ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/131

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਭਰਿਆ ਲੱਗ ਰਿਹਾ ਸੀ। ਪਰ ਉਸਦੇ ਅੰਦਰ ਕੜਵਾਹਟ ਭਰ ਆਈ ਸੀ।

"ਤੂੰ ਉਸਦੇ ਬਾਰੇ ਗਲਤ ਧਾਰਨਾ ਬਣਾ ਰਿਹਾ ਏਂ, ਉਸਦੀ ਸੁਰੱਖਿਆ ਵਿੱਚ ਬਹੁਤਾ ਕੁੱਝ ਨਾ ਜੋੜਦੇ ਹੋਏ ਵਕੀਲ ਨੇ ਕਿਹਾ। ਸ਼ਾਇਦ ਇਸ ਨਾਲ ਉਹ ਇਹ ਦਰਸਾਉਣਾ ਚਾਹੁੰਦਾ ਸੀ ਕਿ ਉਸਨੂੰ ਅਜਿਹੀ ਵਕਾਲਤ ਦੀ ਕੋਈ ਚਾਹਤ ਨਹੀਂ ਹੈ। ਪਰ ਪਹਿਲਾਂ ਤੋਂ ਵਧੇਰੇ ਹਮਦਰਦ ਅਵਾਜ਼ ਵਿੱਚ ਉਹ ਅੱਗੇ ਬੋਲਿਆ, "ਜਿੱਥੋਂ ਤੱਕ ਤੇਰੇ ਭਤੀਜੇ ਦਾ ਸਵਾਲ ਹੈ ਤਾਂ ਮੈਂ ਆਪਣੇ ਆਪ ਨੂੰ ਬਹੁਤ ਕਿਸਮਤ ਵਾਲਾ ਸਮਝਾਂਗਾ ਜੇਕਰ ਇਸ ਬਹੁਤ ਮੁਸ਼ਕਲ ਕੰਮ ਲਈ ਮੇਰੀ ਤਾਕਤ ਮੇਰੇ ਨਾਲ ਰਹੇ। ਮੈਨੂੰ ਡਰ ਹੈ ਕਿ ਇਹ ਕਾਫ਼ੀ ਨਹੀਂ ਹੋਵੇਗੀ, ਪਰ ਹਰ ਹਾਲਤ ਵਿੱਚ ਜੋ ਵੀ ਜ਼ਰੂਰੀ ਹੋਇਆ, ਮੈਂ ਕਰਾਂਗਾ। ਜੇਕਰ ਮੈਂ ਇਹ ਨਹੀਂ ਕਰ ਸਕਿਆ, ਤਾਂ ਤੂੰ ਕਿਸੇ ਹੋਰ ਨੂੰ ਬੁਲਾ ਸਕਦਾ ਏਂ। ਖ਼ਰੀ ਗੱਲ ਕਹਾਂ ਤਾਂ ਇਸ ਕੇਸ ਵਿੱਚ ਮੈਨੂੰ ਕਾਫ਼ੀ ਦਿਲਚਸਪੀ ਹੋ ਗਈ ਹੈ ਅਤੇ ਇਸ ਵਿੱਚ ਸ਼ਾਮਲ ਨਾ ਹੋਣ ਦਾ ਹੁਣ ਕੋਈ ਸਵਾਲ ਹੀ ਨਹੀਂ ਹੈ। ਜੇ ਮੇਰਾ ਦਿਲ ਮੇਰਾ ਸਾਥ ਨਹੀਂ ਵੀ ਦਿੰਦਾ, ਤਾਂ ਇਹ ਮੇਰੇ ਮਰਨ ਲਈ ਸ਼ੁਭ-ਘੜੀ ਹੋਵੇਗੀ।"

