ਸੀ। ਇਸਦੇ ਫਲਸਰੂਪ ਖਿੜਕੀ ਪਹੁੰਚ ਸਕਣਾ ਅਸੰਭਵ ਸੀ। ਮੇਜ਼ ਪਹਿਲਾਂ ਤੋਂ ਹੀ ਆਪਣੀ ਉਸੇ ਜਗ੍ਹਾ 'ਤੇ ਪਿਆ ਸੀ ਕਿਉਂਕਿ ਐਤਵਾਰ ਨੂੰ ਸਭ ਕਿਰਾਏਦਾਰ ਆਪਣਾ ਭੋਜਨ ਇੱਥੇ ਹੀ ਕਰਦੇ ਸਨ।
ਜਦੋਂ ਕੇ. ਅੰਦਰ ਗਿਆ, ਫ਼ਰਾਉਲਨ ਮੌਤੇਗ ਖਿੜਕੀ ਦੇ ਕੋਲੋਂ ਮੇਜ਼ ਦੇ ਕਿਨਾਰੇ ਚਲਦੀ ਕੇ. ਦੇ ਵੱਲ ਤੁਰ ਆਈ। ਉਹਨਾਂ ਨੇ ਖ਼ਾਮੋਸ਼ੀ ਨਾਲ ਹੀ ਇੱਕ ਦੂਜੇ ਦਾ ਸਵਾਗਤ ਕੀਤਾ। ਫ਼ਿਰ ਫ਼ਰਾਉਲਨ ਮੌਤੇਗ ਨੇ ਹਮੇਸ਼ਾ ਵਾਂਗ ਆਪਣਾ ਸਿਰ ਇੱਕ ਦਮ ਸਿੱਧਾ ਰੱਖਦੇ ਹੋਏ ਕਿਹਾ, "ਮੈਨੂੰ ਨਹੀਂ ਪਤਾ ਕਿ ਤੁਸੀਂ ਮੈਨੂੰ ਜਾਣਦੇ ਹੋ ਜਾਂ ਨਹੀਂ?"
ਕੇ. ਨੇ ਆਪਣੀਆਂ ਅੱਖਾਂ ਸੁੰਗੇੜ ਕੇ ਉਸਨੂੰ ਗਹੁ ਨਾਲ ਵੇਖਿਆ, "ਜਰੂਰ ਹੀ! ਮੈਂ ਤੈਨੂੰ ਜਾਣਦਾ ਹਾਂ," ਉਸਨੇ ਜਵਾਬ ਦਿੱਤਾ, "ਤੂੰ ਇੱਧਰ ਫ਼ਰਾਅ ਗਰੁਬਾਖ਼ ਦੇ ਘਰ 'ਚ ਕਾਫ਼ੀ ਸਮੇਂ ਤੋਂ ਰਹਿ ਰਹੀ ਏਂ।"
"ਪਰ ਇੱਧਰ ਇਸ ਬਿਲਡਿੰਗ ਵਿੱਚ ਕੀ ਹੁੰਦਾ ਹੈ, ਇਸ ਵਿੱਚ ਤੁਹਾਡੀ ਦਿਲਚਸਪੀ ਨਹੀਂ ਹੈ। ਫ਼ਰਾਉਲਨ ਮੌਂਤੇਗ ਨੇ ਕਿਹਾ।
"ਨਹੀਂ, ਕੇ. ਨੇ ਕਿਹਾ।
