ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/114

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਪਿਆ, “ਅਸੀਂ ਲੋਕ ਬਹੁਤ ਸਾਰੀ ਗੰਦਗੀ ਵਿੱਚ ਡੁੱਬ ਚੁੱਕੇ ਹਾਂ।"

ਸਹਾਇਕਾਂ ਨੇ ਕਿਹਾ ਕਿ ਉਹ ਇਸ ਨੂੰ ਕੱਲ੍ਹ ਸਾਫ਼ ਕਰਨਗੇ ਅਤੇ ਕੇ. ਨੇ ਸਿਰ ਹਿਲਾ ਦਿੱਤਾ। ਇੰਨੀ ਦੇਰ ਸ਼ਾਮ ਗਏ ਉਹ ਉਹਨਾਂ ਨੂੰ ਮਜਬੂਰ ਨਹੀਂ ਕਰ ਸਕਦਾ ਸੀ, ਜਿਵੇਂ ਕਿ ਪਹਿਲਾਂ ਉਸਦੀ ਇੱਛਾ ਸੀ। ਉਹ ਥੋੜ੍ਹਾ ਚਿਰ ਬੈਠ ਕੇ, ਕੁੱਝ ਦੇਰ ਦੇ ਲਈ ਸਹਾਇਕਾਂ ਨੂੰ ਆਪਣੇ ਕੋਲ ਰੱਖਣਾ ਚਾਹੁੰਦਾ ਸੀ। ਉਸਨੇ ਕੁੱਝ ਕਾਪੀਆਂ ਚੁੱਕ ਕੇ ਵੇਖਣੀਆਂ ਸ਼ੁਰੂ ਕਰ ਦਿੱਤੀਆਂ, ਤਾਂ ਕਿ ਇਹ ਲੱਗੇ ਕਿ ਉਹ ਇਹਨਾਂ ਨੂੰ ਚੈੱਕ ਕਰ ਰਿਹਾ ਹੈ, ਫ਼ਿਰ ਇਹ ਮਹਿਸੂਸ ਕਰਕੇ ਕਿ ਸਹਾਇਕ ਲੋਕ ਠੀਕ ਉਸੇ ਵੇਲੇ ਨਹੀਂ ਤੁਰ ਪੈਣਗੇ ਜਦੋਂ ਉਸਨੇ ਆਪ ਤੁਰਨਾ ਹੈ, ਇਸ ਲਈ ਉਹ ਉੱਠਿਆ ਅਤੇ ਘਰ ਚਲਾ ਆਇਆ। ਇੱਕ ਦਮ ਹਾਰ ਕੇ ਅਤੇ ਦਿਮਾਗ ਵਿੱਚ ਇੱਕ ਡੂੰਘਾ ਖ਼ਾਲੀਪਨ ਲੈ ਕੇ।

120 ।। ਮੁਕੱਦਮਾ