ਪੰਨਾ:ਮਾਲਵੇ ਦੇ ਲੋਕ ਗੀਤ.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਫੁੱਲਾਂ ਵਾਲੀ ਸੇਜ ਉਤੇ ਵੇ।
ਆਪਾਂ ਰਲ ਮਿਲ ਹਾਰ ਪਰੋ ਲਈਏ—
ਕੱਚੀ ਕੰਧ ਦੇ ਵਿੱਚ ਵਿੱਚ ਮੋਰੀ ਵੇ ਸਾਡੀ ਬੜੀ ਸੋਹਣੀ ਲੱਗਦੀ ਜੋੜੀ ਬੀਬਾ
ਵੇ ਸਾਨੂੰ ਚੰਗਾ ਬੜਾ ਲੱਗਦਾ ਵੇ, ਦੁਨੀ ਚੰਦਾ ਵੇ, ਆਵੀਂ ਆਵੀਂ ਫੁੱਲਾਂ
ਵਾਲੀ ਸੋਜ ਉੱਤੇ ਵੇ
ਆਵੀਂ ਆਵੀਂ ਬੰਬੇ ਵਾਲੀ ਰੇਲ ਉਤੇ ਵੇ ਆਪਾਂ ਰਲ ਮਿਲੁ ਹਾਰ ਪਰੋ ਲਈਏ।

27
ਸਿਰ ਮੇਰੇ ਤੇ ਸੌਗੀ ਵੇ ਮੈਂ ਸੱਗੀ ਭਿੱਜਣ ਤੋਂ ਡਰਦੀ ਵੇ,
ਮੇਰੀ ਸੱਸ ਕੁਪੱਤੀ ਲੜਦੀ ਵੇ।
ਲੱਕ ਪਤਲੀ ਟੁੱਟਣ ਤੋਂ ਡਰਦੀ ਵੇ,
ਮੈਨੂੰ ਇਕੇ ਘੜਾ ਇੱਕੋ ਘੜਾ ਭਰ ਲੈਣ ਦਿਓ ਕੁੜੀਓ-
ਗਲ੍ਹ ਵਿੱਚ ਮੇਰੇ ਹਾਰ ਕੁੜੇ ਮੈਂ ਹਾਰ ਭਿੱਜਣ ਤੋਂ ਡਰਦੀ ਵੇ,
ਮੇਰੀ ਨਣਦ ਕੁਪੱਤੀ ਲੜਦੀ ਵੇ,
ਲੱਕ ਪਤਲੀ ਟੁੱਟਣ ਤੋਂ ਡਰਦੀ ਵੇ
ਮੈਨੂੰ ਇਕੋ ਘੜਾ ਇੱਕੋ ਘੜਾ ਭਰ ਲੈਣ ਦਿਓ ਕੁੜੀਓ—
ਬਾਹੀਂ ਮੇਰੇ ਚੂੜਾ ਨੀ, ਮੈਂ ਚੂੜਾ ਭਿੱਜਣ ਤੋਂ ਡਰਦੀ ਨੀ,
ਮੇਰੀ ਜਠਾਣੀ ਕੁਪੱਤੀ ਲੜਦੀ ਨੀ,
ਲੱਕ ਪਤਲੀ ਟੁੱਟਣ ਤੋਂ ਡਰਦੀ ਵੇ ਮੈਨੂੰ ਇਕੋ ਘੜਾ ਇੱਕੋ ਘੜਾ ਭਰ ਲੈਣ
ਦਿਓ ਕੁੜੀਓ—

28
ਸਾੜੀ ਲੈ ਦੇ ਸੁਨਿਹਰੀ ਤਿੱਲੇ ਵਾਲੀ,
ਸੁਨਿਹਰੀ ਤਿੱਲੇ ਵਾਲੀ ਵੇ ਮੁੰਡਿਆ ਫਿਰੋਜ਼ਪੁਰੀਆ।
ਸਾੜੀ ਲੈ ਦੂੰ ਸੁਨਿਹਰੀ ਤਿੱਲੇ ਵਾਲੀ,

40