ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/110

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਛੁਡਾ ਦੇ। ਵਿਲੀਅਮ ਮੇਰੇ ਤੋਂ ਵੱਡਾ ਹੈ ਅਤੇ ਹਰ ਹਾਲਤ ਵਿੱਚ ਮੇਰੇ ਤੋਂ ਘੱਟ ਸੰਜੀਦਾ ਹੈ, ਅਤੇ ਕੁੱਝ ਸਾਲ ਪਹਿਲਾਂ ਉਸਨੂੰ ਹਲਕੀ ਜਿਹੀ ਸਜ਼ਾ ਮਿਲ ਚੁੱਕੀ ਹੈ, ਜਦਕਿ ਮੈਂ ਅਜੇ ਤੱਕ ਬੇਇੱਜ਼ਤੀ ਤੋਂ ਬਚਿਆ ਰਿਹਾ ਹਾਂ, ਅਤੇ ਹੁਣ ਤਾਂ ਇਹ ਇਸੇ ਵਿਲੀਅਮ ਦੇ ਕਾਰਨ ਹੈ ਕਿ ਮੈਂ ਇਸ ਸਥਿਤੀ ਵਿੱਚ ਪਹੁੰਚ ਚੁੱਕਾ ਹਾਂ, ਕਿਉਂਕਿ ਹਰ ਚੰਗਿਆਈ-ਬੁਰਾਈ ਦੇ ਲਈ ਇਹੀ ਮੇਰਾ ਅਧਿਆਪਕ ਹੈ। ਪੌੜੀਆਂ ਦੇ ਹੇਠਾਂ, ਬੈਂਕ ਦੇ ਬਾਹਰ, ਮੇਰੀ ਮੰਗੇਤਰ ਖੜੀ ਉਤਸੁਕਤਾ ਨਾਲ ਉਡੀਕ ਕਰ ਰਹੀ ਹੈ ਕਿ ਇਹ ਸਭ ਕਿਵੇਂ ਖ਼ਤਮ ਹੁੰਦਾ ਹੈ। ਮੈਂ ਕਿੰਨਾ ਤਰਸਯੋਗ ਅਤੇ ਸ਼ਰਮਿੰਦਾ ਮਹਿਸੂਸ ਕਰ ਰਿਹਾ ਹਾਂ।”

ਆਪਣੇ ਚਿਹਰੇ 'ਤੇ ਵਹਿੰਦੀ ਹੰਝੂਆਂ ਦੀ ਧਾਰਾ ਨੂੰ ਉਸਨੇ ਕੇ. ਦੇ ਕੋਟ ਨਾਲ ਪੂੰਝ ਦਿੱਤਾ।

“ਹੁਣ ਮੈਂ ਜ਼ਿਆਦਾ ਦੇਰ ਉਡੀਕ ਕਰਨ ਵਾਲਾ ਨਹੀਂ ਹਾਂ, ਸਜ਼ਾ ਦੇਣ ਵਾਲੇ ਨੇ ਦੋਵਾਂ ਹੱਥਾਂ ਨਾਲ ਕੋੜੇ ਨੂੰ ਮਜ਼ਬੂਤੀ ਨਾਲ ਫੜ ਕੇ ਅਤੇ ਫ਼ਰਾਂਜ਼ ਤੇ ਫਟਕਾਰਦੇ ਹੋਏ ਕਿਹਾ, ਜਦਕਿ ਵਿਲੀਅਮ ਇੱਕ ਕੋਨੇ 'ਚ ਦੁਬਕਿਆ ਰਿਹਾ ਅਤੇ ਚੁੱਪਚਾਪ ਵੇਖਦਾ ਰਿਹਾ। ਫ਼ਿਰ ਫ਼ਰਾਂਜ਼ ਦੇ ਮੂੰਹ ਵਿੱਚੋਂ ਇੱਕ ਸਿਸਕੀ ਫੁੱਟੀ, ਜਿਹੜੀ ਕਿਸੇ ਆਦਮੀ ਦੇ ਅੰਦਰੋਂ ਨਿਕਲਦੀ ਹੋਈ ਨਹੀਂ ਲੱਗ ਰਹੀ ਸੀ, ਜਦਕਿ ਕਿਸੇ ਵੇਦਨਾ ਭਰੇ ਸਾਜ਼ ਤੋਂ ਆਉਂਦੀ ਲੱਗ ਰਹੀ ਸੀ, ਜਿਸ ਤੋਂ ਪੂਰੇ ਦੀ ਪੂਰੀ ਗੈਲਰੀ ਗੂੰਜ ਰਹੀ ਸੀ, ਪੂਰੇ ਭਵਨ ਨੇ ਇਸ ਨੂੰ ਸੁਣ ਲਿਆ ਹੋਵੇਗਾ।

