ਸਮੱਗਰੀ 'ਤੇ ਜਾਓ

ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/128

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਾਲ ਗੋਡਿਆਂ 'ਤੇ ਜ਼ੋਰ ਨਾਲ ਦਬਾਉਂਦੇ ਹੋਏ ਕਿਹਾ, "ਇਹ ਬਹੁਤ ਬਰੀ ਖ਼ਬਰ ਹੈ। ਪਰ ਕੀ ਤੇਰੀ ਦੇਖਭਾਲ ਠੀਕ ਤਰ੍ਹਾਂ ਹੋ ਰਹੀ ਹੈ? ਅਤੇ ਇੱਥੋਂ ਦੀ ਸਥਿਤੀ ਤਾਂ ਮਾੜੀ ਲੱਗ ਰਹੀ ਹੈ। ਕਿੰਨਾ ਹਨੇਰਾ ਹੈ। ਮੈਨੂੰ ਇੱਥੇ ਆਏ ਕਾਫ਼ੀ ਦਿਨ ਹੋ ਗਏ ਪਰ ਪਿਛਲੀ ਵਾਰ ਇੱਥੇ ਆ ਕੇ ਚੰਗਾ ਲੱਗਿਆ ਸੀ। ਅਤੇ ਤੇਰੀ ਇਹ ਛੋਟੀ ਨੌਕਰਾਣੀ ਵੀ ਖੁਸ਼ ਨਹੀਂ ਵਿਖਾਈ ਦਿੰਦੀ ਜਾਂ ਸਿਰਫ਼ ਇਹ ਇਸ ਤਰ੍ਹਾਂ ਦੀ ਹੀ ਹੈ।

ਕੁੜੀ ਮੋਮਬੱਤੀ ਫੜ੍ਹਕੇ ਅਜੇ ਤੱਕ ਬੂਹੇ ਦੇ ਕੋਲ ਖੜੀ ਸੀ। ਉਸਦੀ ਲਾਪਰਵਾਹ ਜਿਹੀ ਤੱਕਣੀ ਤੋਂ ਇੱਦਾਂ ਲੱਗਦਾ ਸੀ ਕਿ ਉਹ ਕੇ. 'ਤੇ ਨਿਗ੍ਹਾ ਗੱਡੀ ਹੋਈ ਹੈ, ਨਾ ਕਿ ਉਸਦੇ ਚਾਚੇ ਤੇ, ਉਦੋਂ ਵੀ ਜਦੋਂ ਚਾਚਾ ਉਸੇ ਬਾਰੇ ਗੱਲ ਕਰ ਰਿਹਾ ਸੀ। ਕੇ. ਇੱਕ ਕੁਰਸੀ ਦੇ ਉੱਪਰ ਝੁਕ ਆਇਆ ਸੀ ਜਿਹੜੀ ਉਸਨੇ ਕੁੜੀ ਦੇ ਕੋਲ ਨੂੰ ਖਿਸਕਾ ਦਿੱਤੀ ਸੀ।

"ਜਦੋਂ ਵੀ ਕੋਈ ਮੇਰੇ ਵਾਂਗ ਬਿਮਾਰ ਹੋਵੇ," ਵਕੀਲ ਬੋਲਿਆ, "ਤਾਂ ਉਸਨੂੰ ਸ਼ਾਂਤੀ ਅਤੇ ਇਕਾਂਤ ਚਾਹੀਦਾ ਹੁੰਦਾ। ਇਹ ਮੈਨੂੰ ਬੁਰਾ ਨਹੀਂ ਲੱਗਦਾ। ਥੋੜ੍ਹਾ ਜਿਹਾ ਵਕਫ਼ਾ ਦੇਣ ਤੋਂ ਬਾਅਦ ਉਹ ਅੱਗੇ ਬੋਲਿਆ- "ਅਤੇ ਲੇਨੀ ਮੇਰ ਰੱਖਦੀ ਹੈ। ਇਹ ਇੱਕ ਚੰਗੀ ਕੁੜੀ ਹੈ।"

