ਉਹਨੇਂ ਤਾਂ ਬਖਸ਼ਣਾ ਤੈਨੂੰ ਬੰਨੋ ਦਾ ਡੋਲਾ ਵੇ—
ਘੋੜਾ ਤਾਂ ਬੀੜੀਂ ਵੀਰਾ ਮਹਿਲਾਂ ਵੱਲ ਜਾਈਂ ਵੇ,
ਮਹਿਲਾਂ ਜੇ ਅੰਦਰ ਵੀਰਾ ਬੰਨੋ ਦਾ ਭਾਈ ਵੇ,
ਉਹਨੂੰ ਤਾਂ ਜਾਕੇ ਵੀਰਾ ਫਤਿਹ ਬੁਲਾਈਂ ਵੇ,
ਉਹਨੇਂ ਤਾਂ ਬਖਸ਼ਣਾ ਤੈਨੂੰ ਬੰਨੋ ਦਾ ਡੋਲਾ ਵੇ-
10
ਉਪਰ ਤਾਂ ਵਾੜੇ ਤੈਨੂੰ ਸੱਦ ਹੋਈ, ਚੀਰੇ ਵਾਲਿਆ ਵੇ,
ਆ ਕੇ ਤਾਂ ਸਾਹਾ ਵੇ ਸਿਧਾ, ਦਿਲਾਂ ਦੇ ਵਿੱਚ ਵਸ ਰਹੀਏ।
ਸਾਹਾ ਸਧਾਵਣ ਤੇਰੀਆਂ ਚਾਚੀਆਂ, ਸਾਲੂ ਵਾਲੀਏ ਨੀ,
ਜਿੰਨਾਂ ਦੇ ਮਨ ਵਿੱਚ ਚਾਅ, ਦਿਲਾਂ ਦੇ ਵਿੱਚ ਵਸ ਰਹੀਏ।
ਉਪਰ ਤਾਂ ਵਾੜੇ ਤੈਨੂੰ ਸੱਦ ਹੋਈ ਚੀਰੇ ਵਾਲਿਆ ਵੇ,
ਆ ਕੇ ਤਾਂ ਸਾਹਾ ਵੇ ਸਿਧਾ, ਦਿਲਾਂ ਦੇ ਵਿੱਚ ਵਸ ਰਹੀਏ।
ਸਾਹਾ ਸਧਾਵਣ ਤੇਰੀਆਂ ਮਾਮੀਆਂ, ਸ਼ਾਲੂ ਵਾਲੀਏ ਨੀ,
ਜਿੰਨਾਂ ਦੇ ਮਨ ਵਿੱਚ ਚਾਅ, ਦਿਲਾਂ ਦੇ ਵਿੱਚ ਵਸ ਰਹੀਏ।
ਉਪਰ ਤਾਂ ਵਾੜੇ ਤੈਨੂੰ ਸੱਦ ਹੋਈ ਚੀਰੇ ਵਾਲਿਆ ਵੇ,
ਆ ਕੇ ਤਾਂ ਸਾਹਾ ਵੇ ਸਿਧਾ, ਦਿਲਾਂ ਦੇ ਵਿੱਚ ਵਸ ਰਹੀਏ।
ਸਾਹਾ ਸਧਾਵਣ ਤੇਰੀਆਂ ਮਾਸੀਆਂ, ਸ਼ਾਲੂ ਵਾਲੀਏ ਨੀ,
ਜਿੰਨਾਂ ਦੇ ਮਨ ਵਿੱਚ ਚਾਅ, ਦਿਲਾਂ ਦੇ ਵਿੱਚ ਵਸ ਰਹੀਏ।
11
ਇੱਕ ਰਾਪੁਰ ਗੁਜਰੀ ਮੁਸਾਫਿਰ ਗੂਜਰੀ ਉਹਦੋ ਕੋਲੋਂ ਦਹੀਆਂ ਮੰਗਾਈਏ।
ਇੱਕ ਰਾਪੁਰ ਤੇਲੀ ਮੁਸਾਫਿਰ ਤੇਲੀ ਉਹਦੇ ਕੋਲੋਂ ਤੇਲ ਮੰਗਵਾਈਏ।
ਇੱਕ ਰਾਪੁਰ ਦਰਜ਼ੀ ਮੁਸਾਫ਼ਿਰ ਦਰਜ਼ੀ ਉਹਦੇ ਕੋਲੋਂ ਕੁੜਤਾ ਸੰਵਾਈਏ।
ਇੱਕ ਰਾਪੁਰ ਸੁਨਿਆਰਾ ਮੁਸਾਫਿਰ ਸੁਨਿਆਰਾ,
67