“ਇਸ ਤਰ੍ਹਾਂ ਨਾ ਸਿਸਕ,” ਕੇ. ਚੀਕਿਆ, ਉਹ ਆਪਣੇ ਆਪ ਨੂੰ ਰੋਕ ਨਹੀਂ ਸਕਿਆ, ਅਤੇ ਜਿਵੇਂ ਹੀ ਤਨਾਅ ਵਿੱਚ ਉਸਨੇ ਉਸ ਦਿਸ਼ਾ ਵੱਲ ਵੇਖਿਆ ਜਿੱਧਰੋਂ ਸਹਾਇਕ ਨਿਸ਼ਚਿਤ ਤੌਰ ’ਤੇ ਆਉਣ ਵਾਲੇ ਸਨ, ਉਸਨੇ ਫ਼ਰਾਂਜ਼ ਨੂੰ ਧੱਕਾ ਦਿੱਤਾ, ਉਹ ਵਧੇਰੇ ਤੇਜ਼ ਨਹੀਂ ਸੀ ਪਰ ਇੰਨਾ ਤਾਂ ਪੱਕਾ ਹੀ ਸੀ ਕਿ ਅਚੇਤ ਆਦਮੀ ਡਿੱਗ ਪੈਂਦਾ ਅਤੇ ਹੱਥਾਂ ਦੇ ਭਾਰ ਫ਼ਰਸ਼ ’ਤੇ ਘਿਸੜਨ ਲੱਗਦਾ। ਪਰ ਉਹ ਮਾਰ ਤੋਂ ਬਚ ਨਹੀਂ ਸਕਿਆ, ਕੋੜੇ ਨੇ ਉਸਨੂੰ ਫ਼ਰਸ਼ ਉੱਤੇ ਵੀ ਲੱਭ ਹੀ ਲਿਆ। ਜਦੋਂ ਉਹ ਹੇਠਾਂ ਘਿਸੜ ਰਿਹਾ ਸੀ ਤਾਂ ਕੋੜੇ ਦੇ ਕਿਨਾਰੇ ਲਗਾਤਾਰ ਉੱਪਰ ਹੇਠਾਂ ਹੋ ਰਹੇ ਸਨ। ਅਤੇ ਕੁੱਝ ਦੂਰੀ ’ਤੇ ਇੱਕ ਸਹਾਇੱਕ ਪ੍ਰਗਟ ਹੋ ਗਿਆ, ਦੂਜਾ ਉਸਦੇ ਪਿੱਛੇ ਇੱਕ ਕਦਮ ਦੀ ਦੂਰੀ 'ਤੇ ਸੀ। ਕੇ. ਛੇਤੀ ਨਾਲ ਬੂਹੇ ਦੇ ਪਾਰ ਹੋਇਆ, ਅਤੇ ਇੱਕ ਖਿੜਕੀ ਦੇ ਕੋਲ ਆ ਪੁੱਜਾ ਜਿਹੜੀ ਪਿਛਵਾੜੇ ਵੱਲ ਖੁੱਲ੍ਹਦੀ ਸੀ। ਉਸਨੇ ਇਸਨੂੰ ਖੋਲ੍ਹ ਦਿੱਤਾ। ਹੁਣ ਤੱਕ ਸਿਸਕੀਆਂ ਇੱਕ ਦਮ ਬੰਦ ਹੋ ਗਈਆਂ ਸਨ। ਸਹਾਇੱਕਾਂ ਨੂੰ ਕੋਲ

116 ।। ਮੁਕੱਦਮਾ