ਪੰਨਾ:ਮਾਲਵੇ ਦੇ ਲੋਕ ਗੀਤ.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾਣ-ਪਛਾਣ ਲੋਕ-ਗੀਤ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹਨ। ਪੰਜਾਬੀ ਲੋਕ-ਗੀਤਾਂ ਦੀਆਂ ਅਵਾਜ਼ਾਂ ਹਵਾ ਵਿੱਚ ਵਿਸਮਾਦ ਘੋਲਦੀਆਂ ਪ੍ਰਤੀਤ ਹੁੰਦੀਆਂ ਹਨ। ਪੰਜਾਬ ਭਾਰਤ ਦੀ ਖੜਗ ਭੁਜਾ ਹੈ। ਇਸ ਸਰਹੱਦੀ ਸੂਬੇ ਦੇ ਵਾਸੀ ਮਰਦ ਛੈਲ-ਛਬੀਲੇ, ਬੇਪਰਵਾਹ, ਅਲਬੇਲੇ, ਬਹਾਦਰ ਤੇ ਮਿਹਨਤੀ ਹਨ। ਇੱਥੋਂ ਦੀਆਂ ਔਰਤਾਂ ਸੋਹਣੀਆਂ ਸੁਨੱਖੀਆਂ, ਲੋਕ-ਗੀਤਾਂ ਦੀਆਂ ਸਿਰਜਕ ਅਤੇ ਆਦਮੀਆਂ ਦੇ ਮੋਢੇ ਨਾਲ ਮੋਢਾ ਜੋੜਕੇ ਕੰਮ ਕਰਨ ਵਾਲੀਆਂ, ਦਲੇਰ ਸੁਭਾਅ ਤੇ ਤਕੜੇ ਜੁੱਸੇ ਦੀਆਂ ਮਾਲਕਣ ਹਨ। ਪੰਜਾਬੀ ਲੋਕ-ਗੀਤਾਂ ਦੀਆਂ ਧੁਨਾਂ ਵਿੱਚ ਹੀ ਜਨਮ ਲੈਦਾਂ ਹੈ—

‘ਗੀਗਾ ਜੰਮਿਆ ਨੀ,ਗੁੜ ਵੰਡਿਆ ਨੀ,ਗੁੜ ਦੀਆਂ ਰੋੜੀਆਂ ਨੀ,ਭਰਾਵਾਂ ਦੀਆਂ ਜੋੜੀਆਂ ਨੀ।

ਪੰਜਾਬੀ ਲੋਕ-ਗੀਤਾਂ ਨੂੰ ਸੁਣਦਾ ਤੇ ਸਿਰਜਦਾ ਹੋਇਆ ਜਵਾਨ ਹੁੰਦਾਹੈ,ਵਿਆਹਿਆ ਜਾਦਾਂ ਹੈ-

‘ਉਪਰ ਤਾਂ ਵਾੜੇ ਤੈਨੂੰ ਸੱਦ ਹੋਈ,ਚੀਰੇ ਵਾਲਿਆ ਵੇ, ਆ ਕੇ ਤਾਂ ਸਾਹਾ ਵੇ ਸਧਾ,ਦਿਲਾਂ ਦੇ ਵਿੱਚ ਵੱਸ ਰਹੀਏ।

ਉਹ ਇਹਨਾਂ ਲੋਕ-ਗੀਤਾਂ ਵਿੱਚ ਹੀ ਜਿੰਦਗੀ ਦਾ ਪੈਂਡਾ ਪੂਰਾ ਕਰਦਾ ਹੈ ਤੇ ਅੰਤ ਜਦੋਂ ਧਰਤੀ ਦਾ ਸਫ਼ਰ ਪੂਰਾ ਕਰਕੇ ਕਿਸੇ ਅਣ ਦਿਸਦੇ ਜਹਾਨ ਦੀ ਸੈਰ ਤੇ ਜਾਦਾਂ ਹੈ ਤਾਂ ਵੀ ਲੋਕ-ਗੀਤਾਂ ਦੀ ਉਦਾਸ ਵੰਨਗੀ ‘ਕੀਰਨੇ’ ਹੀ ਉਸਦੀ ਵਿਦਾਈ ਤੇ ਪਾਏ ਜਾਂਦੇ ਹਨ—

"ਤੂੰ ਗਈ ਜਹਾਨੋਂ ਖਾਲੀ, ਨੀ ਧੀਏ ਮੋਰਨੀਏ'।

ਪੰਜਾਬ ਦੇ ਤਿੰਨ ਮੁੱਖ ਖਿੱਤਿਆਂ, ਮਾਝਾ, ਮਾਲਵਾ, ਦੁਆਬਾ ਵਿੱਚੋਂ ਮੈਂ ਇਸ ਕਿਤਾਬ ਵਿੱਚ ਵੱਡੇ ਖਿੱਤੇ ਮਾਲਵੇ ਦੇ ਲੋਕ ਗੀਤ ਲਿਖੇ ਹਨ। ਇਸ ਵਿੱਚੋਂ ਵੀ ਬਠਿੰਡਾ ਜ਼ਿਲ੍ਹਾ ਲੋਕ-ਗੀਤਾਂ ਦਾ ਗੜ੍ਹ ਹੈ। ਇਸ ਦੇ ਸੋਨੇ ਰੰਗੇ ਟਿੱਬੇ,ਮੀਂਹ ਪੈਣ ਤੋਂ ਪਿੱਛੋਂ ਨਿਕਲੀਆਂ ਲਾਲ ਮਖ਼ਮਲੀ ਚੀਚ ਵਹੁਟੀਆਂ, ਰੋਹੀਆਂ, ਇਸਦੇ ਮਲ੍ਹੇ, ਕਰੀਰ, ਜੰਡ, ਕਿੱਕਰਾਂ, ਟਾਹਲੀਆਂ,ਬੂਈਆਂ ਬੋਹੜ, ਪਿੱਪਲ,ਨਿੰਮਾਂ ਤੇ ਡੇਕਾਂ ਸਾਰੇ ਲੋਕ- ਗੀਤਾਂ ਵਿੱਚ ਪਹੁੰਚੇ ਹੋਏ ਹਨ। ਇਸ ਦੇ ਦੱਖਣੀ ਹਿੱਸੇ ਵਿੱਚ ਪਾਣੀ ਦੀ ਡਾਢੀ

                  8