ਸਮੱਗਰੀ 'ਤੇ ਜਾਓ

ਪੰਨਾ:ਮਾਲਵੇ ਦੇ ਲੋਕ ਗੀਤ.pdf/99

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

18
ਤਮਾਸ਼ਾ ਮਿੱਟੀ ਦਾ ਸ਼ਾਵਾ ਤਮਾਸ਼ਾ ਮਿੱਟੀ ਦਾ।

ਹਾਇ ਮਿੱਟੀ ਖਾਣੀ ਐ, ਬਈ ਬੂ ਮਿੱਟੀ ਖਾਣੀ ਐ।

ਮਿੱਟੀ ਲੈਣ ਲਈ ਸਹੁਰਾ ਭੇਜਿਆ ਲੈ ਆਇਆ ਗੁਲਕੰਦ।

ਸਾਰਾ ਟੱਬਰ ਸੌਂ ਗਿਆ ਮੇਰਾ ਸਹੁਰਾ ਕਰੇ ਪਾਖੰਡ।

ਮਿੱਟੀ ਖਾਣੀ ਐ—

ਮਿੱਟੀ ਲੈਣ ਲਈ ਜੇਠ ਭੇਜਿਆ ਲੈ ਆਇਆ ਮਖਾਣੇ।

ਸਾਰਾ ਟੱਬਰ ਸੌਂ ਗਿਆ ਮੇਰਾ ਜੇਠ ਕਰੇ ਬਹਾਨੇ।

ਮਿੱਟੀ ਖਾਣੀ ਐ—

ਮਿੱਟੀ ਲੈਣ ਲਈ ਦਿਉਰ ਭੇਜਿਆ ਲੈ ਆਇਆ ਪਤਾਸੇ।

ਸਾਰਾ ਟੱਬਰ ਸੌਂ ਗਿਆ ਮੇਰਾ ਦੇਵਰ ਕਰੇ ਤਮਾਸ਼ੇ।

ਮਿੱਟੀ ਖਾਣੀ ਐ—

ਮਿੱਟੀ ਲੈਣ ਲਈ ਸੱਸ ਨੂੰ ਭੇਜਿਆ ਲੈ ਆਈ ਲੱਡੂ ਮੱਠੀਆਂ।

ਸਾਰਾ ਟੱਬਰ ਸੌਂ ਗਿਆ ਮੇਰੀ ਸੱਸ ਉਡਾਵੇ ਫੱਕੀਆਂ।

ਮਿੱਟੀ ਖਾਣੀ ਐ—

ਮਿੱਟੀ ਲੈਣ ਲਈ ਕੰਤ ਨੂੰ ਭੇਜਿਆ ਲੈ ਆਇਆ ਬੋਰੀ ਭਰ ਕੇ।

ਸਾਰਾ ਟੱਬਰ ਸੌਂ ਗਿਆ ਮੈਂ ਖਾਵਾਂ ਲੱਪਾਂ ਭਰ ਕੇ।

ਹਾਇ ਮਿੱਟੀ ਖਾਣੀ ਆਂ ਸ਼ਾਵਾ, ਮਿੱਟੀ ਖਾਣੀ ਆਂ।

19
ਸੁਬਹ ਸਵੇਰੇ ਮੈਂ ਉੱਠੀ ਆਂ ਨੀ ਅੜੀਓ, ਠੰਡੀ ਮੂਲੀ ਲਈ ਮੈਂ ਖਾ।

ਨੀ ਅੜੀਓ, ਠੰਡੀ ਮੂਲੀ ਲਈ ਮੈਂ ਖਾ।

ਖਾਂਦਿਆ ਹੀ ਉੱਠਿਆ ਦਰਦ ਕਲੇਜੇ, ਪੀੜ ਨਾਲ ਰਹੀ ਕੁਰਲਾ।

ਨੀ ਅੜੀਓ ਪੀੜ ਨਾਲ ਰਹੀ ਕੁਰਲਾ।

ਬਾਹਰੋਂ ਆਇਆ ਸਹੁਰਾ ਨੀ ਮੇਰਾ, ਕਹਿੰਦਾ ਨੂੰਹ ਰਾਣੀ ਕਿਉਂ ਪਈ,

99