ਕਰ ਸਕਾਂ। ਕੀ ਇਸਦਾ ਸਬੰਧ ਬੈਂਕ ਨਾਲ ਹੈ?
"ਨਹੀਂ ਬੈਂਕ ਨਾਲ ਨਹੀਂ," ਕੇ. ਨੇ ਖੜੇ ਹੁੰਦੇ ਹੋਏ ਕਿਹਾ, "ਪਰ ਪਿਆਰੇ ਚਾਚਾ, ਤੂੰ ਬਹੁਤ ਉੱਚਾ ਬੋਲ ਰਿਹਾ ਏਂ, ਸ਼ਾਇਦ ਕਲਰਕ ਬੂਹੇ ਦੇ ਕੋਲ ਖੜ੍ਹਾ ਸਭ ਕੁੱਝ ਸੁਣ ਰਿਹਾ ਹੈ। ਮੈਨੂੰ ਇਹ ਸਭ ਬਿਲਕੁਲ ਪਸੰਦ ਨਹੀਂ ਹੈ। ਬਿਹਤਰ ਹੈ ਅਸੀਂ ਕਿਤੇ ਬਾਹਰ ਚੱਲੀਏ। ਫ਼ਿਰ ਮੈਂ ਤੇਰੇ ਸਵਾਲਾਂ ਦੇ ਬਿਹਤਰ ਜਵਾਬ ਦੇ ਸਕਾਂਗਾ। ਮੈਂ ਜਾਣਦਾ ਹਾਂ ਕਿ ਆਪਣੇ ਪਰਿਵਾਰ ਦੇ ਪ੍ਰਤੀ ਸਫ਼ਾਈ ਦੇਣਾ ਮੇਰੀ ਜ਼ਿੰਮੇਵਾਰੀ ਹੈ।"
"ਤੂੰ ਠੀਕ ਕਹਿੰਦਾ ਏਂ, ਬਿਲਕੁਲ ਠੀਕ!" ਉਸਦੇ ਚਾਚਾ ਨੇ ਸਿਸਕੀ ਭਰੀ, "ਛੇਤੀ ਕਰ ਜੋਸਫ਼, ਛੇਤੀ!"
"ਪਹਿਲਾਂ ਮੈਂ ਨਿਰਦੇਸ਼ ਜਾਰੀ ਕਰ ਲਵਾਂ, ਕੇ. ਨੇ ਕਿਹਾ, ਅਤੇ ਆਪਣੇ ਸਹਾਇਕ ਨੂੰ ਬੁਲਾਇਆ, ਜਿਹੜਾ ਕੁੱਝ ਹੀ ਪਲਾਂ ਵਿੱਚ ਆ ਗਿਆ। ਕੇ. ਦਾ ਚਾਚਾ, ਜਿਹੜਾ ਬਹੁਤ ਉੱਤੇਜਿਤ ਸੀ, ਨੇ ਹੱਥ ਦੇ ਇਸ਼ਾਰੇ ਨਾਲ ਦੱਸਿਆ ਕਿ ਕੇ. ਨੇ ਉਸ ਆਦਮੀ ਨੂੰ ਬੁਲਾਇਆ ਹੈ ਜਿਹੜਾ ਪਹਿਲਾਂ ਤੋਂ ਹੀ ਜਾਣਕਾਰ ਸੀ। ਆਪਣੇ ਮੇਜ਼ ਦੇ ਸਾਹਮਣੇ ਖੜੇ ਕੇ. ਨੇ ਸਾਹਮਣੇ ਪਏ ਕਾਗਜ਼ਾਂ ਵੱਲ ਇਸ਼ਾਰਾ ਕਰਕੇ ਉਸ ਨੌਜਵਾਨ ਨੂੰ ਸਪੱਸ਼ਟ ਕੀਤਾ, ਜਿਹੜਾ ਸ਼ਾਂਤੀਪੂਰਵਕ ਅਤੇ ਬਹੁਤ ਹੀ ਧਿਆਨ ਨਾਲ ਉਸਦੇ ਨਿਰਦੇਸ਼ ਸੁਣ ਰਿਹਾ ਸੀ, ਕਿ ਉਸਦੀ ਗੈਰਹਾਜ਼ਰੀ ਵਿੱਚ ਉਸਨੂੰ ਅੱਜ ਕਿਹੜੇ ਕਿਹੜੇ ਕੰਮ ਨਬੇੜਨੇ ਹਨ। ਉਸਦਾ ਚਾਚਾ ਉਸਨੂੰ ਹਤਾਸ਼ ਕਰ ਰਿਹਾ ਸੀ। ਪਹਿਲਾਂ ਤਾਂ ਉਹ ਅੱਖਾਂ ਪਾੜੀ ਸਾਹਮਣੇ ਮੌਜੂਦ ਰਿਹਾ ਅਤੇ ਫ਼ਿਰ ਘਬਰਾਇਆ ਜਿਹਾ ਆਪਣੇ ਬੁੱਲ੍ਹ ਟੁੱਕਣ ਲੱਗਾ। ਉਹ ਦਰਅਸਲ ਸੁਣ ਨਹੀਂ ਰਿਹਾ ਸੀ, ਪਰ ਉਸਦੀ ਹਾਲਤ ਤੋਂ ਸਪੱਸ਼ਟ ਸੀ ਕਿ ਉਹ ਬਹੁਤ ਹੜਬੜਾਹਟ ਵਿੱਚ ਸੀ। ਫ਼ਿਰ ਉਹ ਕਮਰੇ ਵਿੱਚ ਇੱਧਰ-ਉੱਧਰ ਟਹਿਲਣ ਲੱਗਾ। ਕਦੇ ਖਿੜਕੀ ਦੇ ਕੋਲ ਜਾਂ ਫ਼ਿਰ ਤਸਵੀਰ ਦੇ ਸਾਹਮਣੇ ਰੁਕ ਜਾਂਦਾ, ਜਿੱਥੋਂ ਉਹ ਕਦੇ-ਕਦੇ ਅਜਿਹੀਆਂ ਗੱਲਾਂ ਕਹਿ ਦਿੰਦਾ, ਜਿਵੇਂ ਕਿ "ਮੇਰੀ ਸਮਝ ਵਿੱਚ ਤਾਂ ਇਹ ਕੁੱਝ ਨਹੀਂ ਆਉਂਦਾ!" ਜਾਂ "ਉਫ ਪਤਾ ਨਹੀਂ ਇਸ ਸਭ ਦਾ ਕੀ ਨਤੀਜਾ ਨਿਕਲੇਗਾ!"
ਨੌਜਵਾਨ ਅਜਿਹਾ ਕੁੱਝ ਵਿਖਾ ਰਿਹਾ ਸੀ ਕਿ ਜਿਵੇਂ ਉਸਨੇ ਇਹ ਸਭ ਵੇਖਿਆ ਹੀ ਨਾ ਹੋਵੇ, ਉਹ ਉਦੋਂ ਤੱਕ ਸ਼ਾਂਤੀ ਨਾਲ ਸੁਣਦਾ ਰਿਹਾ ਜਦੋਂ ਤੱਕ ਕੇ. ਨੇ ਆਪਣੇ ਨਿਰਦੇਸ਼ ਪੂਰੇ ਨਹੀਂ ਕਰ ਲਏ। ਇੱਕ ਦੋ ਗੱਲਾਂ ਨੋਟ ਵੀ ਕਰ ਲਈਆਂ ਅਤੇ ਸਿਰ ਝੁਕਾ ਕੇ ਚਲਾ ਗਿਆ। ਉਸਦੇ ਚਾਚੇ ਨੇ ਉਸਦੇ ਵੱਲ ਪਿੱਠ ਕਰ ਰੱਖੀ ਸੀ। ਉਹ ਉਦੋਂ ਖਿੜਕੀ ਤੋਂ ਬਾਹਰ ਵੇਖ ਰਿਹਾ ਸੀ ਅਤੇ ਪਰਦੇ ਸੁੱਟਣ ਲਈ ਹੱਥ ਉੱਪਰ
126 ॥ ਮੁਕੱਦਮਾ