ਸਮੱਗਰੀ 'ਤੇ ਜਾਓ

ਪੰਨਾ:ਮਾਲਵੇ ਦੇ ਲੋਕ ਗੀਤ.pdf/98

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਾਬੋ ਕੀ ਕਰਾਂ ਅਫਸੋਸ, ਤੇਰਾ ਕੀ ਚੁੱਕ ਕੇ ਲੈ ਗਿਆ ਨੀ,

ਮੇਰਾ ਲੈ ਗਿਆ ਹਾਰ ਸ਼ਿਗਾਰ, ਬਕਸੇ ਦੀ ਚਾਬੀ ਲੈ ਗਿਆ ਨੀ।
 
ਮੇਰਾ ਪਰੀਆਂ ਜੈਸਾ ਰੂਪ, ਰੂਪ ਨੂੰ ਮੈਲਾ ਕਰ ਗਿਆ ਨੀ।

17
ਸੁਣੋਂ ਨੀ ਵੇਹੜੇ ਵਾਲੀਓ, ਜੇ ਮੈਂ ਬੋਲਾਂ ਤਾਂ ਕੁਪੱਤੀ।

ਸੱਸ ਮੇਰੀ ਨੇ ਭਾਂਡੇ ਵੰਡੇ, ਮੈਨੂੰ ਦਿੱਤੀ ਕੜਛੀ।

ਸੁਣੋ ਨੀ—

ਸੁਣੋਂ ਨੀ ਵੇਹੜੇ ਵਾਲੀਓ, ਜੇ ਮੈਂ ਬੋਲਾਂ ਤਾਂ ਕਹਿੰਦੇ ਟੋਕਾ,
 
ਸੱਸ ਮੇਰੀ ਨੇ ਟੂਮਾਂ ਵੰਡੀਆਂ, ਮੈਨੂੰ ਮਿਲਿਆ ਕੋਕਾ।

ਸੁਣੋ ਨੀ—

ਸੁਣੋਂ ਨੀ ਵੇਹੜੇ ਵਾਲੀਓ, ਜੇ ਮੈਂ ਬੋਲਾਂ ਤਾਂ ਮੈਂ ਮਾੜੀ,

ਸੱਸ ਮੇਰੀ ਨੇ ਕੱਪੜੇ ਵੰਡੇ, ਮੈਨੂੰ ਇੱਕੋ ਹੀ ਸਾੜੀ।

ਸੁਣੋ ਨੀ—

ਸੁਣੋਂ ਨੀ ਵੇਹੜੇ ਵਾਲੀਓ, ਜੇ ਮੈਂ ਬੋਲਾਂ ਤਾਂ ਕੀ ਖੱਟਾਂ,
 
ਸੱਸ ਮੇਰੀ ਨੇ ਪਸ਼ੂ ਵੰਡ ਕੇ, ਮੈਨੂੰ ਦਿੱਤਾ ਕੱਟਾ।

ਸੁਣੋ ਨੀ—

ਸੁਣੋਂ ਨੀ ਵੇਹੜੇ ਵਾਲੀਓ, ਜੇ ਮੈਂ ਬੋਲਾਂ ਤਾਂ ਝਗੜਾ,

ਸੱਸ ਮੇਰੀ ਨੇ ਕਮਰੇ ਵੰਡੇ, ਮੈਨੂੰ ਮਿਲਿਆ ਛੱਤੜਾ।

ਸੁਣੋ ਨੀ—

ਸੁਣੋਂ ਨੀ ਵੇਹੜੇ ਵਾਲੀਓ, ਜੇ ਮੈਂ ਬੋਲਾਂ ਤਾਂ ਮੈਂ ਕੌੜੀ,

ਸੱਸ ਮੇਰੀ ਨੇ ਸਮਾਨ ਵੰਡਿਆ, ਮੈਨੂੰ ਦਿੱਤੀ ਪੌੜੀ।

ਸੁਣੋ ਨੀ—

98