ਸਮੱਗਰੀ 'ਤੇ ਜਾਓ

ਪੰਨਾ:ਮਾਲਵੇ ਦੇ ਲੋਕ ਗੀਤ.pdf/85

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੀ ਸੁਣ ਜੀਜੇ ਭੈਣੇ, ਨਾ ਜਾਈਂ ਦੁਪਹਿਰੇ ਪਾਣੀ ਨੂੰ।

ਤੈਨੂੰ ਕੌਣ ਘੜਾ ਚੁਕਾਵੇ, ਨੀ ਨਿਆਣੀ ਸਿਆਣੀ ਨੂੰ।

ਨੀ ਸੁਣ ਜੀਜੇ ਭੈਣੇ, ਨਾ ਜਾਈਂ ਦੁਪਹਿਰੇ ਸਾਗ ਨੂੰ।

ਤੈਨੂੰ ਕੌਣ ਤੋੜ ਕੇ ਦੇਵੇ, ਮਹੀਨੇ ਮਾਘ ਨੂੰ।

23
ਸਹੁਰੀ ਦਿਆ, ਕਾਲਾ, ਕਾਲਾ, ਕਾਲਾ, ਸਾਸੂ ਜੀ ਨੇ ਕਿਉਂ ਜੰਮਿਆ।

ਬੀਬੀ ਹੈ ਸੀ ਮਹੀਨਾ ਜੇਠ, ਉਤੋਂ ਡਿੱਗੇ ਰੇਤ, ਕਾਲਾ ਕੱਟ ਤਾਂ ਜੰਮਿਆ।

ਸਹੁਰੀ ਦਿਆ ਮੋਟਾ, ਮੋਟਾ, ਮੋਟਾ, ਤੇਰੀ ਮਾਂ ਨੇ ਕਿਉਂ ਜੰਮਿਆ।
 
ਬੀਬੀ ਹੈ ਸੀ ਮਹੀਨਾ ਮਾਘ, ਮਾਂ ਨੇ ਖਾਧਾ ਸਾਗ਼ ਮੋਟਾ ਠੁੱਲਾ ਤਾਂ ਜੰਮਿਆ।

ਸਹੁਰੀ ਦਿਆ ਘੌਲੀ, ਘੌਲੀ, ਘੌਲੀ, ਤੇਰੀ ਮਾਂ ਨੇ ਕਿਉਂ ਜੰਮਿਆ।

ਬੀਬੀ ਹੈ ਸੀ ਮਹੀਨਾ ਸਾਉਣ, ਠੰਡੀ ਵਗੇ ਪੌਣ, ਘੌਲੀ ਮੈਂ ਤਾਂ ਜੰਮਿਆ।

ਸਹੁਰੀ ਦਿਆ ਘੋਨਾ ਮੋਨਾ, ਘੋਨਾ, ਘੋਨਾ ਤੇਰੀ ਮਾਂ ਨੇ ਕਿਉਂ ਜੰਮਿਆ।

ਬੀਬੀ ਹੈ ਸੀ ਮਹੀਨਾ ਹਾੜ, ਪੀਤਾ ਦੁੱਧ ਕਾੜ੍ਹ, ਘੋਨਾ ਮੈਂ ਤਾਂ ਜੰਮਿਆ।

85