ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/113

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਦੀ ਹਾਲਤ ਵਿੱਚ ਨਹੀਂ ਸੀ, ਅਤੇ ਹੁਣ ਸਹਾਇਕ ਇੱਕ ਦਮ ਆ ਜਾਣਾ ਤੈਅ ਸੀ। ਉਸਨੇ ਮਨ ਹੀ ਮਨ ਪ੍ਰਤਿੱਗਿਆ ਕੀਤੀ ਕਿ ਉਹ ਇਸ ਘਟਨਾ 'ਤੇ ਚਰਚਾ ਕਰੇਗਾ ਅਤੇ ਉਸਦੇ ਵੱਸ ਵਿੱਚ ਜੋ ਵੀ ਹੋਵੇਗਾ, ਉਸਦੇ ਤਹਿਤ ਉਹ ਉਹਨਾਂ ਲੋਕਾਂ ਨੂੰ ਢੁੱਕਵੀਂ ਸਜ਼ਾ ਦਿਵਾਉਣ ਦੀ ਕੋਸ਼ਿਸ਼ ਕਰੇਗਾ, ਖ਼ਾਸ ਕਰਕੇ ਉਹ ਸੀਨੀਅਰ ਅਧਿਕਾਰੀ (ਜਿਹਨਾਂ ਨੇ ਅਜੇ ਤੱਕ ਆਪਣੀ ਪਛਾਣ ਕੇ. ਨੂੰ ਨਹੀਂ ਦੱਸੀ ਹੈ। ਜਿਹੜੇ ਇਸ ਲਈ ਦੋਸ਼ੀ ਹੋਣਗੇ। ਜਿਵੇਂ ਹੀ ਪੌੜੀਆਂ ਤੋਂ ਉੱਤਰਿਆ, ਉਸਨੇ ਇੱਧਰ-ਉੱਧਰ ਘੁੰਮਦੇ ਲੋਕਾਂ ਉੱਪਰ ਗੌਰ ਕੀਤਾ, ਪਰ ਕਿਤੇ ਵੀ ਅਜਿਹੀ ਕੋਈ ਜਵਾਨ ਔਰਤ ਵਿਖਾਈ ਨਹੀਂ ਦਿੱਤੀ ਜਿਸਨੂੰ ਵੇਖ ਕੇ ਲੱਗਦਾ ਕਿ ਉਹ ਕਿਸੇ ਦੀ ਉਡੀਕ ਵਿੱਚ ਖੜ੍ਹੀ ਹੈ। ਇਸ ਲਈ ਫ਼ਰਾਂਜ਼ ਦੀ ਉਹ ਗੱਲ ਕਿ ਉਸਦੀ ਮੰਗੇਤਰ ਉਸਦੀ ਉਡੀਕ ਕਰ ਰਹੀ ਹੈ, ਅੰਤ ਝੂਠੀ ਸਾਬਤ ਹੋਈ, ਅਤੇ ਪੱਕਾ ਹੀ ਮਾਫ਼ੀਯੋਗ ਲੱਗੀ, ਕਿਉਂਕਿ ਇਸਦਾ ਮਤਲਬ, ਜਿਵੇਂ ਕਿ ਸਾਫ਼ ਹੈ, ਸਿਰਫ਼ ਹਮਦਰਦੀ ਪੈਦਾ ਕਰਨਾ ਸੀ।