ਕੇ. ਨੂੰ ਨਹੀਂ ਲੱਗ ਰਿਹਾ ਸੀ ਕਿ ਇਸ ਪੂਰੀ ਗੱਲ ਦਾ ਉਸਨੂੰ ਕੋਈ ਸ਼ਬਦ ਸਮਝ ਆਇਆ ਹੋਵੇ। ਉਸਨੇ ਸਫ਼ਾਈ ਲਈ ਇੱਕ ਨਜ਼ਰ ਆਪਣੇ ਚਾਚੇ ਤੇ ਸੁੱਟੀ, ਪਰ ਚਾਚਾ ਹੱਥ ਵਿੱਚ ਮੋਮਬੱਤੀ ਫੜੀ, ਬਿਸਤਰੇ ਦੇ ਕੋਲ ਤਿਪਾਈ ਕੋਲ ਜਾ ਬੈਠਾ ਸੀ, ਜਿੱਥੋਂ ਦਵਾਈ ਦੀ ਇੱਕ ਸ਼ੀਸ਼ੀ ਰਿਦੀ ਹੋਈ ਦਰੀ ਤੱਕ ਜਾ ਪੁੱਜੀ ਸੀ, ਅਤੇ ਉਹ ਵਕੀਲ ਦੇ ਕਹੇ ਹਰ ਸ਼ਬਦ ਦੇ ਪ੍ਰਤੀ ਸਹਿਮਤੀ ਜਤਾਉਂਦਾ ਹੋਇਆ ਲਗਾਤਾਰ ਆਪਣਾ ਸਿਰ ਹਿਲਾ ਰਿਹਾ ਸੀ, ਅਤੇ ਕਦੇ-ਕਦੇ ਕੇ. 'ਤੇ ਕੋਈ ਨਿਗਾ ਸੁੱਟ ਦਿੰਦਾ ਜਿਵੇਂ ਉਹ ਉਸਤੋਂ ਵੀ ਓਨੀ ਹੀ ਸਹਿਮਤੀ ਦੀ ਉਮੀਦ ਰਖਦਾ ਹੋਵੇ। ਕੀ ਉਸਦੇ ਚਾਚੇ ਨੇ ਸ਼ਾਇਦ ਵਕੀਲ ਨੂੰ ਇਸ ਕੇਸ ਦੇ ਬਾਰੇ ਵਿੱਚ ਦੱਸ ਦਿੱਤਾ ਹੋਇਆ ਹੈ? ਪਰ ਇਹ ਨਾਮੁਮਕਿਨ ਸੀ, ਕਿਉਂਕਿ ਅਜੇ ਤੱਕ ਜੋ ਵੀ ਇੱਥੇ ਹੋਇਆ ਸੀ, ਉਸ ਤੋਂ ਅਜਿਹਾ ਕੁੱਝ ਬਿਲਕੁਲ ਨਹੀਂ ਲੱਗਦਾ ਸੀ।

ਇਸ ਲਈ ਉਸਨੇ ਕਿਹਾ, "ਮੈਨੂੰ ਕੁੱਝ ਸਮਝ ਨਹੀਂ ਆਇਆ..."

"ਮੈਂ ਤੈਨੂੰ ਗ਼ਲਤ ਸਮਝ ਗਿਆ ਹਾਂ, ਸ਼ਾਇਦ? ਵਕੀਲ ਨੇ ਓਨੀ ਹੀ ਹੈਰਾਨੀ ਅਤੇ ਸੰਕੋਚ ਨਾਲ ਪੁੱਛਿਆ ਜਿੰਨਾ ਆਪ ਕੇ. ਸੀ। "ਸ਼ਾਇਦ ਮੈਂ ਕੋਈ ਜ਼ਲਦਬਾਜ਼ੀ ਕਰ ਦਿੱਤੀ ਹੈ? ਤਾਂ ਤੂੰ ਮੇਰੇ ਨਾਲ ਕਿਸ ਬਾਰੇ 'ਚ ਗੱਲ ਕਰਨੀ ਚਾਹੁੰਦਾ ਸੀ? ਮੈਂ ਤਾਂ ਸੋਚਿਆ ਇਹ ਸਭ ਤੇਰੇ ਮੁਕੱਦਮੇ ਦੇ ਬਾਰੇ 'ਚ ਹੈ।"

137 ॥ ਮੁਕੱਦਮਾ