18
ਅਜੇ ਕੁੱਕੜ ਦਿਤੀ ਏ ਬਾਂਗ ਅਜੇ ਹੋਰ ਸੌ ਲੈਣ ਦਿਓ।
ਬੜੇ ਚਾਵਾਂ ਨਾਲ ਪਾਲੀ ਨਾਦਾਨ, ਜ਼ਰਾ ਸਿਆਣੀ ਹੋ ਲੈਣ ਦਿਉ।
ਅਜੇ ਖੇਡਦੀ ਐ ਗੁੱਡੀਆਂ ਦੇ ਨਾਲ, ਪਟੋਲੇ ਸਿਉਂ ਲੈਣ ਦਿਓ।
ਬੜੇ ਲਾਡਾਂ ਨਾਲ ਪਾਲੀ ਨਾਦਾਨ, ਜਰਾ ਸੁਆਣੀ ਹੋ ਲੈਣ ਦਿਓ।
ਅਜੇ ਖਾਂਦੀ ਐ ਖੰਡ ਤੇ ਖੀਰ, ਅਜੇ ਹੋਰ ਮੋਹ ਲੈਣ ਦਿਓ।
ਬੜੇ ਨਾਜ਼ਾ ਨਾਲ ਪਾਲੀ ਨਾਦਾਨ, ਜਰਾ ਸਿਆਣੀ ਹੋ ਲੈਣ ਦਿਓ।
ਅਜੇ ਖੇਡਦੀ ਹੈ ਬਾਬਲ ਦੀ ਗੋਦ, ਮਾਤਾ ਦੀ ਛਾਂ ਲੈਣ ਦਿਓ।
ਬੜੇ ਨਖਰਿਆਂ ਨਾਲ ਪਾਲੀ ਨਾਦਾਨ, ਜਰਾ ਸਿਆਣੀ ਹੋ ਲੈਣ ਦਿਓ।
19
ਉਸ ਹਵੇਲੀ ਜਾਹ ਨੀ ਬੀਬੀ, ਜਿਥੇ ਸੁੱਤਾ ਤੇਰਾ ਬਾਬਾ।
ਸੁੱਤਾ ਏ ਤਾਂ ਜਾਗ ਬਾਬਾ ਘਰ ਕਾਰਜ ਤੇਰੇ।
ਨਾਂ ਮੈਂ ਸੁੱਤਾ ਨਾਂ ਜਾਗਦਾ ਧੀਏ, ਨੈਣੀ ਨੀਂਦਾ ਨਾ ਮੇਰੇ।
ਉਸ ਹਵੇਲੀ ਜਾਹ ਨੀ ਬੀਬੀ ਜਿੱਥੇ ਸੁੱਤਾ ਤੇਰਾ ਬਾਬਲ।
ਸੁੱਤਾ ਕਿਉਂ ਏ ਜਾਗ ਬਾਬਲਾ, ਘਰ ਕਾਰਜ ਤੇਰੇ।
ਨਾ ਮੈਂ ਸੁੱਤਾ ਨਾ ਜਾਗਦਾ ਧੀਏ, ਨੈਣੀ ਨੀਂਦ ਨਾ ਮੇਰੇ।
20
ਮੇਰੇ ਬਾਗਾਂ ਦੀ ਕੋਇਲ ਕਹਾਂ ਚੱਲੀ ਐ,
ਧਰਮੀ ਬਾਬਲ ਦੇ ਬੋਲ ਪੁਗਾ ਚੱਲੀ ਐ।
ਬੀਬੀ ਛੱਡ ਨੀ ਪੀੜੀ ਦੀ ਡੋਰ, ਸਾਡਾ ਨਹੀਂ ਜ਼ੋਰ,
ਜ਼ੋਰਾਂ ਵਾਲੇ ਲੈ ਨੀ ਚੱਲੇ।
ਬੀਬੀ ਛੱਡ ਨੀ ਪੀੜੀ ਦਾ ਪਾਵਾ, ਸਾਡਾ ਨਹੀਂ ਦਾਅਵਾ,
ਦਾਅਵੇ ਵਾਲੇ ਲੈ ਨੀਂ ਚੱਲੇ।
83