1
ਸਿਖਰ ਦੁਪਹਿਰੇ ਵੰਗਾਂ ਵਾਲਾ ਆਇਆ, ਹੋਕਾ ਦਿੰਦਾ ਸੁਣਾ।
ਤਮਾਸ਼ਾ ਵੰਗਾਂ ਦਾ, ਸ਼ਾਵਾ ਤਮਾਸ਼ਾ ਵੰਗਾਂ ਦਾ।
ਸੱਸ ਨੂੰ ਵੀ ਆਖਿਆ, ਨਣਾਨ ਨੂੰ ਵੀ ਆਖਿਆ,
ਵੰਗਾਂ ਤਾਂ ਦਿਉ ਨੀ ਚੜ੍ਹਾ ਤਮਾਸ਼ਾ ਵੰਗਾਂ ਦਾ।
ਸੱਸ ਵੀ ਨਾ ਬੋਲਦੀ ਨਣਾਨ ਵੀ ਨਾ ਬੋਲਦੀ ਆਪੇ ਲਈਆਂ ਚੜ੍ਹਾ।
ਤਮਾਸ਼ਾ-
ਨਿੰਮ ਦੀ ਛਾਵੇਂ ਚਰਖਾ ਡਾਹਿਆ, ਕੱਤਦੀ ਆਂ ਵੰਗੀਆਂ ਦੇ ਚਾਅ।
ਤਮਾਸ਼ਾ-
ਬਾਹਰੋਂ ਤਾਂ ਆਇਆ ਹੱਸਦਾ ਖੇਡਦਾ, ਭਾਬੀਆਂ ਨੇ ਦਿੱਤਾ ਨੀ ਸਿਖਾ।
ਤਮਾਸ਼ਾ-
ਵੀਣੀ ਫੜਕੇ ਕੁੱਟਣ ਲੱਗਾ, ਵੰਗਾਂ ਤਾਂ ਹੋ ਗਈਆਂ ਤਬਾਹ।
ਤਮਾਸ਼ਾ-
ਅੱਖਾਂ ਮੇਰੀਆਂ ਹੰਝੂ ਭਰੀਆਂ, ਰੋਣਾ ਮੈਥੋਂ ਥੰਮਿਆ ਨਾ ਜਾਹ।
ਤਮਾਸ਼ਾ-
ਟੋਟੇ ਚੁੱਗ ਚੁੱਗ ਝੋਲੀ ਵਿੱਚ ਪਾਉਨੀ ਆਂ, ਪੇਕਿਆਂ ਦੇ ਪੈ ਗਈ ਰਾਹ।
ਤਮਾਸ਼ਾ-
ਮਗਰੇ ਆਇਆ ਘੋੜਾ ਬੀੜ ਕੇ, ਮੁੜ ਕੇ ਘਰ ਨੂੰ ਆ।
ਤਮਾਸ਼ਾ-
ਆਹ ਫੜ ਤੂੰ ਪੰਜ ਰੁਪਈਏ, ਵੰਗਾਂ ਹੋਰ ਚੜਾ।
ਤਮਾਸ਼ਾ-
ਪੰਜ ਵੀ ਨਾ ਲੈਣੇ ਪੰਜਾਹ ਵੀ ਨਾ ਲੈਣੇ, ਤੂੰ ਭਾਬੀਆਂ ਦੀਆਂ ਪੱਕੀਆਂ ਖਾ।
ਤਮਾਸ਼ਾ-
ਭਾਬੋ ਦੀਆਂ ਪੱਕੀਆਂ ਬਥੇਰੀਆਂ ਖਾਧੀਆਂ, ਤੇਰੀਆਂ ਪੱਕੀਆਂ ਦਾ ਚਾਅ।
ਤਮਾਸ਼ਾ-
ਤਮਾਸ਼ਾ ਵੰਗਾਂ ਦਾ ਸ਼ਾਵਾ ਤਮਾਸ਼ਾ ਵੰਗਾਂ ਦਾ।
2
87