ਸਮੱਗਰੀ 'ਤੇ ਜਾਓ

ਪੰਨਾ:ਮਾਲਵੇ ਦੇ ਲੋਕ ਗੀਤ.pdf/63

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

1
ਨਿੱਕੀ ਨਿੱਕੀ ਕਣੀ ਮੋਟਾ ਮੀਂਹ ਵੇ ਵਰੇ,

ਵੇ ਵੀਰਾ, ਨਦੀ ਦੇ ਕਿਨਾਰੇ ਘੋੜੀ ਘਾਹ ਚਰੇ।

ਮਾਤਾ ਸੁਹਾਗਣ ਤੇਰੇ ਸ਼ਗਨ ਕਰੇ,

ਵੇ ਵੀਰਾ ਦੰਮਾਂ ਦੀ ਬੋਰੀ ਤੇਰਾ ਬਾਪ ਫੜੇ।

ਭਾਬੋ ਸੁਹਾਗਣ ਤੇਰੇ ਸੁਰਮਾ ਪਾਵੇ,

ਵੇ ਵੀਰਾ, ਭੈਣ ਸੁਹਾਗਣ ਘੋੜੀ ਵਾਂਗ ਫੜੇ।

ਭਾਈਆਂ ਦੀ ਜੋੜੀ ਤੇਰੇ ਨਾਲ ਖੜ੍ਹੇ;

ਵੇ ਵੀਰਾ ਨਿੱਕੇ ਨਿੱਕੇ ਬੇਲੀ ਤੇਰੀ ਜੰਨ ਚੜੇ।

ਚਾਚੇ ਤੇ ਤਾਏ ਤਿਆਰ ਖੜ੍ਹੇ,

ਵੇ ਵੀਰਾ ਮਾਮਿਆਂ ਦੀ ਹੋਈ ਜਾਵੇ ਬੱਲੇ ਬੱਲੇ।

ਲਾੜਾ ਸਰਵਾਲਾ ਦੋਵੇ ਘੋੜੀ ਚੜ੍ਹੇ,

ਵੇ ਵੀਰਾ, ਮਾਰ ਨਗਾਰਾ ਘੋੜੀ ਚਾਲ ਫੜੇ।

ਸਹੁਰਿਆਂ ਬਾਰ ਘੋੜੀ ਜਾਇ ਖੜ੍ਹੇ,

ਵੇ ਵੀਰਾ, ਨਿੱਕੜੀ ਜਹੀ ਬੰਨੋ ਤੇਰਾ ਚਾਅ ਕਰੇ।

ਮਾਤਾ ਤੇਰੀ ਪਾਣੀ ਵਾਰ ਪੀਵੇ,

ਵੇ ਵੀਰਾ, ਭੈਣਾਂ ਮਨ ਚਾਅ ਡੋਲੀ ਆਊ ਘਰੇ।

2
ਨੀਲੀ ਜੀ ਘੋੜੀ ਰਾਵਲੀ, ਗੰਗਾ ਜਮਨਾ ਤੋਂ ਆਈ।

ਆਣ ਬੱਧੀ ਬਾਬਲ ਬਾਰ ਮੇਂ, ਜੱਗ ਹੋਈ ਐ ਵਧਾਈ।

ਗੁਜਰੀ ਦਹੀਆਂ ਲਿਆਂਵਦੀ ਮਾਲਣ ਸੇਹਰੇ ਲਿਆਈ।

63