ਪਰ ਕੇ. ਦਾ ਚਾਚਾ ਇਸਤੋਂ ਸੰਤੁਸ਼ਟ ਨਹੀਂ ਹੋਇਆ, ਉਹ ਸਾਫ਼ ਤੌਰ 'ਤੇ ਨਰਸ ਨਾਲ ਖਫ਼ਾ ਸੀ, ਅਤੇ ਫ਼ਿਰ ਵੀ ਉਸਨੇ ਉਸ ਬਿਮਾਰ ਆਦਮੀ ਦੀ ਗੱਲ ਦਾ ਜਵਾਬ ਨਹੀਂ ਦਿੱਤਾ, ਪਰ ਆਪਣੀ ਤਿੱਖੀ ਨਜ਼ਰ ਨਾਲ ਉਸ ਕੁੜੀ ਨੂੰ ਉਸਦੇ ਬਿਸਤਰੇ ਵੱਲ ਜਾਂਦੇ ਵੇਖਦਾ ਰਿਹਾ, ਜਿਹੜੀ ਮੇਜ਼ ਤੇ ਮੋਮਬੱਤੀ ਰੱਖਣ ਤੋਂ ਬਾਅਦ ਵਕੀਲ ਦੇ ਉੱਪਰ ਸਿਰਹਾਣੇ ਠੀਕ ਕਰਦੀ ਹੋਈ ਉਸਦੇ ਕੰਨ ਵਿੱਚ ਕੁੱਝ ਕਹਿ ਗਈ ਸੀ। ਬਿਮਾਰ ਆਦਮੀ ਦੇ ਪ੍ਰਤੀ ਆਪਣੀਆਂ ਸਾਰੀਆਂ ਧਾਰਨਾਵਾਂ ਨੂੰ ਭੁੱਲ ਕੇ ਕੇ. ਦਾ ਚਾਚਾ ਉੱਠ ਖੜ੍ਹਾ ਹੋਇਆ ਅਤੇ ਨਰਸ ਦੇ ਪਿੱਛੇ ਬੇਚੈਨੀ ਨਾਲ ਟਹਿਲਣ ਲੱਗਾ, ਅਤੇ ਕੇ. ਨੂੰ ਹੈਰਾਨੀ ਨਹੀਂ ਹੁੰਦੀ ਜੇ ਉਹ ਪਿੱਛਿਓਂ ਉਸਦੀ ਸਕਰਟ ਫੜਕੇ ਉਸਨੂੰ ਬਿਸਤਰੇ ਤੋਂ ਪਰਾਂ ਖਿੱਚ ਕੇ ਧੱਕ ਦਿੰਦਾ। ਕੇ. ਹਰ ਚੀਜ਼ ਨੂੰ ਸੰਜਮ ਨਾਲ ਵੇਖਦਾ ਰਿਹਾ, ਅਸਲ 'ਚ ਵਕੀਲ ਦਾ ਬਿਮਾਰ ਹੋਣਾ ਪੂਰੀ ਤਰ੍ਹਾਂ ਅਣਚਾਹਿਆ ਨਹੀਂ ਸੀ, ਹੁਣ ਉਹ ਉਸ ਵਧੀਕ ਉਤਸ਼ਾਹ, ਜਿਹੜਾ ਉਸਦੇ ਚਾਚੇ ਨੇ ਉਸਦੇ ਪ੍ਰਤੀ ਦਰਸਾਇਆ ਸੀ, ਦਾ ਵਿਰੋਧ ਕਰ ਸਕਦਾ ਸੀ, ਅਤੇ ਉਹ ਵੇਖ ਕੇ ਖੁਸ਼ ਸੀ ਕਿ ਉਸਦਾ ਉਤਸ਼ਾਹ ਉਸਦੀ ਮਦਦ ਤੋਂ ਬਿਨ੍ਹਾਂ ਹੋਰ ਚੀਜ਼ਾਂ ਵਿੱਚ ਬਦਲਦਾ ਜਾ ਰਿਹਾ ਸੀ।

ਫ਼ਿਰ ਉਸਦੇ ਚਾਚੇ ਨੇ, ਜਿਵੇਂ ਸਿਰਫ਼ ਨਰਸ ਦੀ ਬੇਇੱਜ਼ਤੀ ਕਰਨ ਦੇ ਇਰਾਦੇ

134 ॥ ਮੁਕੱਦਮਾ