ਪੰਨਾ:ਮਾਲਵੇ ਦੇ ਲੋਕ ਗੀਤ.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਾਬੋ ਨਾਲ ਰੁੱਸ ਕੇ ਮੱਝਾਂ ਨਾ ਚੋਵੇ, ਬਾਲਟੀ ਪਈ ਵੇਹੜੇ ਵਿੱਚ ਵੇ।
ਵਿੱਚ ਭੈੜਿਆ ਸੱਜਣਾ-
ਨਾਜੋ ਨਾਲ ਲੜਕੇ ਮੂੰਹ ਵੱਟ ਜਾਵੇਂ, ਝਾਂਜਰ ਛਣਕਾਵੇ ਵਿਹੜੇ ਵਿੱਚ ਵੇ।
ਵਿੱਚ ਭੈੜਿਆ ਸੱਜਣਾ-
ਨਾਜੋ ਨਾਲ ਰੁੱਸ ਕੇ ਮੰਜੀ ਨਾ ਸੌਂਵੇ,ਕੀੜੇ ਪਤੰਗੇ ਦੀ ਰੁੱਤ ਵੇ।
ਰੁੱਤ ਭੈੜਿਆ ਸੱਜਣਾਂ, ਕੌਣ ਮਨਾਵੇ ਤੈਨੂੰ ਨਿੱਤ ਵੇ।

21
ਘੋੜੀ ਇੱਕ ਲੱਖ ਦੀ, ਘੋੜੀ ਦੋ ਲੱਖ ਦੀ, ਨੀ ਮੈਂ ਤਿੰਨ ਲੱਖ ਮੁੱਲ ਪੁਆਵਾਂ।
ਘੋੜੀ ਤਿਹਾਈ ਦਿਸੇ, ਘੋੜੀ ਪਾਣੀ ਮੰਗੇ,ਨੀ ਮੈਂ ਸ਼ਰਬਤ ਘੋਲ ਪਿਆਵਾਂ।
ਘੋੜੀ ਭੁੱਖੀ ਹੋਵੇ,ਘੋੜੀ ਦਾਣਾ ਮੰਗੇ, ਨੀ ਮੈਂ ਛੋਲਿਆਂ ਦੀ ਦਾਲ ਦਲਾਵਾਂ।
ਘੋੜੀ ਕਲਗੀ ਮੰਗੇ ਘੋੜੀ ਸੇਹਰਾ,ਮੰਗੇ ਨੀ ਮੈਂ ਮਾਲਣ ਸੰਦ ਬੁਲਾਵਾਂ।
ਘੋੜੀ ਸਜਾਉਣ ਲਈ ਕੋਈ ਵਾਂਗ ਗੁੰਦੇ, ਨੀ ਮੈਂ ਰੇਸ਼ਮ ਦੀ ਡੋਰ ਗੁੰਦਾਵਾਂ।
ਘੋੜੀ ਨਾਚ ਨੱਚੇ ਘੋੜੀ ਘੁੰਗਰੂ ਬੱਧੇ ਨੀ ਮੈਂ ਚਾਂਦੀ ਦੀ ਝਾਂਜਰ ਪਾਵਾਂ।
ਘੋੜੀ ਕਾਠੀ ਪਾਈ ਘੋੜੀ ਸਵਾਰੀ ਮੰਗੇ, ਨੀ ਮੈਂ ਵੀਰੇ ਦੀ ਸਵਾਰੀ ਕਰਾਵਾਂ।
ਘੋੜੀ ਅਟਨ ਬਟਨ ਤਿਆਰ ਕੀਤੀ,ਨਾ ਮੈਂ ਦਮਾਂ ਦੀ ਵੇਲ ਕਰਾਵਾਂ।

22
ਨੀ ਬੁਰਜ ਲਾਹੌਰ ਦਾ ਮਾਏ, ਨੀ ਵੀਰਨ ਰੁੱਸਿਆ ਜਾਵੇ.
ਉਹਨੂੰ ਮੋੜ ਲੈ ਮਾਏ,
ਨੀ ਉਹਨੂੰ ਕੈਂਠਾ ਘੜਾ ਦੇ, ਘਰ ਦਾ ਚੌਧਰੀ ਭਲੀਏ ਨੀ
ਬੈਠਾ ਹੁਕਮ ਚਲਾਵੇ ਵੇ ਹੇ
ਨੀ ਬੁਰਜ ਲਾਹੌਰ ਦਾ ਮਾਏ,ਨੀ ਵੀਰਨ ਰੁੱਸਿਆ ਜਾਵੇ,
ਉਹਨੂੰ ਮੋੜ ਲਾ ਮਾਏ।
ਨੀ ਉਹਨੂੰ ਚੀਰਾ ਲੈ ਗਏ ਘਰ ਦਾ ਚੌਧਰੀ ਭਲੀਏ ਨੀ

36