ਪੰਨਾ:ਮਾਲਵੇ ਦੇ ਲੋਕ ਗੀਤ.pdf/57

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

T ਤੇਰੀ ਤੇਰੀ ਖਾਤਿਰ ਦੋਹਤਿਆ, ਖੂਹਾਂ ਖਟਵਾਉਣੀ ਆਂ, ਖੂਹੇ ਦਾ ਮਾਲਕ ਦੋਹਤਿਆ ਤੂੰ ਬਣ ਜਾਣਾ । ਖੂਹੇ ਦਾ ਮਾਲਕ ਨਾਨੀ, ਮਾਮਾ ਜੀ ਮੇਰਾ ਮੈਂ ਪ੍ਰਦੇਸੀ ਦੋਹਤਾ, ਮੁੜ ਵਤਨਾਂ ਨੂੰ ਜਾਣਾ ਈ ਓਏ। J 53 ਕਿੱਥੇ ਤਾਂ ਲਾਵਾਂ ਟਾਹਲੀਆਂ, ਪੱਤਾਂ ਵਾਲੀਆਂ, ਵੇ ਮੇਰਾ ਪਤਲਾ ਮਾਹੀ, ਕਿੱਥੇ ਤਾਂ ਲਾਵਾਂ ਸ਼ਹਿਤੂਤ, ਬੇ ਸਮਝ ਨੂੰ ਸਮਝ ਨਾ ਆਈ। ਬਾਗੀਂ ਤਾਂ ਲਾਵਾਂ ਟਾਹਲੀਆਂ, ਪੁੱਤਾਂ ਵਾਲੀਆਂ, ਵੇ ਮੇਰਾ ਪਤਲਾ ਮਾਹੀ, ਬੰਨੇ ਤੇ ਲਾਵਾਂ ਸ਼ਹਿਤੂਤ, ਬੇ ਸਮਝ ਨੂੰ ਸਮਝ ਨਾ ਆਈ। ਗਿੱਠ ਗਿੱਠ ਹੋਈਆਂ ਮੇਰੀਆਂ ਟਾਹਲੀਆਂ, ਪੱਤਾਂ ਵਾਲੀਆਂ, ਮੇਰਾ ਪਤਲਾ ਮਾਹੀ, ਗੋਡੇ ਗੋਡੇ ਹੋ ਗਏ ਸ਼ਹਿਤੂਤ, ਬੇ ਸਮਝ ਨੂੰ ਸਮਝ ਨਾ ਆਈ, ਛਾਵਾਂ ਵੰਡਣ ਮੇਰੀਆਂ ਟਾਹਲੀਆਂ, ਪੱਤਾਂ ਵਾਲੀਆਂ, ਮੇਰੀ ਪਤਲਾ ਮਾਹੀ, ਕੋਠੇ ਜਿਹੇ ਹੋ ਗਏ ਸ਼ਹਿਤੂਤ, ਬੇ ਸਮਝ ਨੂੰ ਸਮਝ ਨਾ ਆਈ। ਤੂਤ ਟਾਹਲੀਆਂ ਦੇਖ ਕੇ ਮੈਂ ਨੈਣੋ ਨੀਰ ਵਹਾਵਾਂ,ਨੀ ਮੇਰਾ ਪਤਲਾ ਮਾਹੀ, ਜਿਹਦੇ ਲਈ ਛਾਵਾਂ ਲੋੜਦੀ, ਦੇ ਗਿਆ ਭੁਲਾਵਾ, ਬੇ ਸਮਝ ਨੂੰ ਸਮਝ ਨਾ ਆਈ। ਪੱਤਝੜਾਂ ਨੇ ਝਾੜੀਆਂ ਟਾਹਲੀਆਂ ਪੁੱਤਾਂ ਵਾਲੀਆਂ, ਮੇਰਾ ਸੋਹਣਾ ਮਾਹੀ, ਵਾਗੀਆਂ ਨੇ ਛਾਂਗੇਂ ਸ਼ਹਿਤੂਤ, ਬੇ ਸਮਝ ਨੂੰ ਹੁਣ ਸਮਝ ਆਈ। 54 ਉੱਡ ਚਿੜੀਏ ਨੀ ਉੱਡ ਬਹਿਜਾ ਰੇਤੇ, ਮੇਰੀ ਅੰਮੜੀ ਬਾਝੋਂ ਨੀ ਕੌਣ ਕਰਦਾ ਈ ਚੇਤੇ। ਮੇਰੇ ਬਾਬਲ ਦਿੱਤੜੀ ਦੂਰੇ, ਦੂਰੇ ਵੇ ਸੁਣ ਧਰਮੀ ਬਾਬਲ ਪ੍ਰਦੇਸਣ ਬੈਠੀ ਝੂਰੇ। ਉੱਡ ਚਿੜੀਏ ਨੀ ਉੱਡ ਬਹਿ ਜਾ ਖਿੜਕੀ, 57