ਅਗਲੇ ਦਿਨ ਵੀ ਕੇ. ਦੇ ਦਿਮਾਗ ਵਿੱਚੋਂ ਵਾਰਡਰ ਨਹੀਂ ਉੱਤਰੇ। ਉਹ ਆਪਣੇ ਕੰਮ ਵਿੱਚ ਦਿਲ ਨਹੀਂ ਲਾ ਸਕਿਆ ਅਤੇ ਇਸਨੂੰ ਖ਼ਤਮ ਕਰਨ ਲਈ ਪਿਛਲੇ ਦਿਨ ਦੇ ਮੁਕਾਬਲੇ ਅੱਜ ਜ਼ਿਆਦਾ ਦੇਰ ਤੱਕ ਦਫ਼ਤਰ ਵਿੱਚ ਬੈਠੇ ਰਹਿਣਾ ਪਿਆ। ਘਰ ਵਾਪਸੀ ਤੇ, ਜਦੋਂ ਉਹ ਕਬਾੜਖਾਨੇ ਦੇ ਕੋਲ ਆਇਆ, ਤਾਂ ਉਸਨੇ ਉਸਦਾ ਬੂਹਾ ਖੋਲ੍ਹ ਦਿੱਤਾ, ਜਿਵੇਂ ਆਦਤਨ ਉਹ ਇਹ ਕਰ ਰਿਹਾ ਹੋਵੇ। ਹਨੇਰੇ ਦੇ ਮੁਕਾਬਲੇ ਜਿਸਦੀ ਉਹ ਉਮੀਦ ਕਰ ਰਿਹਾ ਸੀ, ਜਿਹੜਾ ਕੁੱਝ ਵੀ ਉਸਨੂੰ ਵਿਖਾਈ ਦਿੱਤਾ, ਉਸਨੇ ਉਸਨੂੰ ਡਰਾ ਦਿੱਤਾ। ਹਰ ਚੀਜ਼ ਉਵੇਂ ਹੀ ਸੀ, ਜਿਵੇਂ ਕਿ ਪਿਛਲੀ ਸ਼ਾਮ ਬੂਹਾ ਖੁੱਲ੍ਹਣ ਤੇ ਉਸਨੇ ਵੇਖੀ ਸੀ। ਪੁਰਾਣੀਆਂ ਫ਼ਾਇਲਾਂ ਅਤੇ ਸਿਆਹੀ ਦੀਆਂ ਬੋਤਲਾਂ, ਕੋੜੇ ਮਾਰਨ ਵਾਲੇ ਦਾ ਕੋੜਾ ਅਤੇ ਇੱਕ ਦਮ ਨੰਗੇ ਵਾਰਡਰ, ਸ਼ੈਲਫ਼ 'ਤੇ ਜਗਦੀ ਮੋਮਬੱਤੀ - ਸਭ ਕੁੱਝ ਉਹੀ। ਉਸਨੂੰ ਵੇਖਦੇ ਹੀ ਵਾਰਡਰ ਚੀਕ ਪਏ - “ਸ੍ਰੀਮਾਨ ਜੀ! ਸ਼੍ਰੀਮਾਨ ਜੀ!"

ਕੇ. ਨੇ ਫ਼ੌਰਨ ਬੂਹੇ ਭੇੜ ਦਿੱਤੇ ਅਤੇ ਆਪਣੇ ਗੁੱਟ ਉਹਨਾਂ ’ਤੇ ਮਾਰਨ ਲੱਗਾ, ਜਿਵੇਂ ਇਸ ਨਾਲ ਉਹ ਚੰਗੀ ਤਰ੍ਹਾਂ ਬੰਦ ਹੋ ਜਾਣਗੇ। ਹੰਝੂ ਫੁੱਟ ਪੈਣ ਦੀ ਕਗਾਰ 'ਤੇ ਪਹੁੰਚ ਕੇ ਉਹ ਸਹਾਇਕਾਂ ਦੇ ਵੱਲ ਭੱਜਿਆ, ਜਿਹੜੇ ਕਾਪੀ ਕਰਨ ਵਾਲੀਆਂ ਮਸ਼ੀਨਾਂ ਤੇ ਕੰਮ ਕਰ ਰਹੇ ਸਨ ਅਤੇ ਉਸਨੂੰ ਵੇਖ ਕੇ ਹੈਰਾਨੀ ਨਾਲ ਥੋੜ੍ਹਾ ਰੁਕ ਗਏ ਸਨ।

“ਇਹ ਸਹੀ ਵਕਤ ਹੈ ਕਿ ਤੂੰ ਕਬਾੜਖਾਨੇ ਨੂੰ ਖਾਲੀ ਕਰ ਦੇਵੋ।" ਉਹ ਚੀਕ

119 ।। ਮੁਕੱਦਮਾ