ਸਮੱਗਰੀ 'ਤੇ ਜਾਓ

ਪੰਨਾ:ਮਾਲਵੇ ਦੇ ਲੋਕ ਗੀਤ.pdf/84

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਾਬਲ ਵਿਦਾ ਕਰੇਂਦਿਆ, ਮੈਨੂੰ ਰੱਖਲਾ ਅੱਜ ਦੀ ਰਾਤ ਵੇ,

ਕਿਵੇਂ ਰੱਖਾਂ ਧੀ ਮੇਰੀਏ, ਮੈਂ ਤਾਂ

ਸੱਜਣ ਸਦਾਏ ਆਪ ਨੀ।

ਇਹਨਾਂ ਸੱਜਣਾ ਨੂੰ ਦੇ ਦਿਉ ਸੀਰਨੀ, ਇਹਨਾਂ ਕੁੜਮਾ ਨੂੰ ਦੇ ਦਿਉ ਦਾਜ ਵੇ।

ਮੈਨੂੰ ਰੱਖ ਲੈ ਅੱਜ ਦੀ ਰਾਤ ਵੇ।

21
ਵੇ ਮਾਂ ਤੇਰੀ ਜੀਜਾ ਬਾਗੀਂ ਤਾਣਾ ਲਾਇਆ,

ਵੇ ਉਹ ਤਾਂ ਖੂਬ ਜੁਲਾਹੀ ਹੱਥੋਂ ਹੱਥ ਵਗਾਇਆ।

ਵੇ ਉਹ ਤਾਂ ਸਿਖਰ ਦੁਪਹਿਰੇ, ਕਰਦੀ ਪਾਣੀ ਪਾਣੀ

ਨੀ ਸਰ ਸੁੱਕ ਗਏ ਨਖਰੋ, ਕਿੱਥੋਂ ਲਿਆਵਾਂ ਪਾਣੀ।

ਵੇ ਭੈਣ ਤੇਰੀ ਜੀਜਾ ਵੱਢਦੀ ਦੁਪਹਿਰੇ ਹਾੜੀ,

ਵੇ ਉਹਦੀ ਉੱਡੇ ਸੁਨਹਿਰੀ, ਦਾਤੀ ਘੁੰਗਰੂਆਂ ਵਾਲੀ,

ਵੇ ਉਹ ਤਾਂ ਸਿਖਰ ਦੁਪਹਿਰੇ, ਮੰਗਦੀ ਪਾਣੀ ਪਾਣੀ।

ਨੀ ਸਰ ਸੁੱਕ ਗਏ, ਨਖਰੋ ਕਿੱਥੋਂ ਲਿਆਵਾਂ ਪਾਣੀ।

ਵੇ ਭਾਬੋ ਤੇਰੀ ਜੀਜਾ, ਤੇਰੀ ਮਾਂ ਨਾਲ ਆਢਾ ਲਾਇਆ।

ਵੇ ਉਹ ਤਾਂ ਦੇਵੇ ਗਾਲ੍ਹਾਂ, ਸਾਰਾ ਆਵਾ ਪੁਣਾਇਆ।

ਵੇ ਉਹ ਤਾਂ ਸਿਖਰ ਦੁਪਹਿਰੇ, ਮੰਗਦੀ ਪਾਣੀ ਪਾਣੀ, ਨੀ ਸਰ ਸੁੱਕ ਗਏ,

ਨਖਰੋ ਕਿੱਥੋਂ ਲਿਆਵਾਂ ਪਾਣੀ।

22
ਨੀ ਸੁਣ ਜੀਜੇ ਭੈਣੇ, ਨਾ ਜਾਈਂ ਦੁਪਹਿਰੇ ਮਿੱਟੀ ਨੂੰ।

ਤੈਨੂੰ ਕੌਣ ਪੁੱਟ ਕੇ ਦੇ, ਨੀ ਗੋਰੀ ਚਿੱਟੀ ਨੂੰ।.

84