ਪੰਨਾ:ਮਾਲਵੇ ਦੇ ਲੋਕ ਗੀਤ.pdf/59

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

56

ਚੜ੍ਹੀਆਂ ਤਾਂ ਫੌਜਾਂ ਰਾਜਾ ਚੜ੍ਹੀਆਂ ਸ਼ਿਕਾਰ ਵੇ,

ਇੱਕ ਨਾ ਮਾਰੀ ਰਾਜਾ ਕਾਲੜਾ ਮੋਰ ਵੇ-

ਚੜ੍ਹੀਆਂ ਤਾਂ ਫੌਜਾਂ ਰਾਣੀ ਚੜ੍ਹੀਆਂ ਸ਼ਿਕਾਰ ਨੀ

ਮਾਰ ਤਾਂ ਲਿਆਂਦਾ ਰਾਣੀ ਕਾਲੜਾ ਮੋਰ ਨੀ—

ਕਿੰਨਾ ਤੂੰ ਹਠੀਆ ਰਾਜਾ ਬੜੀ ਈ ਜਾਲਮ ਵੇ,

ਨਿੱਕੜਾ ਤਾਂ ਵੀਰਨ ਮੇਰਾ ਕਾਲੜਾ ਮੋਰ ਸੀ—

ਉੱਠੀ ਤਾਂ ਉੱਠੀ ਰਾਣੀ ਚੁੱਲੇ ਵੱਲ ਹੋਈਂ ਨੀ,

ਝਟਕਾ ਬਣਾ ਦੇ ਰਾਣੀ ਕਾਲੜੇ ਮੋਰ ਦਾ-

ਸਿਰ ਤਾਂ ਦੁੱਖਦਾ ਰਾਜਾ ਮੱਥੇ ਵੱਲ ਪੀੜ ਵੇ,

ਝਟਕਾ ਨਾ ਬਣਦਾ ਮੈਥੋਂ ਕਾਲੜੇ ਮੋਰ ਦਾ-

ਤੈਨੂੰ ਤਾਂ ਛੋਡਾਂ ਰਾਣੀ ਹੋਰ ਵਿਆਹ ਕੇ ਲਿਆਵਾਂ ਨੀ,

ਝਟਕਾ ਬਣਾਵੇ ਜਿਹੜੀ ਕਾਲੜੇ ਮੋਰ ਦਾ—

ਮੈਨੂੰ ਨਾਂ ਛੋਡੀ ਰਾਜਾ ਹੋਰ ਨਾ ਵਿਆਹੀ ਵੇ,

ਬੜਾ ਹੀ ਥੋੜ੍ਹਾ ਵੇ ਦਿਲ ਕਾਲੜੇ ਮੋਰ ਦਾ।

57

ਬੰਨੇ ਨੀ ਬਨੇਰੇ ਚਾਰ ਚੁਫੇਰੇ,ਕੁੰਡਾ ਮੇਰਾ ਕੀਹਨੇ ਖੜਕਾਇਆ।

ਪੁੱਛਦੀ ਆ ਬੰਨੇ ਦੀ ਮਾਂ ਕੋਲ,ਪੁੱਤਰ ਤੇਰਾ ਅਜੇ ਵੀ ਨਾ ਆਇਆ।

ਇੱਕ ਮੇਰਾ ਪੁੱਤ ਪ੍ਰਦੇਸੀ, ਪੁੱਤ ਪ੍ਰਦੇਸੀ ,ਦੂਜਾ ਇਸ ਨੂੰਹ ਨੇ ਸਤਾਇਆ।

ਪੁੱਛਦੀ ਆਂ-

ਪੁੱਛਦੀ ਆਂ ਢੋਲੇ ਦੇ ਪਿਉ ਕੋਲੋਂ, ਪੁੱਤਰ ਤੇਰਾ ਕਿਉਂ ਨਾ ਆਇਆ।

ਇੱਕ ਮੇਰਾ ਪੁੱਤ ਪ੍ਰਦੇਸੀ, ਦੂਜਾ ਇਸ ਨੂੰਹ ਨੇ ਸਤਾਇਆ।

ਪੁੱਛਦੀ ਆਂ-

ਪੁੱਛਦੀ ਐਂ ਬੰਨੇ ਦੀ ਭੈਣ ਕੋਲੋ ਵੀਰਾ ਤੇਰਾ ਰਾਤੀਂ ਨਾ ਆਇਆ।


59