ਛੇਵਾਂ ਭਾਗ
ਕੇ. ਦਾ ਚਾਚਾ ਅਤੇ ਲੇਨੀ
ਇੱਕ ਦਿਨ ਕੇ. ਡਾਕ ਆਦਿ ਵੇਖਣ ਵਿੱਚ ਬਹੁਤ ਰੁੱਝਿਆ ਹੋਇਆ ਸੀ। ਉਸਦਾ ਚਾਚਾ ਜਿਸਦਾ ਨਾਂ ਕਾਰਲ ਸੀ ਅਤੇ ਜਿਹੜਾ ਆਪਣੇ ਪਿੰਡ ਵਿੱਚ ਥੋੜ੍ਹੀ ਬਹੁਤ ਜ਼ਮੀਨ ਦਾ ਮਾਲਿਕ ਸੀ, ਸਟਾਫ਼ ਦੇ ਦੋ ਮੈਂਬਰਾਂ ਨੂੰ ਚੀਰਦਾ ਹੋਇਆ ਅੰਦਰ ਆ ਵੜਿਆ। ਉਹ ਦੋਵੇਂ ਜ਼ਰੂਰੀ ਕਾਗਜ਼ਾਤ ਲੈ ਕੇ ਅੰਦਰ ਆ ਰਹੇ ਸਨ। ਕੁੱਝ ਸਮੇਂ ਤੱਕ ਉਹ ਇਹ ਸੋਚਦੇ ਰਹਿਣ ਤੱਕ ਕਿ ਚਾਚਾ ਤਾਂ ਆ ਨਹੀਂ ਸਕਦਾ, ਦੇ ਮੁਕਾਬਲੇ ਉਸਦਾ ਇਸੇ ਵੇਲੇ ਸਿੱਧਾ ਅੰਦਰ ਚਲੇ ਆਉਣ ਦੇ ਦ੍ਰਿਸ਼ ਤੋਂ ਭੈਅਭੀਤ ਹੋ ਗਿਆ। ਪਿਛਲੇ ਕਰੀਬ ਮਹੀਨੇ ਭਰ ਤੋਂ ਕੇ. ਜਾਣਦਾ ਸੀ ਕਿ ਉਸਦੇ ਚਾਚੇ ਨੇ ਤਾਂ ਆਉਣਾ ਹੀ ਹੈ ਅਤੇ ਉਸਦੇ ਦਿਮਾਗ ਵਿੱਚ ਕਾਫ਼ੀ ਲੰਮੇ ਸਮੇਂ ਤੋਂ ਚਾਚੇ ਦੀ ਉਹ ਤਸਵੀਰ ਸੀ, ਜਿਵੇਂ ਕਿ ਉਹ ਠੀਕ ਇਸੇ ਵੇਲੇ ਉਸਦੇ ਸਾਹਮਣੇ ਮੌਜੂਦ ਸੀ। ਰਤਾ ਕੁ ਅੱਗੇ ਨੂੰ ਝੁਕਿਆ ਹੋਇਆ ਅਤੇ ਫੈਲਿਆ ਹੋਇਆ ਆਪਣਾ ਹੈਟ ਆਪਣੇ ਖੱਬੇ ਹੱਥ ਵਿੱਚ ਫੜੀ, ਉਸਦਾ ਸੱਜਾ ਹੱਥ ਦੂਰੋਂ ਹੀ ਕੇ. ਦੇ ਵੱਲ ਵਧ ਗਿਆ ਸੀ ਅਤੇ ਗੈਰਜ਼ਰੂਰੀ ਤੇਜ਼ੀ ਨਾਲ ਆਰ-ਪਾਰ ਅਤੇ ਸਾਹਮਣੇ ਵਾਲੀ ਹਰੇਕ ਚੀਜ਼ ਨੂੰ ਛੇੜਦੇ ਹੋਏ ਉਹ ਮੇਜ਼ ’ਤੇ ਆ ਝੁਕਿਆ। ਉਸਦਾ ਇਹ ਚਾਚਾ ਹਮੇਸ਼ਾ ਛੇਤੀ ਵਿੱਚ ਰਹਿੰਦਾ ਸੀ, ਕਿਉਂਕਿ ਉਸਦੇ ਅੰਦਰ ਇਹ ਬਦਕਿਸਮਤ ਵਿਚਾਰ ਘਰ ਕਰ ਗਿਆ ਸੀ ਕਿ ਜਿੰਨੀ ਦੇਰ ਵੀ ਉਹ ਰਾਜਧਾਨੀ ਵਿੱਚ ਹੈ (ਜਿੱਥੇ ਇੱਕ ਦਿਨ ਤੋਂ ਜ਼ਿਆਦਾ ਉਹ ਟਿਕਿਆ ਵੀ ਨਹੀਂ ਸੀ) ਉਸਨੇ ਉਹ ਹਰ ਕੰਮ ਨਬੇੜਨਾ ਹੈ, ਜਿਸਦੇ ਵਿਚਾਰ ਨਾਲ ਉਹ ਇੱਧਰ ਆਇਆ ਹੈ ਅਤੇ ਇਹ ਵੀ ਕਿ ਉਸਤੋਂ ਪ੍ਰਾਪਤ ਹੋਣ ਵਾਲਾ ਹਰ ਸੰਭਵ ਸੰਵਾਦ ਅਤੇ ਹੋਰ ਗੱਲਾਂ ਉਸ ਤੋਂ ਛੁੱਟਣੀਆਂ ਨਹੀਂ ਚਾਹੀਦੀਆਂ। ਇਸ ਪ੍ਰਕਿਰਿਆ ਵਿੱਚ ਕੇ. ਜਿਹੜਾ ਆਪਣੇ ਇਸ ਚਾਚੇ ਦਾ ਰਿਣੀ ਸੀ ਕਿਉਂਕਿ ਉਸਨੇ ਉਸਨੂੰ ਪਾਲਿਆ ਸੀ। ਇਸ ਲਈ ਜਿੰਨੀ ਵੀ ਉਹ ਉਸਦੀ ਮਦਦ ਕਰ ਸਕਦਾ ਸੀ, ਉਸਨੇ ਕਰਨੀ ਸੀ ਅਤੇ ਇਸਦੇ ਬਿਨ੍ਹਾਂ ਉਸਨੂੰ ਇੱਕ ਰਾਤ ਲਈ ਆਪਣੇ ਕੋਲ ਵੀ ਰੱਖਣਾ ਸੀ। ਉਹ
121 ।। ਮੁਕੱਦਮਾ