ਪੰਨਾ:ਮਾਲਵੇ ਦੇ ਲੋਕ ਗੀਤ.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੂੰ ਵੀ ਖਚਰਾ ਜੀਜਾ, ਤੂੰ ਵੀ ਖਚਰਾ ਸੁਣੀਦਾ,
ਮੈਂ ਵੀ ਖਚਰੀ ਜੀਜਾ ਬਾਰਾਂ ਤਾਲੀ।
ਟਿੱਕਾ ਲਿਆਈਂ ਜੀਜਾ ਟਿੱਕਾ ਲਿਆਈਂ ਸੋਨੇ ਦਾ,
ਨਾਲੇ ਲਿਆਈਂ ਜੀਜਾ ਜੋੜੀ ਬਾਲੀ।
ਸੋਨਾ ਮਹਿੰਗਾ ਸਾਲੀਏ, ਸੋਨਾ ਮਹਿੰਗਾ ਸੁਣੀਦਾ,
ਨਾਲੇ ਮਹਿੰਗੀ ਪਊ ਜੋੜੀ ਬਾਲੀ।
ਤੂੰ ਵੀ ਖਚਰਾ ਜੀਜਾ, ਤੂੰ ਵੀ ਖਚਰਾ ਸੁਣੀਦਾ,
ਮੈਂ ਵੀ ਖਚਰੀ ਜੀਜਾ ਬਾਰਾਂ ਤਾਲੀ।
ਸੱਗੀ ਲਿਆਈਂ ਜੀਜਾ, ਸੌਗੀ ਲਿਆਈਂ ਸੋਨੇ ਦੀ,
ਨੱਥ ਲਿਆਈਂ ਜੀਜਾ ਪੱਤਾਂ ਵਾਲੀ।
ਸੋਨਾ ਮਹਿੰਗਾ ਸਾਲੀਏ, ਸੋਨਾ ਮਹਿੰਗਾ ਸੁਣੀਦਾ,
ਨੱਥ ਮਹਿੰਗੀ ਸੁਣੀਦੀ ਪੱਤਾਂ ਵਾਲੀ।
ਤੂੰ ਵੀ ਖਚਰਾ ਜੀਜਾ, ਤੂੰ ਵੀ ਖਚਰਾ ਸੁਣੀਦਾ,
ਮੈਂ ਵੀ ਖਚਰੀ ਜੀਜਾ ਬਾਰਾਂ ਤਾਲੀ।

35
ਬਾਰੀ ਬਰਸੀ ਆ ਲੱਥੇ ਅੰਬ ਥੱਲੇ,ਅੰਬ ਥੱਲੇ,
ਤੇਰੀਆਂ ਭੈਣਾਂ ਦੇ ਮਨ ਵਿੱਚ ਚਾਅ ਵੀਰਾ ਵੇ ਤੂੰ ਆ ਘਰੇ।
ਲੈ ਭੈਣੇ ਮੈਂ ਘਰ ਆ ਗਿਆ, ਘਰ ਆ ਗਿਆ, ਨਾਜੋ ਨੂੰ ਖਬਰ ਕਰੋ,
ਕੋਈ ਕਰ ਲਵੇ ਹਾਰ ਸ਼ਿੰਗਾਰ, ਮਹਿਲੀਂ ਦੀਵਾ ਬਾਲ ਧਰੇ।
ਕਿੱਥੋਂ ਤਾਂ ਬੰਨਾ ਮੈਂ ਆਪਦਾ ਘੋੜਾ, ਘੋੜਾ ਰੱਖਾਂ ਕਿੱਥੇ ਹਥਿਆਰ ਮੇਰੇ
ਕਿੱਥੇ ਤਾਂ ਬੈਠਾਂ ਆਪ, ਕਿੱਥੇ ਪਹਿਰੇਦਾਰ ਮੇਰੇ।
ਬਾਗੀ ਛੱਡ ਦੇ ਘੋੜੇ ਤੇਰੇ, ਘੋੜੇ ਤੇਰੇ ਕਿਲੇ ਹਥਿਆਰ ਤੇਰੇ
ਮਹਿਲੀ ਬੈਠੋ ਆਪ, ਡਿਊਡੀ ਪਹਿਰੇ ਦਾਰ ਤੇਰੇ।
ਮੈਂ ਤੈਨੂੰ ਪੁੱਛਦਾ ਗੋਰੀਏ ਸੁਣ ਗੋਰੀਏ, ਤੇਰਾ ਰੰਗ ਕਿਉਂ ਪੈ ਗਿਆ ਪੀਲਾ

45