ਪੰਨਾ:ਮਾਲਵੇ ਦੇ ਲੋਕ ਗੀਤ.pdf/31

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿੱਥੇ ਗਈ ਤੇਰੀ ਕੁੱਟੀ ਚੂਰੀ, ਕਿੱਥੇ ਗਏ ਝਲਕਾਰੇ ਨੀ।
ਕਿੱਥੇ ਗਏ ਤੇਰੇ ਪਲੰਘ ਨਵਾਰੀ,ਕਿੱਥੇ ਨਖਰੇ ਭਾਰੇ ਨੀ।
ਲਾਡਲੀਏ—
ਸੱਪਾਂ ਦੇ ਪੁੱਤ ਮਿੱਤ ਨਾ ਹੁੰਦੇ, ਭਾਂਵੇ ਚੂਲੀਏ ਦੁੱਧ ਪਿਆ ਲੋ ਨੀ।
ਖਾਰੇ ਖੂਹਾਂ ਦੇ ਪਾਣੀ ਹੋਣ ਨਾ ਮਿੱਠੇ, ਭਾਂਵੇ ਨੌ ਮਣ ਸ਼ੱਕਰ ਪਾਲੋ ਨੀ।
ਲਾਡਲੀਏ—
ਬਾਪ ਤੇਰੇ ਨੇ ਧੋਖਾ ਕੀਤਾ ਲੁੱਟਿਆ ਰਾਂਝਾ ਨਾਰੇ ਨੀ।
ਕੈਦੋਂ ਲੰਙਾ ਚਾਚਾ ਤੇਰਾ,ਕੁਫ਼ਰ ਤੋਲੇ ਭਾਰੇ ਨੀ।
ਲਾਡਲੀਏ-
ਤੇਰਾ ਮੇਰਾ ਰੂਹ ਦਾ ਰਿਸ਼ਤਾ, ਔਲਾ ਕਰੂ ਨਿਤਾਰੇ ਨੀ।
ਲਾਡਲੀਏ ਅਲਬੇਲੀਏ ਹੀਰੇ ਪੰਛੀ ਰੱਖੇ ਕੰਵਾਰੇ ਨੀ।
ਲਾਡਲੀਏ-

15
ਮੇਰੇ ਮਾਪੇ ਰਾਜੇ ਰਾਣੇ, ਹੱਥ ਸੋਨੇ ਦੇ ਛੱਲੇ ਵੇ।
ਤੇਰੇ ਮਾਪੇ ਐਸੇ ਵੈਸੇ ਕੁੱਝ ਨੀ ਉਹਨਾਂ ਦੇ ਪੱਲੇ ਵੇ।
ਦਿੱਲੀ ਜਾਂਵਾ ਦੱਖਣ ਜਾਵਾਂ ਉੱਥੇ ਹੀ ਵਸ ਜਾਂਵਾ ਨੀ।
ਪਿਉ ਦਾ ਪੁੱਤ ਮੈਂ ਤਾਂ ਕਹਾਵਾਂ ਤੈਂ ਪਰ ਸੌਕਣ ਲਿਆਵਾਂ ਨੀ।
ਗੱਡਾ ਜੋੜ ਕੇ ਬੈਲ ਜੁੜਾਵਾਂ, ਮੈਂ ਪੇਕੇ ਉੱਠ ਜਾਂਵਾਂ ਵੇ,
ਜੇ ਮੈਂ ਮਾਪਿਆਂ ਦੀ ਧੀ ਕਹਾਵਾਂ ਤੇਰੇ ਮੁੜ ਕੇ ਪੈਰ ਨਾ ਪਾਵਾਂ ਵੇ
ਕੀ ਧੀਏ ਤੇਰੀ ਸੱਸ ਜੁ ਲੜਦੀ, ਕੀ ਦਰਾਣੀ ਆਈ ਨੀ।
ਕੀਹਨੇ ਤੈਨੂੰ ਬੋਲੀ ਮਾਰੀ ਕੀਹਦੀ ਕੱਢੀ ਆਈ ਨੀ।
ਨਾ ਮਾਏ ਮੇਰੀ ਸੱਸ ਜੁ ਲੜਦੀ ਨਾ ਦੁਰਾਣੀ ਆਈ ਨੀ।
ਜਿਹੜਾ ਤੇਰਾ ਅਕਲ ਜੁਆਈ ਉਹਦੀ ਕੱਢੀ ਆਈ ਨੀ।
ਜਿੰਨੀ ਰਾਹੀਂ ਆਈ ਧੀਏ, ਉਹਨੀ ਹੀ ਮੁੜ ਜਾਂਈ ਵੇ,

31