ਸਮੱਗਰੀ 'ਤੇ ਜਾਓ

ਪੰਨਾ:ਮਾਲਵੇ ਦੇ ਲੋਕ ਗੀਤ.pdf/66

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

7
ਵੀਰ ਨੂੰ ਚਿੱਠੀਆਂ ਪਾਵਾਂ ਕਿ ਕਾਰਡ ਪਾਵਾਂ,

ਵੀਰਾ ਅਗਲੇ ਮਹੀਨੇ ਤੇਰਾ ਵਿਆਹ।

ਚਿੱਠੀ ਪੜ੍ਹਕੇ ਵੀਰਾ ਹੱਸਣ ਲੱਗਾ, ਆਪਦੇ ਦੋਸਤਾਂ ਨੂੰ ਦੱਸਣ ਲੱਗਾ।

ਵੀਰ ਨੂੰ ਵਰਦੀ ਸੋਹੇ ਕਿ ਵਰਦੀ ਨੂੰ ਬਟਨ ਸੋਹੇ।

ਵੀਰਾ ਪਹਿਨਣ ਦੇ ਵੇਲੇ ਆਣ ਹਾਜ਼ਿਰ ਹੋਵੇ।

ਵੀਰ ਨੂੰ ਚੀਰਾ ਸੋਹੇ, ਕਿ ਚੀਰੇ ਨੂੰ ਕਲਗੀ ਸੋਹੇ,

ਚੀਰਾ ਬੰਨਣ ਦੇ ਵੇਲੇ ਵੀਰਾ ਆਣ ਹਾਜ਼ਿਰ ਹੋਵੇ।

ਵੀਰਾ ਨੂੰ ਕੈਂਠਾ ਸੋਹੇ, ਕਿ ਕੈਂਠੇ ਨੂੰ ਲੜੀ ਸੋਹੇ।

ਵੀਰਾ ਪਹਿਨਣ ਦੇ ਵੇਲੇ ਆਣ ਹਾਜ਼ਰ ਹੋਵੇ।

8
ਉੱਠ ਨੀ ਵੀਰ ਦੀਏ ਘੋੜੀਏ, ਬਾਬਲ ਵੇਹੜੇ ਜਾ,

ਬਾਬਲ ਦੇ ਮਨ ਸ਼ਾਦੀਆਂ, ਤੇਰੀ ਮਾਤਾ ਦੇ ਮਨ ਚਾਅ।

ਘੋੜੀ ਚੁਗਦੀ ਐ ਹਰੀ ਹਰੀ ਘਾਹ, ਪੀਂਦੀ ਐ ਠੰਡੜਾ ਨੀਰ।

ਘੋੜੀ ਚੜਿਆ ਭੈਣਾਂ ਦਾ ਵੀਰ, ਨੀ ਕੁੜੀਓ।

9
ਘੋੜਾ ਤਾਂ ਬੀੜੀਂ ਵੀਰਾ ਮਹਿਲਾਂ ਵੱਲ ਜਾਈਂ ਵੇ,

ਮਹਿਲਾਂ ਜੇ ਅੰਦਰ ਵੀਰਾ ਬੰਨੋ ਦਾ ਬਾਬਾ ਵੇ,

ਉਹਨੂੰ ਤਾਂ ਜਾਕੇ ਵੀਰਾ ਫਤਿਹ ਬੁਲਾਈਂ ਵੇ,

ਉਹਨੇਂ ਤਾਂ ਬਖਸ਼ਣਾ ਤੈਨੂੰ ਬੰਨੋ ਦਾ ਡੋਲਾ ਵੇ–

ਘੋੜਾ ਤਾਂ ਬੀੜੀਂ ਵੀਰਾ ਮਹਿਲਾਂ ਵੱਲ ਜਾਈਂ ਵੇ,

ਮਹਿਲਾਂ ਜੇ ਅੰਦਰ ਵੀਰਾ ਬੰਨੋ ਦਾ ਬਾਬਲ ਵੇ,

ਉਹਨੂੰ ਤਾਂ ਜਾਕੇ ਵੀਰਾ ਫਤਿਹ ਬੁਲਾਈਂ ਵੇ,

66