ਪੰਨਾ:ਮਾਲਵੇ ਦੇ ਲੋਕ ਗੀਤ.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਮੈਂ ਆ ਗਿਆ ਭੈਣੇ ਨੀ ਮੰਜੀ ਡਾਹ ਲੈ ਮੰਜੀ ਡਾਹ ਲੈ
ਭੈਣੇ ਕਰੀਏ ਗੱਲਾਂ ਨੀ ਮਨ ਲਾ ਕੇ।
ਨਿੱਕੇ ਹੁੰਦਿਆਂ ਤੋਂ ਮਾਪੇ ਮਰਗੇ ਵੀਰਾ, ਵੇ ਮਾਪੇ ਮਰਗੇ ਵੀਰਾ,
ਗਲੀਏ ਰੁਲਗੇ ਵੇ ਰੰਗ ਮਜੀਠੇ।
ਗਲੀਏ ਰੁਲ ਕੇ ਨੀ ਆਪਾਂ ਪਲ ਗਏ ਭੈਣੇ ਆਪਾਂ ਪਲ ਗਏ ਭੈਣੇ ਚਿੱਤ ਨਾ
ਲਿਆਈਏ ਧਰਮੀ ਮਾਪੇ।
ਭਾਬੋ ਝਿੜਕੇ ਵੇ ਦਿਲ ਧੜਕੇ ਵੇ ਵੀਰਾ ਵੇ,
ਦਿਲ ਧੜਕੇ ਵੀਰਾ ਤਾਹੀਂਓ ਚਿਤ ਤੋਂ ਨਾ ਲਹਿੰਦੇ ਧਰਮੀ ਮਾਪੇ।
ਭਾਬੋ ਤੇਰੀ ਨੂੰ ਪੇਕੇ ਘੋਲ ਦਿਆਂ ਨੀ ਪੇਕੇ ਛੱਡ ਦਿਆਂ ਭੈਣੇ,
ਤੈਨੂੰ ਲਿਆਵਾਂ ਸੌਂਹਰੀ ਆ ਕੇ।
ਤੇਰਾ ਵਸਦਾ ਵਿਹੜਾ ਨਾ ਉਜੜੇ ਵੀਰਾ, ਵੇ ਨਾ ਉਜੜੇ ਵੀਰਾ,
ਕਿਤੇ ਮਿਲਜੀਂ ਵੇ ਸੌਂਹਰੀ ਆ ਕੇ।

26
ਕੱਚੀ ਕੰਧ ਦੇ ਵਿੱਚ ਵਿੱਚ ਗਾਰਾ ਬੀਬਾ ਵੇ, ਤੂੰ ਤਾਂ ਕਿਸ ਬਿਧ ਰਹਿ ਗਿਆ
ਕੁਆਰਾ ਬੀਬਾ ਵੇ ਸਾਨੂੰ ਬੜਾ ਚੰਗਾ ਲੱਗਦਾ ਦੁਨੀ ਚੰਦਾ ਵੇ,
ਆਵੀਂ ਆਵੀਂ ਬੰਬੇ ਵਾਲੀ ਰੇਲ ਉੱਤੇ ਵੇ,
ਆਵੀਂ ਆਵੀਂ ਫੁੱਲਾਂ ਵਾਲੀ ਸੇਜ ਉਤੇ ਵੇ,
ਆਪਾਂ ਰਲ ਮਿਲ ਹਾਰ ਪਰੋ ਲਈਏ—
ਕੱਚੀ ਕੰਧ ਦੇ ਉਤੇ ਕੱਖ ਬੀਬਾ ਵੇ ਤੂੰ ਤਾਂ ਕਿਸ ਬਿਧ ਹੋ ਗਿਆ ਵੱਖ ਬੀਬਾ
ਵੇ ਸਾਨੂੰ ਚੰਗਾ ਬੜਾ ਲਗਦਾ ਦੁਨੀ ਚੰਦਾ ਵੇ ਆਵੀਂ ਆਵੀਂ ਬੰਬੇ ਵਾਲੀ
ਰੇਲ ਉਤੇ ਵੇ ਆਵੀਂ,
ਆਵੀਂ ਫੁੱਲਾਂ ਵਾਲੀ ਸੇਜ ਉਤੇ ਆਪਾਂ ਰਲ ਮਿਲ ਹਾਰ ਪਰੋ ਲਈਏ।
ਕੱਚੀ ਕੰਧ ਦੇ ਵਿੱਚ ਵਿਚੋ ਆਲਾ ਬੀਬਾ ਵੇ
ਤੂੰ ਕਿਸ ਬਿਧ ਹੋ ਗਿਉ ਕਾਲਾ ਬੀਬਾ ਵੇ ਸਾਨੂੰ ਬੜਾ ਚੰਗਾ ਲੱਗਦਾ
ਦੁਨੀ ਚੰਦਾ ਵੇ ਆਵੀਂ ਆਵੀਂ ਬੰਬੇ ਵਾਲੀ ਰੇਲ ਉਤੇ ਵੇ ਆਵੀਂ ਆਵੀਂ

39