ਸਮੱਗਰੀ 'ਤੇ ਜਾਓ

ਪੰਨਾ:ਮਾਲਵੇ ਦੇ ਲੋਕ ਗੀਤ.pdf/61

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਟਿੱਕਾ ਤਾਂ ਤੇਰਾ ਸਿੰਘ ਜੀ, ਮੈਂ ਅੰਗ ਨਾ ਛੁਹਾਂਵਾਂ ਵੇ,
 
ਪਰੇ ਵਗਾਵਾਂ ਵੇ, ਚਿੱਤ ਤੋਂ ਨਾਂ ਲਹਿੰਦੇ ਧਰਮੀਂ ਮਾਪੇ।

60
ਹੱਥ ਮੇਰੇ ਵਿੱਚ ਚੀਰਾ ਵੇ, ਵੇ ਤੂੰ ਪਹਿਨ ਲੈ ਘੋੜਿਉਂ ਉੱਤਰ ਕੇ,

ਵੇ ਮੈਂ ਤੇਰੀ ਖਾਤਿਰ ਆਈ ਵੇ, ਡਾਰੋਂ ਕੂੰਜ ਵਿੱਛੜ ਕੇ।

ਹੱਥ ਮੇਰੇ ਵਿੱਚ ਕੈਂਠਾ ਵੇ, ਵੇ ਤੂੰ ਪਹਿਨ ਲੈ ਘੋੜਿਉਂ ਉੱਤਰ ਕੇ,

ਵੇ ਮੈਂ ਤੇਰੇ ਕਾਰਨ ਆਈ ਵੇ, ਡਾਰੋਂ ਕੂੰਜ ਵਿੱਛੜ ਕੇ।

ਹੱਥ ਮੇਰੇ ਵਿੱਚ ਕੁੜਤਾ ਵੇ, ਵੇ ਤੂੰ ਪਹਿਨ ਲੈ ਘੋੜਿਉਂ ਉੱਤਰ ਕੇ,

ਵੇ ਮੈਂ ਤੇਰੇ ਕਾਰਨ ਆਈ ਵੇ, ਡਾਰੋਂ ਕੂੰਜ ਵਿੱਛੜ ਕੇ।

61