ਪੰਨਾ:ਮਾਲਵੇ ਦੇ ਲੋਕ ਗੀਤ.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੁਨਿਹਰੀ ਤਿੱਲੇ ਵਾਲੀ ਨੀ ਝੋਨੇ ਨੂੰ ਵਿਕ ਲੈਣ ਦੇ।
ਆਪਾਂ ਰੋਈਏ ਕੋਠੇ ਤੇ ਚੜ੍ਹ ਕੇ,
ਬਨੇਰੇ ਨਾਲ ਖੜ੍ਹ ਕੇ ਵੇ ਝੋਨੇ ਨੂੰ ਸੁੰਡੀ ਪੈ ਗਈ।
ਜੁੱਤੀ ਲੈ ਦੇ ਸੁਨਿਹਰੀ ਤਿੱਲੇ ਵਾਲੀ,
ਸੁਨਿਹਰੀ ਤਿੱਲੇ ਵਾਲੀ ਵੇ ਮੁੰਡਿਆ ਫਿਰੋਜ਼ਪੁਰੀਆ।
ਜੁੱਤੀ ਲੈ ਦੂੰ ਸੁਨਿਹਰੀ ਤਿੱਲੇ ਵਾਲੀ ਸੁਨਿਹਰੀ ਤਿੱਲੇ ਵਾਲੀ ਕਿ ਨਰਮੇ ਨੂੰ
ਵਿਕ ਲੈਣ ਦੇ।
ਆਪਾਂ ਰੋਈਏ ਕੋਠੇ ਤੇ ਚੜ੍ਹ ਕੇ,
ਬਨੇਰੇ ਨਾਲ ਖੜ੍ਹ ਕੇ ਵੇ ਨਰਮੇ ਦਾ ਭਾਅ ਡਿੱਗ ਪਿਆ।
ਲਹਿੰਗਾ ਲੈ ਦੇ ਸੁਨਿਹਰੀ ਤਿੱਲੇ ਵਾਲਾ,
ਸੁਨਿਹਰੀ ਤਿੱਲੇ ਵਾਲਾ ਵੇ ਮੁੰਡਿਆ ਫਿਰੋਜ਼ਪੁਰੀਆ।
ਲਹਿੰਗਾ ਲੈ ਦੂੰ ਸੁਨਿਹਰੀ ਤਿੱਲੇ ਵਾਲਾ ਸ
ਨਿਹਰੀ ਤਿੱਲੇ ਵਾਲਾ ਕਿ ਝੋਟੇ ਨੂੰ ਵਿਕ ਲੈਣ ਦੇ।
ਆਪਾਂ ਰੋਈਏ ਕੋਠੇ ਤੇ ਚੜ ਕੇ,
ਬਨੇਰੇ ਨਾਲ ਖੜ ਕੇ ਝੋਟੇ ਦੀ ਪੂਛ ਫੜ ਕੇ
ਕਿ ਝੋਟੇ ਨੂੰ ਰੱਬ ਲੈ ਗਿਆ।

29
ਉਚੇ ਉਚੇ ਮਹਿਲ ਪੁਆ ਦੇ ਵੇ ਜੋਗੀ ਲੈ, ਹੂੰ ਲੈ ਹਾਂ ਵੇ ਜੋਗੀ, ਉਤੇ ਤਾਂ
ਪਾ ਦੇ ਚੁਬਾਰਾ ਮੈਂ ਵਾਰੀ ਵੇ ਜੋਗੀ ਉਤੇ ਤਾਂ ਪਾ ਦੇ ਵੇ ਚੁਬਾਰਾ।
ਇੱਕ ਤੇਰੀ ਮਾਂ ਬੁਰੀ ਵੇ ਜੋਗੀ ਲੈ ਹੂੰ ਲੈ ਹਾਂ ਵੇ ਜੋਗੀ,
ਕੰਮ ਕਰਾਂਉਦੀ ਮੈਥੋਂ ਸਾਰਾ,
ਮੈਂ ਵਾਰੀ ਵੇ ਜੋਗੀ ਕੰਮ ਕਰਾਉਂਦੀ ਮੈਥੋਂ ਸਾਰਾ।
ਇੱਕ ਤੇਰੀ ਭੈਣ ਬੁਰੀ ਵੇ ਜੋਗੀ, ਲੈ ਹੂੰ,
ਲੈ ਹਾਂ ਵੇ ਜੋਗੀ, ਦਾਜ ਤਾਂ ਮੰਗਦੀਏ ਬਾਹਲਾਂ
ਮੈਂ ਵਾਰੀ ਵੇ ਜੋਗੀ ਦਾਜ ਤਾਂ ਮੰਗਦੀ ਏ ਬਾਹਲਾ।

41