ਦੋਵੇਂ ਨੇ ਹੀ ਚੁੱਪਚਾਪ ਮੇਜ਼ ਦੇ ਆਰ-ਪਾਰ ਦੋਵੇਂ ਕਿਨਾਰਿਆਂ ਤੋਂ ਚੁੱਪਚਾਪ ਕੁਰਸੀਆਂ ਖਿੱਚੀਆਂ ਅਤੇ ਇੱਕ ਦੂਜੇ ਦੇ ਸਾਹਮਣੇ ਬੈਠ ਗਏ। ਪਰ ਫ਼ਰਾਉਲਨ ਮੌਂਤੇਗ ਛੇਤੀ ਨਾਲ ਖੜ੍ਹੀ ਹੋਈ, ਕਿਉਂਕਿ ਉਹ ਆਪਣਾ ਪਰਸ ਕੁਰਸੀ ਦੇ ਕੋਲ ਭੁੱਲ ਆਈ ਸੀ ਅਤੇ ਉਸਨੂੰ ਲਿਆਉਣ ਲਈ ਗਈ। ਉਹ ਕਮਰੇ ਦੀ ਲੰਬਾਈ ਮਾਪਦੀ, ਜਦੋਂ ਉਹ ਵਾਪਸ ਆਈ ਤਾਂ ਆਪਣੇ ਪਰਸ ਨੂੰ ਖੁਸ਼ੀ ਨਾਲ ਹਿਲਾਉਂਦੇ ਹੋਏ ਬੋਲੀ, "ਮੈਂ ਤੁਹਾਡੇ ਨਾਲ ਕੁੱਝ ਗੱਲਬਾਤ ਕਰਨਾ ਚਾਹੁੰਦੀ ਸੀ, ਤੁਹਾਡੀ ਦੋਸਤ ਦੇ ਵੱਲੋ। ਉਹ ਖ਼ੁਦ ਆਉਣਾ ਚਾਹੁੰਦੀ ਸੀ, ਪਰ ਅੱਜ ਉਸਦੀ ਤਬੀਅਤ ਇੱਕ ਦਮ ਠੀਕ ਨਹੀਂ ਹੈ। ਉਹ ਕਹਿੰਦੀ ਹੈ ਕਿ ਤੁਸੀਂ ਉਸਨੂੰ ਮਾਫ਼ ਕਰੋਗੇ ਅਤੇ ਉਸਦੀ ਜਗ੍ਹਾ ਮੇਰੀ ਗੱਲ 'ਤੇ ਗੌਰ ਕਰੋਂਗੇ। ਜੋ ਵੀ ਮੈਂ ਤੁਹਾਨੂੰ ਦੱਸਾਂਗੀ, ਉਸਨੇ ਵੀ ਇਸਦੇ ਬਿਨ੍ਹਾਂ ਹੋਰ ਕੁੱਝ ਨਹੀਂ ਦੱਸਣਾ ਸੀ। ਬਲਕਿ ਇਸਦੇ ਉਲਟ ਮੇਰਾ ਵਿਚਾਰ ਹੈ ਕਿ ਮੈਂ ਉਸ ਤੋਂ ਵੀ ਵਧੇਰੇ ਤੁਹਾਨੂੰ ਦੱਸ ਸਕਾਂਗੀ ਕਿਉਂਕਿ ਮੈਂ ਜਜ਼ਬਾਤੀ ਤੌਰ 'ਤੇ ਇਸ ਮੁੱਦੇ ਨਾਲ ਨਹੀਂ ਜੁੜੀ ਹਾਂ। ਕੀ ਤੁਸੀਂ ਵੀ ਅਜਿਹਾ ਨਹੀਂ ਸੋਚਦੇ?"
"ਕਹਿਣ ਲਈ ਹੈ ਹੀ ਕੀ?" ਕੇ. ਨੇ ਜਵਾਬ ਦਿੱਤਾ, ਫ਼ਰਾਉਲਨ ਮੌਂਤੇਗ ਦੀਆਂ ਨਿਹਾਰਦੀਆਂ ਨਜ਼ਰਾਂ ਤੋਂ ਉਹ ਅਕੇਵਾਂ ਮਹਿਸੂਸ ਕਰ ਰਿਹਾ ਸੀ, ਜਿਹੜੀਆਂ
106 ।। ਮੁਕੱਦਮਾ