਇ ਵੇ ਪੁੰਨੂ ਜ਼ਾਲਮਾਂ
ਬਾਰਾਂ ਪਿੰਡਾਂ ਦੇ ਚੌਧਰੀ,ਸੱਥ ਵਿੱਚ ਲਈਏ ਬੁਲਾ ਨੀ।
ਸੋਹਣ ਜਿਹਾ ਵਰ ਟੋਲ ਕੇ ਤੈਨੂੰ ਦੇਈਏ ਵਿਆਹ ਨੀ,
ਹਾਇ ਵੇ ਪੁੰਨੂ ਜ਼ਾਲਮਾਂ
ਜਿਹਨਾਂ ਸੰਗ ਪੁੰਨੂ ਰਲ ਗਿਆ, ਕਰਤੇ ਸਾਧ ਫਕੀਰ ਵੇ।
ਜਿਹਨੀ ਰਾਹੀਂ ਲੰਘ ਗਿਆ,
ਕੋਈ ਸੁੱਕ ਗਏ ਜੰਡ ਕਰੀਰ ਵੇ। ਹਾਇ ਵੇ ਪੁੰਨੂ ਜ਼ਾਲਮਾਂ

14
ਲਿਸ਼ਕੇ ਬਿਜਲੀ ਚਮਕਣ ਤਾਰੇ ਨਾਗਾਂ ਡੰਗ ਸਵਾਰੇ ਨੀ
ਲਾਡਲੀਏ ਅਲਬੇਲੀਏ ਹੀਰੇ ਪੰਛੀ ਰੱਖੇ ਕੰਵਾਰੇ ਨੀ।
ਬਾਰਾਂ ਸਾਲ ਤੇਰੀਆਂ ਮੰਝੀਆਂ ਚਰਾਈਆਂ, ਝੂਠੇ ਲਾਏ ਲਾਰੇ ਨੀ।
ਆਹ ਫੜ ਆਵਦੀਆਂ ਮੱਝਾਂ ਸਾਂਭ ਲੈ ਕਿੱਲੇ ਪਏ ਧਲਿਆਰੇ ਨੀ।
ਲਾਡਲੀਏ—
ਪਹਿਨ ਪੱਚਰ ਕੇ ਚੜ ਗਈ ਡੋਲੀ,ਸਬਰ ਫੱਕਰ ਦਾ ਮਾਰੇ ਨੀ।
ਖੇੜਿਆਂ ਦੀ ਜੰਨ ਬਣ ਬਣ ਸੋਹੇ,ਸੈਦਾ ਕਾਣਾ ਲੈ ਗਿਆ ਵਿਆਹ ਕੇ ਨੀ।
ਲਾਡਲੀਏ—

30