"ਅਗਲੀ ਵਾਰ ਬੂਹਾ ਖੋਲ੍ਹਣ ਵਿੱਚ ਜ਼ਿਆਦਾ ਦੇਰ ਨਾ ਲਾਵੀਂ!", ਬਿਨ੍ਹਾਂ ਉਡੀਕ ਕੀਤੇ ਕੇ. ਦਾ ਚਾਚਾ ਹੜਬੜਾਇਆ ਜਿਹਾ ਬੂਹੇ ਵੱਲ ਵਧਿਆ। ਕੇ. ਅਜੇ ਤੱਕ ਕੁੜੀ ਨੂੰ ਟਿਕਟਿਕੀ ਬੰਨ੍ਹ ਕੇ ਵੇਖ ਰਿਹਾ ਸੀ, ਜਿਹੜੀ ਹੁਣ ਛੇਤੀ ਨਾਲ ਬੂਹਾ ਬੰਦ ਕਰਨ ਲਈ ਮੁੜ ਰਹੀ ਸੀ। ਉਸਦਾ ਚਿਹਰਾ ਗੋਲ ਗੁੱਡੀ ਵਰਗਾ ਸੀ। ਨਾ ਸਿਰਫ਼ ਉਸਦੀਆਂ ਪੀਲੀਆਂ ਗੱਲਾਂ ਅਤੇ ਠੋਡੀ ਹੀ ਗੋਲ ਸੀ, ਇੱਥੋਂ ਤੱਕ ਕਿ ਉਸਦੀ ਕਨਪਟੀਆਂ ਅਤੇ ਸ਼ੈਲੀਆਂ ਵੀ ਉਹੋ ਜਿਹੀਆਂ ਹੀ ਸਨ।
"ਜੋਸਫ਼!", ਉਸਦਾ ਚਾਚਾ ਇੱਕ ਵਾਰ ਫਿਰ ਚੀਕਿਆ, ਅਤੇ ਉਸਨੇ ਕੁੜੀ ਨੂੰ ਪੁੱਛਿਆ, "ਕੀ ਉਸਨੂੰ ਦਿਲ ਦੀ ਬਿਮਾਰੀ ਹੈ?"
"ਮੈਨੂੰ ਤਾਂ ਇਹੀ ਲੱਗਦਾ ਹੈ, ਕੁੜੀ ਨੇ ਜਵਾਬ ਦਿੱਤਾ। ਹੁਣ ਤੱਕ ਉਸਨੂੰ ਮੋਮਬੱਤੀ ਫੜ੍ਹਕੇ ਅੱਗੇ ਨਿਕਲਣ ਅਤੇ ਕਮਰੇ ਦਾ ਬੂਹਾ ਖੋਲ੍ਹਣ ਦਾ ਮੌਕਾ ਮਿਲ ਗਿਆ ਸੀ। ਕਮਰੇ ਦੇ ਉਸ ਕੋਨੇ ਵਿੱਚ, ਜਿੱਥੇ ਮੋਮਬੱਤੀ ਦੀ ਰੌਸ਼ਨੀ ਨਹੀਂ ਪਹੁੰਚ ਪਾ ਰਹੀ ਸੀ, ਬਿਸਤਰੇ ਵਿੱਚ ਇੱਕ ਦਾੜੀ ਵਾਲਾ ਚਿਹਰਾ ਉੱਪਰ ਉੱਠਿਆ।
"ਇਹ ਲੋਕ ਕੌਣ ਹਨ, ਲੇਨੀ?" ਵਕੀਲ, ਜਿਸਦੀਆਂ ਅੱਖਾਂ ਮੋਮਬੱਤੀ ਦੀ ਰੌਸ਼ਨੀ ਨਾਲ ਚੁੰਧਿਆ ਗਈਆਂ ਸਨ, ਆਪਣੇ ਮਹਿਮਾਨਾਂ ਨੂੰ ਨਾ ਪਛਾਣ ਸਕਣ ਦੀ ਅਸਮਰੱਥਾ ਕਰਕੇ ਬੋਲਿਆ।
"ਇਹ ਤੁਹਾਡਾ ਪੁਰਾਣਾ ਦੋਸਤ ਅਲਬਰਟ ਹੈ," ਕੇ. ਦੇ ਚਾਚੇ ਨੇ ਜਵਾਬ ਦਿੱਤਾ।
"ਓਹ, ਅਲਬਰਟ," ਸਿਰਹਾਣੇ 'ਤੇ ਟੇਢੇ ਹੁੰਦਿਆਂ ਵਕੀਲ ਨੇ ਕਿਹਾ, ਕਿਉਂਕਿ ਉਸਨੂੰ ਇਹਨਾਂ ਮਹਿਮਾਨਾਂ ਸਾਹਮਣੇ ਕੋਈ ਬਹਾਨਾ ਬਣਾਉਣ ਦੀ ਲੋੜ ਨਹੀਂ ਸੀ।
"ਇਹ ਤਾਂ ਓਨਾ ਹੀ ਬੁਰਾ ਹੈ," ਬਿਸਤਰੇ ਦੇ ਇੱਕ ਕਿਨਾਰੇ ਬੈਠਦੇ ਹੋਏ ਕੇ. ਦੇ ਚਾਚੇ ਨੇ ਪੁੱਛਿਆ, "ਮੈਨੂੰ ਤਾਂ ਇਸ 'ਤੇ ਵਿਸ਼ਵਾਸ਼ ਹੀ ਨਹੀਂ ਹੈ। ਇਹ ਤਾਂ ਤੇਰੀ ਉਹੀ ਪੁਰਾਣੀ ਦਿਲ ਦੀ ਬਿਮਾਰੀ ਹੈ। ਪਰ ਜਿਵੇਂ ਇਹ ਪਹਿਲਾਂ ਗਾਇਬ ਹੋ ਗਈ ਸੀ, ਉਵੇਂ ਹੀ ਹੁਣ ਵੀ ਹੋ ਜਾਵੇਗੀ।"
"ਸ਼ਾਇਦ," ਵਕੀਲ ਨੇ ਹੌਲੀ ਜਿਹੀ ਕਿਹਾ, "ਪਰ ਇਹ ਤਾਂ ਪਹਿਲਾਂ ਦੇ ਮੁਕਾਬਲੇ ਇਸ ਵਾਰ ਬਹੁਤ ਜ਼ਿਆਦਾ ਤਕਲੀਫ਼ਦੇਹ ਹੈ। ਮੈਂ ਤਾਂ ਸਾਹ ਤੱਕ ਨਹੀਂ ਲੈ ਸਕਦਾ। ਨੀਂਦ ਬਿਲਕੁਲ ਨਹੀਂ ਆਉਂਦੀ ਤੇ ਹਰ ਰੋਜ਼ ਮੈਂ ਕਮਜ਼ੋਰ ਹੁੰਦਾ ਜਾ ਹਾਂ।"
"ਓਹ," ਕੇ. ਦੇ ਚਾਚੇ ਨੇ ਆਪਣੇ ਭਾਰੀ ਪਨਾਮਾ ਟੋਪ ਨੂੰ ਆਪਣੇ ਭਾਰੀ ਹੱਥ
133 ॥ ਮੁਕੱਦਮਾ