ਪੰਨਾ:ਮਾਲਵੇ ਦੇ ਲੋਕ ਗੀਤ.pdf/49

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

40
ਗੱਡੇ ਗਡੀਰੇ ਵਾਲਿਆ, ਗੱਡਾ ਹੌਲੜੇ ਹੌਲੜੇ ਤੋਰ ਵੇ।
ਤੇਰੇ ਬਲਦਾਂ ਦੇ ਗਲ ਟੱਲੀਆਂ, ਧੀਆਂ ਮਿਲਣ ਮਾਪਿਆਂ ਨੂੰ ਚੱਲੀਆਂ।
ਇਹਨਾਂ ਰਾਹਾਂ ਤੇ ਲੰਮੇ ਲੰਮੇ ਪੰਧ ਵੇ,ਬਾਬਲ ਮਿਲਿਆ ਤੇ ਲੱਗ ਜਾਂਦੇ ਰੰਗ
ਵੇ।
ਕਿਤੇ ਆ ਮਿਲ ਰਾਜੇ ਬਾਬਲਾ, ਗੱਲਾਂ ਕਰੀਏ ਕਰੀਏ ਚਾਅ ਬੜਾ।
ਇਹਨਾਂ ਰਾਤਾਂ ਦੇ ਲੰਮੇ ਲੰਮੇ ਪੰਧ ਵੇ, ਮਾਂਵਾਂ ਮਿਲਣ ਤੇ ਦੁੱਖ ਲਈਏ ਵੰਡ
ਵੇ।
ਕਿਤੇ ਮਿਲ ਨੀ ਮਾਏ ਭੋਲੀਏ,ਕਿਤੇ ਮਿਲੇ ਤਾਂ ਦੁੱਖ ਸੁੱਖ ਫੋਲੀਏ।
ਇਹਨਾਂ ਰਾਹਾਂ ਦੇ ਲੰਮੇ ਲੰਮੇ ਪੰਧ ਵੇ, ਵੀਰ ਮਿਲਦੇ ਤਾਂ ਚੜ ਜਾਂਦੇ ਚੰਦ ਵੇ।
ਕਿਤੇ ਮਿਲੇ ਜੇ ਰਾਜਿਆ ਵੀਰਨਾ, ਬਿਨਾਂ ਭਾਈਆਂ ਜੱਗ ਵਿੱਚ ਸੀਰ ਨਾ।
ਇਹਨਾਂ ਰਾਹਾਂ ਦੇ ਲੰਮੇ ਲੰਮੇ ਪੰਧ ਵੇ, ਭੈਣਾ ਮਿਲਣ ਤਾਂ ਪੈ ਜਾਂਦੀ ਠੰਡ ਵੇ।
ਕਿਤੇ ਆ ਮਿਲ ਭੈਣ ਪਿਆਰੀਏ, ਕਿਤੇ ਮਿਲੇ ਤਾਂ ਬੋਲ ਚਿਤਾਰੀਏ।
ਵੀਰਾ ਵੇ ਕੁਰਸੀ ਬੈਠਿਆ,ਜੀਣ ਮੱਝੀਆਂ ਤੇ ਗਾਂਈ।
ਮੈਂ ਆਊਂ ਘਰ ਤੇਰੜੇ ਵੇ ਕਦੇ ਤੂੰ ਵੀ ਆਵੀਂ।

41
ਅਸੀਂ ਕਚਿਆਂ ਘਰਾਂ ਦੀਆਂ ਕੰਧੀਆਂ, ਪਈਆਂ ਪਈਆਂ ਭੁਰ ਵੇ ਗਈਆਂ।
ਅਸੀਂ ਕੱਚਿਆਂ ਅੰਬਾਂ ਦੀਆਂ ਟਾਹਣੀਆਂ, ਪਈਆਂ ਪਈਆਂ ਝੁਕ ਵੇ ਗਈਆਂ।
ਅਸੀਂ ਕੱਚੀਆਂ ਡੋਰਾਂ ਦੀਆਂ ਗੁੱਡੀਆਂ,
ਚੜ੍ਹਦੀਆਂ ਚੜ੍ਹਦੀਆਂ ਡਿੱਗ ਵੇ ਪਈਆਂ।
ਅਸੀਂ ਕੱਚਿਆਂ ਰਾਂਹਾ ਤੇ ਤੁਰੀਆਂ ਅੱਧਵਾਟੇ ਥੋਕ ਵੇ ਗਈਆਂ।
ਅਸੀਂ ਕੱਚਿਆਂ ਤੇ ਕਰ ਲਿਆ ਇਤਬਾਰ ਏਸੇ ਗੱਲੋਂ ਡਰ ਵੇ ਰਹੀਆਂ।
ਅਸੀਂ ਕੱਚੀਆਂ ਕਲੀਆਂ ਦੀ ਬਹਾਰ, ਮਸਤੀ ਨਾਲ ਝੂਮ ਵੇ ਰਹੀਆਂ।
ਅਸੀਂ ਖੰਡ ਮਿਸ਼ਰੀ ਦੀਆਂ ਡਲੀਆਂ, ਪਾਣੀ ਪੀ ਕੇ ਖੁਰ ਵੇ ਗਈਆਂ।

49