"ਇਸ ਗੱਲ ਦਾ ਮੇਰੇ ਨਾਲ ਕੋਈ ਸਬੰਧ ਨਹੀਂ ਹੈ," ਕੇ. ਦੇ ਚਾਚੇ ਨੇ ਕਿਹਾ, "ਇਹ ਮੇਰਾ ਕੋਈ ਰਾਜ਼ ਨਹੀਂ ਹੈ।" ਅਤੇ ਉਹ ਦੂਜੇ ਪਾਸੇ ਘੁੰਮ ਗਿਆ ਜਿਵੇਂ ਕਿ ਹੁਣ ਇਸ ਮਾਮਲੇ 'ਤੇ ਚਰਚਾ ਕਰਨ ਦੀ ਉਸਦੀ ਅੱਗੇ ਕੋਈ ਇੱਛਾ ਨਾ ਹੋਵੇ, ਪਰ ਉਸਨੇ ਉਹਨਾਂ ਨੂੰ ਇਸ 'ਤੇ ਵਿਚਾਰਨ ਲਈ ਇੱਕ-ਦੋ ਪਲ ਦੇਣਾ ਚਾਹੁੰਦਾ ਸੀ।
"ਤਾਂ ਫ਼ਿਰ ਇਸਦਾ ਸਬੰਧ ਕਿਸ ਨਾਲ ਹੈ?" ਨਿਰਾਸ਼ ਜਿਹੀ ਅਵਾਜ਼ ਵਿੱਚ ਵਕੀਲ ਨੇ ਪੁੱਛਿਆ ਅਤੇ ਵਾਪਸ ਸਿਰਹਾਣੇ 'ਤੇ ਜਾ ਟਿਕਿਆ।
"ਮੇਰੇ ਭਤੀਜੇ ਨਾਲ," ਕੇ. ਦੇ ਚਾਚੇ ਨੇ ਜਵਾਬ ਦਿੱਤਾ, "ਮੈਂ ਇਸਨੂੰ ਆਪਣੇ ਨਾਲ ਲਿਆਇਆ ਹਾਂ।" ਅਤੇ ਹੁਣ ਉਸਨੇ ਆਪਣੀ ਪਛਾਣ ਕਰਾਈ, "ਜੋਸਫ਼ ਕੇ. ... ਸੀਨੀਅਰ ਕਲਰਕ।"
"ਓਹ," ਬਿਮਾਰ ਆਦਮੀ ਨੇ ਵਧੇਰੇ ਹੌਸਲੇ ਨਾਲ ਕਿਹਾ ਅਤੇ ਕੇ. ਦੇ ਵੱਲ ਆਪਣਾ ਹੱਥ ਵਧਾ ਦਿੱਤਾ, "ਮਾਫ਼ ਕਰਨਾ ਮੈਂ ਤੇਰੀ ਹਾਜ਼ਰੀ ਨੂੰ ਮਹਿਸੂਸ ਨਹੀਂ ਕਰ ਸਕਿਆ। ਲੇਨੀ, ਹੁਣ ਤੂੰ ਜਾ," ਉਸਨੇ ਨਰਸ ਨੂੰ ਹੁਕਮ ਦਿੱਤਾ, ਜਿਸਨੇ ਇਹ ਸੁਣਕੇ ਕੋਈ ਵਿਰੋਧ ਨਹੀਂ ਕੀਤਾ, ਅਤੇ ਉਸਨੇ ਉਸਦੇ ਨਾਲ ਕੁੱਝ ਇਸ ਤਰ੍ਹਾਂ ਹੱਥ ਮਿਲਾਇਆ ਜਿਵੇਂ ਉਹ ਲੰਮੇ ਸਮੇਂ ਲਈ ਵਿੱਛੜ ਰਹੇ ਹਨ।
"ਤੂੰ ਇਸ ਲਈ ਨਹੀਂ ਆਇਆ ਏਂ," ਉਸਨੇ ਕੇ. ਦੇ ਚਾਚੇ ਨੂੰ ਕਿਹਾ, ਜਿਹੜਾ ਉਸਦੇ ਬਹੁਤ ਕੋਲ ਨੂੰ ਆ ਗਿਆ ਸੀ, "ਕਿ ਮੈਂ ਬਿਮਾਰ ਹਾਂ, ਜਦਕਿ ਆਪਣੇ ਕਿਸੇ ਕੰਮ ਨਾਲ ਆਇਆ ਏਂ।"
ਅਜੇ ਤੱਕ ਤਾਂ ਲੱਗ ਰਿਹਾ ਸੀ ਕਿ ਬਿਮਾਰ ਦੇ ਕੋਲ ਆਉਣ ਦਾ ਵਿਚਾਰ ਹੀ ਵਕੀਲ ਨੂੰ ਕਮਜ਼ੋਰ ਬਣਾ ਰਿਹਾ ਸੀ। ਪਰ ਠੀਕ ਇਸੇ ਪਲ ਉਹ ਕਾਫ਼ੀ ਠੀਕ ਲੱਗ ਰਿਹਾ ਸੀ ਅਤੇ ਆਪਣੇ ਆਪ ਨੂੰ ਇੱਕ ਕੂਹਣੀ ਦੇ ਸਹਾਰੇ ਟਿਕਾਈ ਬੈਠਾ ਸੀ, ਹਾਲਾਂਕਿ ਇਸ ਨਾਲ ਉਸਨੂੰ ਕਾਫ਼ੀ ਔਖ ਮਹਿਸੂਸ ਹੋ ਰਹੀ ਹੋਵੇਗੀ। ਉਹ ਆਪਣੀ ਦਾੜੀ ਦੇ ਵਾਲ ਲਗਾਤਾਰ ਮਰੋੜੀ ਜਾ ਰਿਹਾ ਸੀ।
"ਹੁਣ ਤਾਂ ਤੂੰ ਕਾਫ਼ੀ ਠੀਕ ਲੱਗ ਰਿਹਾ ਏਂ," ਕੇ. ਦਾ ਚਾਚਾ ਬੋਲਿਆ, "ਹੁਣ ਉਹ ਚੁੜੇਲ ਚਲੀ ਗਈ ਹੈ," ਕੇ. ਦਾ ਚਾਚਾ ਰਤਾ ਰੁਕ ਕੇ ਫੁਸਫੁਸਾਇਆ - "ਮੈਂ ਸ਼ਰਤੀਆ ਕਹਿ ਸਕਦਾ ਹਾਂ ਕਿ ਉਹ ਸੁਣ ਰਹੀ ਹੈ!" ਅਤੇ ਉਹ ਹੌਲੀ ਜਿਹੇ ਬੂਹੇ ਵੱਲ ਗਿਆ।
ਪਰ ਬੁਰੇ ਪਿੱਛੇ ਕੋਈ ਨਹੀਂ ਸੀ। ਕੇ. ਦਾ ਚਾਚਾ ਵਾਪਸ ਆ ਗਿਆ। ਉਹ ਨਿਰਾਸ਼ ਨਹੀਂ ਸੀ। ਕਿਉਂਕਿ ਇਹ ਤੱਥ ਕਿ ਉਹ ਸੁਣ ਰਹੀ ਹੈ, ਉਸਨੂੰ ਵਧੇਰੇ ਧੋਖੇ
136 ॥ ਮੁਕੱਦਮਾ