ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/108

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਿਹਾ।

"ਆਹ, ਕੇ. ਨੇ ਕੋੜੇ ਮਾਰਨ ਵਾਲੇ ਨੂੰ ਘੁਰ ਕੇ ਵੇਖਦੇ ਹੋਏ ਕਿਹਾ, ਜਿਹੜਾ ਮਲਾਹ ਦੇ ਵਾਂਗ ਕਾਲਾ ਪੈ ਚੁੱਕਾ ਸੀ, ਜਿਸਦਾ ਚਿਹਰਾ ਬਹੁਤ ਜ਼ਾਲਿਮ ਅਤੇ ਅਣਮਨੁੱਖੀ ਵਿਖਾਈ ਦੇ ਰਿਹਾ ਸੀ। “ਕੀ ਇਹਨਾਂ ਦੋਵਾਂ ਨੂੰ ਇਸ ਸਜ਼ਾ ਤੋਂ ਬਚਾਉਣ ਦਾ ਕੋਈ ਤਰੀਕਾ ਨਹੀਂ ਹੈ?" ਉਸਨੇ ਪੁੱਛਿਆ।

"ਨਹੀਂ," ਕੋੜੇ ਮਾਰਨ ਵਾਲਾ ਬੋਲਿਆ ਅਤੇ ਮੁਸਕੁਰਾਉਂਦੇ ਹੋਏ ਆਪਣਾ ਸਿਰ ਹਿਲਾਇਆ।

"ਆਪਣੇ ਕੱਪੜੇ ਲਾਹ ਦਿਓ!” ਉਸਨੇ ਵਾਰਡਰਾਂ ਨੂੰ ਹੁਕਮ ਦਿੱਤਾ। ਅਤੇ ਕੇ. ਨੂੰ ਵੀ ਕਿਹਾ, “ਉਹ ਜੋ ਵੀ ਕਹਿੰਦੇ ਹਨ, ਉਸ ’ਤੇ ਤੈਨੂੰ ਯਕੀਨ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਸਜ਼ਾ ਦੇ ਡਰ ਨੇ ਉਹਨਾਂ ਦਾ ਦਿਮਾਗ ਕਮਜ਼ੋਰ ਕਰ ਦਿੱਤਾ ਹੈ। ਉਦਾਹਰਣ ਦੇ ਲਈ ਇਹ ਆਦਮੀ, ਵਿਲੀਅਮ ਦੇ ਵੱਲ ਇਸ਼ਾਰਾ ਕਰਦੇ ਹੋਏ ਉਸਨੇ ਕਿਹਾ, “ਆਪਣੇ ਕੈਰੀਅਰ ਦੇ ਬਾਰੇ ਵਿੱਚ ਤੈਨੂੰ ਜੋ ਵੀ ਕਹਿ ਰਿਹਾ ਸੀ, ਉਹ ਬਹੁਤ ਹਾਸੋਹੀਣਾ ਹੈ। ਵੇਖ ਤਾਂ ਉਹ ਕਿੰਨਾ ਮੋਟਾ ਹੈ। ਕੋੜੇ ਦੀ ਪਹਿਲੀਆਂ ਕੁੱਝ ਫਟਕਾਰਾਂ ਤਾਂ ਇਸਦੇ ਮੋਟਾਪੇ ਵਿੱਚ ਹੀ ਗੁਆਚ ਜਾਣਗੀਆਂ। ਕੀ ਤੂੰ ਦੱਸ ਸਕਦਾ ਏਂ ਕਿ ਇਹ ਏਨਾ ਮੋਟਾ ਕਿਵੇਂ ਹੋਇਆ? ਇਹ ਜਿਹਨਾਂ ਵੀ ਲੋਕਾਂ ਨੂੰ ਗਿਰਫ਼ਤਾਰ ਕਰਨ ਜਾਂਦਾ ਹੈ, ਉਹਨਾਂ ਦਾ ਖਾਣਾ ਡਕਾਰਨ ਦਾ ਆਦੀ ਹੈ। ਕੀ ਇਸਨੇ ਤੇਰਾ ਵੀ ਨਾਸ਼ਤਾ ਨਹੀਂ ਖਾ ਲਿਆ ਸੀ? ਮੈਂ ਤੈਨੂੰ ਦੱਸਿਆ ਸੀ। ਪਰ ਇਸ ਤਰ੍ਹਾਂ ਦੇ ਢਿੱਡ ਵਾਲਾ ਆਦਮੀ ਸ਼ਾਇਦ ਸਜ਼ਾ ਦੇਣ ਵਾਲਾ ਬਣ ਹੀ ਨਹੀਂ ਸਕਦਾ। ਅਜਿਹਾ ਸਵਾਲ ਹੀ ਨਹੀਂ ਪੈਦਾ ਹੁੰਦਾ।"

"ਮੇਰੀ ਤਰ੍ਹਾਂ ਦੇ ਸਜ਼ਾ ਦੇਣ ਵਾਲੇ ਮੌਜੂਦ ਹਨ।" ਵਿਲੀਅਮ ਨੇ ਆਪਣੀ ਪਤਲੂਨ ਦੀ ਬੈਲਟ ਢਿੱਲੀ ਕਰਦੇ ਹੋਏ ਦੱਸਿਆ।

“ਨਹੀਂ, ਸਜ਼ਾ ਦੇਣ ਵਾਲਾ ਉਸਦੀ ਧੌਣ ’ਤੇ ਕੋੜਾ ਇਸ ਤਰ੍ਹਾਂ ਫਟਕਾਰਦੇ ਹੋਏ ਕਿ ਉਹ ਘੁੰਮ ਗਿਆ, ਬੋਲਿਆ, “ਤੈਨੂੰ ਇਹ ਸਭ ਸੁਣਨਾ ਨਹੀਂ ਹੈ, ਬਸ ਕੱਪੜੇ ਲਾਹੁਣੇ ਹਨ।"

"ਜੇ ਤੂੰ ਇਹਨਾਂ ਦੋਵਾਂ ਨੂੰ ਛੱਡ ਦੇਵੇਂ ਤਾਂ ਮੈਂ ਤੈਨੂੰ ਚੰਗਾ ਇਨਾਮ ਦੇਵਾਂਗਾ," ਕੇ. ਨੇ ਕਿਹਾ ਅਤੇ, ਸਜ਼ਾ ਦੇਣ ਵਾਲੇ ਵੱਲ ਨਾ ਵੇਖਦੇ ਹੋਏ, ਅਜਿਹਾ ਲੈਣ-ਦੇਣ ਦੋਵਾਂ ਪਾਸੇ ਝੁਕੀਆਂ ਹੋਈਆਂ ਅੱਖਾਂ ਨਾਲ ਹੀ ਸੰਭਵ ਹੈ, ਉਸਨੇ ਆਪਣਾ ਬਟੂਆ ਕੱਢ ਲਿਆ।

114 ।। ਮੁਕੱਦਮਾ