ਸਮੱਗਰੀ 'ਤੇ ਜਾਓ

ਪੰਨਾ:ਮਾਲਵੇ ਦੇ ਲੋਕ ਗੀਤ.pdf/72

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵੀਰਾ ਦਿੱਲੀ ਦੇ ਤਖ਼ਤ ਹਜ਼ਾਰ, ਨਵੀਂ ਬੰਨੋ ਆਵੇਗੀ।

ਤੇਰਾ ਦਾਦਾ ਰਿਹਾ ਦੰਮ ਵਾਰ, ਦਾਦੀ ਘਰ ਆਵੇਗੀ।

ਤੇਰਾ ਬਾਬਲ ਰਿਹਾ ਦੰਮ ਵਾਰ, ਮਾਤਾ ਘਰ ਆਵੇਗੀ।

ਤੇਰਾ ਮਾਮਾ ਰਿਹਾ ਦੰਮ ਵਾਰ, ਮਾਮੀ ਘਰ ਆਵੇਗੀ।

ਵੀਰਾ ਦਿੱਲੀ ਦੇ ਤਖ਼ਤ ਹਜ਼ਾਰ ਨਵੀਂ ਬੰਨੋ ਆਵੇਗੀ।

19
ਵੇ ਤੂੰ ਨਾਂ ਡਰ ਮਾਂ ਦੇ ਲਾਡਲੇ, ਬਾਬਲ ਜਾਊਗਾ ਵੇ ਨਾਲੇ,
 
ਦੰਮ ਸਿੱਟਣਗੇ, ਨੇਕੀ ਖੱਟਣਗੇ, ਡੋਲਾ ਵਿਆਹ ਕਰ ਲਿਆਵਣਗੇ ਨਾਲੇ।

ਵੇ ਤੂੰ ਡਰ ਨਾ ਮਾਂ ਦੇ ਲਾਡਲੇ, ਮਾਮਾ ਜਾਊਗਾ ਵੇ ਨਾਲੇ,

ਦੰਮ ਸਿੱਟਣਗੇ, ਨੇਕੀ ਖੱਟਣਗੇ, ਡੋਲਾ ਵਿਆਹ ਕਰ ਲਿਆਵਣਗੇ ਨਾਲੇ।

20
ਉਹਨਾਂ ਰਾਹਾਂ ਦਾ ਰੇਤਾ ਖੰਡ ਬਣਿਆ, ਜਿਹਨੀਂ ਰਾਹੀਂ ਮੇਰਾ ਵੀਰ ਜੰਨ ਚੜਿਆ।

ਉਹਨੀਂ ਰਾਹੀਂ ਕਸੁੰਭੜਾ ਹੁਣ ਖਿੜਿਆ, ਜਿਹਨੀਂ ਰਾਹੀਂ ਮੇਰਾ ਵੀਰ ਜੰਨ ਚੜ੍ਹਿਆ।

ਵੇ ਲਹੌਰੋਂ ਮਾਲਣ ਆਈ ਵੀਰਾ, ਤੇਰਾ ਸੇਹਰਾ ਗੁੰਦ ਲਿਆਈ ਵੀਰਾ।

ਤੇਰੇ ਸੇਹਰੇ ਦਾ ਕੀ ਮੁੱਲ ਵੀਰਾ, ਵਹੁਟੀ ਲਿਆਈ ਫੁੱਲਾਂ ਦੇ ਤੁੱਲ ਵੀਰਾ।

ਇੱਕ ਲੱਖ ਤੇ ਡੇਢ ਹਜ਼ਾਰ ਭੈਣੇ, ਵਹੁਟੀ ਚਮਕੇ ਤਿੱਲੇ ਦੀ ਤਾਰ ਭੈਣੇ।
 
ਸਰਵਾਲੇ ਦੇ ਹੱਥ ਵਿਚ ਪੌਂਚੀ ਵੀਰਾ, ਤੂੰ ਤਾਂ ਛੈਲ ਸਿਪਾਹੀ ਸ਼ੌਂਕੀ ਵੀਰਾ।

ਸਰਵਾਲੇ ਦੇ ਹੱਥ ਵਿੱਚ ਕੰਗਣਾ ਵੀਰਾ, ਵੱਡਾ ਵੀਰ ਵਿਆਹੁਣਾ ਤੇ ਛੋਟਾ ਮੰਗਣਾ ਵੀਰਾ।

ਵੇ ਤੂੰ ਕਿਹੜਾ ਵੀਰਾ ਘੋੜਾ ਭਜਾਈ ਜਾਨਾਂ, ਨੀ ਮੈਂ ਰਾਜਾ ਭੈਣੇ ਬੰਨੋ

72