ਪੰਨਾ:ਮਾਲਵੇ ਦੇ ਲੋਕ ਗੀਤ.pdf/58

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮੇਰੀ ਅੰਮੜੀ ਬਾਝੋਂ ਨੀ ਸੱਸ ਦੇਵੇ ਝਿੜਕੀ।

ਮੇਰੇ ਬਾਬਲ ਦਿੱਤੜੀ ਦੂਰੇ, ਦੂਰੇ ਵੇ ਸੁਣ ਧਰਮੀ ਵੀਰਾ,ਪ੍ਰਦੇਸਣ ਬੈਠੀ ਝੂਰੇ।

ਉੱਡ ਚਿੜੀਏ ਨੀ, ਉੱਡ ਬਹਿ ਜਾ ਕਾਨੇ,

ਮੇਰੀ ਅੰਮੜੀ ਬਾਝੋਂ ਨੀ ਸੱਸ ਦੇਵੇ ਤਾਅਨੇ।

ਮੇਰੇ ਬਾਬਲ ਦਿੱਤੜੀ ਦੂਰੇ, ਦੂਰੇ ਵੇ ਸੁਣ ਧਰਮੀ ਵੀਰਾ,ਪ੍ਰਦੇਸਣ ਬੈਠੀ ਝੂਰੇ।

ਉੱਡ ਚਿੜੀਏ ਨੀ,ਉੱਡ ਬਹਿ ਜਾ ਕਨਾਤਾਂ,ਮੇਰੀ ਅੰਮੜੀ ਬਾਝੋਂ ਨੀ,ਕੋਈ ਨਾਂ ਪੁਛੇ ਬਾਤਾਂ।

ਮੇਰੇ ਬਾਬਲ ਦਿੱਤੜੀ ਦੂਰੇ, ਦੂਰੇ ਵੇ ਸੁਣ ਧਰਮੀ ਵੀਰਾ, ਪ੍ਰਦੇਸਣ ਬੈਠੀ ਝੂਰੇ।


55

ਰੰਗਲਾ ਸੀ ਚਰਖਾ ਚੰਦਾ ਵੇ, ਤੰਦ ਲੈਂਦੇ ਹੁਲਾਰੇ ਵੇ,

ਉਦੋਂ ਨਾਂ ਸੋਚਿਆ ਸਿੰਘਾਂ ਵੇ,ਜਦ ਲਾਏ ਸੀ ਲਾਰੇ ਵੇ,

ਉਦੋਂ ਕੀ ਸੋਚਦਾ ਹੀਰੇ ਨੀ,ਲਾਰੇ ਰਹਿਗੇ ਕੁਆਰੇ ਨੀ ਵੇ-ਹੇ

ਵਗਦੀ ਸੀ ਰਾਣੀ ਚੰਦਾ ਵੇ, ਵਿੱਚ ਸਿੱਟਦੀ ਸੀ ਝਾਫੇ ਵੇ।

ਓਦੋਂ ਨਾ ਬੋਲਿਆ ਸਿੰਘਾ ਜਦੋਂ ਪੁੱਛਦੇ ਸੀ ਮਾਪੇ ਵੇ।

ਓਦੋਂ ਕੀ ਬੋਲਦਾ ਹੀਰੇ ਨੀ, ਤੇਰੇ ਸੁਣਦੇ ਨਾ ਮਾਪੇ ਨੀ ਵੇ ਹੋ—

ਚਲਦੀ ਸੀ ਹਨੇਰੀ ਚੰਦਾ ਵੇ, ਵਿੱਚ ਸੁੱਟਦੀ ਸੀ ਖੀਰੇ ਵੇ ।

ਉਦੋਂ ਸੀ ਕਿੱਥੇ ਸਿੰਘਾਂ ਵੇ ਜਦ ਪੁੱਛਦੇ ਸੀ ਵੀਰੇ ਵੇ।

ਉਦੋਂ ਕੀ ਦੱਸਦਾ ਹੀਰੇ ਨੀ ਤੇਰੇ ਜਾਲਮ ਸੀ ਵੀਰੇ ਨੀ,ਵੇ ਹੇ—

ਮੀਹਾਂ ਦਾ ਪਾਣੀ ਸਿੰਘਾਂ ਵੇ ਵਿੱਚ ਸਿੱਟਦੀ ਕਾਨੇ ਵੇ,

ਉਦੋਂ ਨਾ ਬੋਲਿਆ ਸਿੰਘਾਂ ਵੇ ਜਦੋਂ ਪੁੱਛਦੇ ਸੀ ਮਾਮੇ ਵੇ।

ਉਦੋਂ ਕੀ ਕਹਿੰਦਾ ਹੀਰੇ ਨੀ ਤੇਰੇ ਲੜਦੇ ਸੀ ਮਾਮੇ ਨੀ—

ਵਸਦੀ ਸੀ ਰਾਵੀ ਸਿੰਘਾਂ ਵੇ, ਵਿੱਚ ਸਿੱਟਦੀ ਸੀ ਝਾਫੇ ਵੇ।

ਉਦੋਂ ਨਾ ਬੋਲਿਆ ਸਿੰਘਾਂ ਵੇ ਜਦ ਪੁੱਛਦੇ ਸੀ ਚਾਚੇ ਵੇ।

ਉਦੋਂ ਕੀ ਬੋਲਦਾ ਹੀਰੇ , ਤੇਰੇ ਸੱਚੇ ਸੀ ਚਾਚੇ ਨੀ | ਵੇ ਹੇ –

58