ਵਿਚਾਰ ਕਰਨ ਤੋਂ ਬਾਅਦ, ਕਿ ਅਜਿਹਾ ਕਰਨ ਦੇ ਉਸ ਕੋਲ ਕੀ ਕਾਰਨ ਹਨ। ਕਿਉਂਕਿ ਉਹ ਦੋਵੇਂ ਆਦਮੀ ਨਾਲ ਵਾਲੇ ਕਮਰੇ ਵਿੱਚ ਮੌਜੂਦ ਹਨ ਅਤੇ ਉਸਦੇ ਨਾਸ਼ਤੇ ਨੂੰ ਖ਼ਤਮ ਕਰ ਚੁੱਕੇ ਹਨ। ਇਹ ਸਭ ਕਿੰਨਾ ਬੇਹੁਦਾ ਹੈ, ਜੇਕਰ ਉਹ ਆਪਣੀ ਤਰ੍ਹਾਂ ਜਿਉਣਾ ਚਾਹੇ ਵੀ, ਤਾਂ ਇਹੀ ਉਸਨੂੰ ਅਜਿਹਾ ਕਰਨ ਤੋਂ ਰੋਕੀ ਰੱਖੇਗਾ। ਇਹਨਾਂ ਵਾਰਡਰਾਂ ਦਾ ਪਾਗਲਪਨ ਇੰਨਾ ਕੌੜਾ ਨਾ ਹੁੰਦਾ ਤਾਂ ਉਹ ਉਸਨੂੰ ਇਸ ਤਰ੍ਹਾਂ ਇੱਕਲਾ ਛੱਡ ਦੇਣ 'ਤੇ ਵੀ ਕਿਸੇ ਖ਼ਤਰੇ ਦਾ ਅਹਿਸਾਸ ਨਾ ਕਰਦੇ। ਜੇ ਹੁਣ ਵੀ ਉਹ ਚਾਹੁਣ ਤਾਂ ਉਸਨੂੰ ਉਸ ਅਲਮਾਰੀ ਦੇ ਕੋਲ ਜਾਂਦੇ ਹੋਏ ਵੇਖ ਸਕਦੇ ਹਨ, ਜਿੱਥੇ ਉਸਨੇ ਕੁੱਝ ਬਰਾਂਡੀ ਰੱਖੀ ਹੋਈ ਹੈ ਅਤੇ ਹੁਣ ਉਹ ਉਸਨੂੰ ਨਾਸ਼ਤੇ ਵਿੱਚ ਇੱਕ ਪੈੱਗ ਲਾਉਂਦੇ ਹੋਏ ਅਤੇ ਹੋਰ ਹਿੰਮਤ ਵਧਾਉਣ ਲਈ ਦੂਜਾ ਪੈੱਗ ਲਾਉਂਦੇ ਹੋਏ ਵੇਖ ਸਕਦੇ ਹਨ, ਇਹ ਦੂਜਾ ਪੈੱਗ ਆਉਣ ਵਾਲੀ ਕਿਸੇ ਵੀ ਮੁਸੀਬਤ ਦੀ ਘੜੀ 'ਚ ਹਿੰਮਤ ਪੈਦਾ ਕਰਨ ਲਈ ਬਹੁਤ ਜ਼ਰੂਰੀ ਹੈ।
ਉਦੋਂ ਹੀ ਦੂਜੇ ਕਮਰੇ 'ਚੋਂ ਆਈ ਤਿੱਖੀ 'ਵਾਜ ਨੇ ਉਸਨੂੰ ਹਿਲਾ ਕੇ ਰੱਖ ਦਿੱਤਾ ਜਿਹੜੀ ਉੱਥੇ ਪਏ ਗਿਲਾਸ ਵਿੱਚ ਟਕਰਾਈ, "ਇੰਸਪੈਕਟਰ ਸਾਹਬ ਤੈਨੂੰ ਬੁਲਾ ਰਹੇ ਹਨ।"
"ਹੁਣ!" ਉਹ ਵਾਪਸ ਚੀਕਿਆ। ਉਸਨੇ ਛੇਤੀ ਨਾਲ ਅਲਮਾਰੀ ਨੂੰ ਬੰਦ ਕੀਤਾ ਅਤੇ ਨਾਲ ਵਾਲੇ ਕਮਰੇ ਵਿੱਚ ਆ ਗਿਆ। ਉੱਥੇ ਦੋਵੇਂ ਵਾਰਡਰ ਮੌਜੂਦ ਸਨ, ਜਿਹਨਾਂ ਨੇ ਉਸਦੇ ਸੌਣ ਵਾਲੇ ਕਮਰੇ ਤੱਕ ਉਸਦਾ ਪਿੱਛਾ ਕੀਤਾ ਸੀ, ਜਿਵੇਂ ਉਹਨਾਂ ਲਈ ਇਹ ਦੁਨੀਆ ਦਾ ਬਹੁਤ ਜ਼ਰੂਰੀ ਕੰਮ ਸੀ।
"ਤੂੰ ਕੀ ਸਮਝਦਾ ਹੈਂ ਕਿ ਤੂੰ ਕੀ ਕਰਨਾ ਏਂ?" ਉਹ ਚੀਕ ਪਏ, "ਆਪਣੀ ਇਹ ਕਮੀਜ਼ ਪਾ ਕੇ ਇੰਸਪੈਕਟਰ ਦੇ ਸਾਹਮਣੇ ਪੇਸ਼ ਹੋ ਰਿਹਾ ਏਂ? ਉਹ ਤੇਰੀ ਅਤੇ ਨਾਲ ਮੇਰੀ ਠੁਕਾਈ ਕਰ ਦੇਣਗੇ!"
"ਮੈਨੂੰ 'ਕੱਲਾ ਛੱਡ ਦਿਓ, ਬਦਮਾਸ਼ੋ!" ਕੇ. ਜਿਸਨੂੰ ਉਸਦੀ ਅਲਮਾਰੀ ਵੱਲ ਧੱਕ ਦਿੱਤਾ ਗਿਆ ਸੀ, ਚੀਕਿਆ- "ਜੇ ਤੁਸੀਂ ਮੈਨੂੰ ਇਸੇ ਤਰ੍ਹਾਂ ਧੱਕੇ ਮਾਰਦੇ ਰਹੋਂਗੇ ਤਾਂ ਮੈਂ ਚੰਗੇ ਕੱਪੜੇ ਕਿਵੇਂ ਪਾਵਾਂਗਾ?"
"ਇਸਦਾ ਕੋਈ ਫ਼ਾਇਦਾ ਨਹੀਂ" ਵਾਰਡਰ ਬੋਲੇ। ਜਦ ਵੀ ਕੇ. ਇਸ ਤਰ੍ਹਾਂ ਚੀਕਦਾ ਸੀ, ਉਹ ਇੱਕਦਮ ਸ਼ਾਂਤ ਹੋ ਜਾਂਦੇ ਸਨ। ਲਗਭਗ ਉਦਾਸ ਅਤੇ ਇਸ ਤਰ੍ਹਾਂ ਉਸਨੂੰ ਭਰਮ ਜਿਹੇ ਵਿਚ ਪਾ ਕੇ ਕਿਸੇ ਹੱਦ ਤੱਕ ਆਪਣੀਆਂ ਗਿਆਨ ਇੰਦਰੀਆਂ ਉੱਪਰ ਕਾਬੂ ਪਾ ਲੈਂਦੇ ਸਨ।
18