ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/136

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

“ਕੁੱਝ ਨਹੀਂ ਹੋਇਆ ਹੈ, ਉਹ ਫੁਸਫੁਸਾਈ, “ਤੈਨੂੰ ਬਾਹਰ ਲਿਆਉਣ ਲਈ ਹੀ ਮੈਂ ਪਲੇਟ ਕੰਧ ਨਾਲ ਤੋੜ ਦਿੱਤੀ ਸੀ।"
ਘਬਰਾਹਟ ਨਾਲ ਕੇ. ਨੇ ਕਿਹਾ, “ਮੈਂ ਵੀ ਤੇਰੇ ਬਾਰੇ ਹੀ ਸੋਚ ਰਿਹਾ ਸੀ।"
ਕੁੱਝ ਕਦਮ ਤੁਰਨ ਦੇ ਬਾਅਦ ਉਹ ਧੁੰਦਲੇ ਸ਼ੀਸ਼ੇ ਦੇ ਇੱਕ ਬੂਹੇ ਦੇ ਕੋਲ ਆ ਗਏ, ਜਿਸਨੂੰ ਖੋਲ੍ਹ ਕੇ ਉਸਨੇ ਕੇ. ਨੂੰ ਅੰਦਰ ਜਾਣ ਦਾ ਇਸ਼ਾਰਾ ਕੀਤਾ।
“ਹੁਣ ਅੰਦਰ ਜਾਓ," ਉਸਨੇ ਕਿਹਾ।
ਅੰਦਰ ਜਾ ਕੇ ਪਤਾ ਲੱਗਿਆ ਕਿ ਇਹ ਵਕੀਲ ਦਾ ਸਟੱਡੀ ਰੂਮ ਸੀ। ਜਿੱਥੋਂ ਤੱਕ ਚਾਨਣੀ ਵਿੱਚ ਵਿਖਾਈ ਦੇ ਸਕਦਾ ਸੀ, ਜਿਹੜੀ ਕਿ ਤਿੰਨ ਵੱਡੀਆਂ ਖਿੜਕੀਆਂ ਵਿੱਚੋਂ ਲੰਘ ਕੇ ਫ਼ਰਸ਼ ਦੇ ਇੱਕ ਚੌਕੋਰ ਹਿੱਸੇ ਨੂੰ ਹੀ ਰੌਸ਼ਨ ਕਰ ਰਹੀ ਸੀ, ਉਹ ਕਮਰਾ ਬਹੁਤ ਭਾਰੀ ਅਤੇ ਪੁਰਾਣੇ ਫ਼ਰਨੀਚਰ ਨਾਲ ਲੱਦਿਆ ਹੋਇਆ ਸੀ।
"ਉੱਧਰ," ਨਰਸ ਨੇ ਕਿਹਾ ਅਤੇ ਲੱਕੜ ਦੀ ਪਿੱਠ ਵਾਲੇ ਇੱਕ ਕਾਲੇ ਸੰਦੂਕ ਵੱਲ ਇਸ਼ਾਰਾ ਕੀਤਾ। ਜਦੋਂ ਉਹ ਬਹਿ ਵੀ ਗਿਆ ਸੀ, ਪਰ ਉਹ ਅਜੇ ਵੀ ਕਮਰੇ ਵਿੱਚ ਚਾਰੇ ਪਾਸੇ ਵੇਖ ਰਿਹਾ ਸੀ। ਇਹ ਕਾਫ਼ੀ ਵੱਡਾ ਅਤੇ ਉੱਚਾ ਸੀ ਅਤੇ ਵਕੀਲ ਦੇ ਗਰੀਬ ਮੁਅੱਕਿਲ ਇਸ ਵਿੱਚ ਗੁਆਚ ਜਾਣ ਦਾ ਅਹਿਸਾਸ ਕਰਦੇ ਹੋਣਗੇ। ਕੇ. ਨੇ ਉਹਨਾਂ ਛੋਟੇ ਕਦਮਾਂ ਦੀ ਕਲਪਨਾ ਕੀਤੀ, ਜਿਸਦੇ ਨਾਲ ਮਹਿਮਾਨ ਉਸ ਵਿਸ਼ਾਲ ਮੇਜ਼ ਦੇ ਵੱਲ ਵਧਦੇ ਹੋਣਗੇ। ਪਰ ਉਦੋਂ ਉਹ ਉਸ ਵਿਸ਼ੇ ਨੂੰ ਭੁੱਲ ਗਿਆ ਅਤੇ ਸਿਰਫ਼ ਨਰਸ ਉੱਤੇ ਨਜ਼ਰਾਂ ਟਿਕਾ ਲਈਆਂ, ਜਿਹੜੀ ਹੁਣ ਉਸਦੇ ਬਹੁਤ ਕੋਲ ਆ ਬੈਠੀ ਸੀ ਅਤੇ ਉਸਦੀ ਛਾਤੀ ਦੇ ਇੱਕ ਕਿਨਾਰੇ ਨਾਲ ਆ ਲੱਗੀ ਸੀ।
“ਮੈਂ ਸੋਚਿਆ,” ਉਹ ਬੋਲੀ, “ਕਿ ਤੂੰ ਆਪਣੇ ਆਪ ਮੇਰੇ ਕੋਲ ਆ ਜਾਵੇਗਾ ਅਤੇ ਮੈਨੂੰ ਤੈਨੂੰ ਬੁਲਾਉਣ ਦੀ ਲੋੜ ਨਹੀਂ ਹੋਵੇਗੀ। ਇਹ ਵਿਲੱਖਣ ਸੀ। ਸ਼ੁਰੂ ਵਿੱਚ, ਤੂੰ ਮੈਨੂੰ ਲਗਾਤਾਰ ਘੂਰੀ ਜਾ ਰਿਹਾ ਸੀ, ਠੀਕ ਉਸੇ ਵੇਲੇ ਤੋਂ ਜਦੋਂ ਤੂੰ ਅੰਦਰ ਵੜਿਆ ਸੀ, ਅਤੇ ਉਸ ਪਿੱਛੋਂ ਤੂੰ ਮੈਨੂੰ ਉਡੀਕ ਕਰਵਾਉਂਦਾ ਰਿਹਾ। ਫ਼ਿਰ ਵੀ ਤੂੰ ਹੁਣ ਮੈਨੂੰ ਲੇਨੀ ਕਹਿ ਬੁਲਾ।” ਉਸਨੇ ਛੇਤੀ ਨਾਲ ਅਤੇ ਅਜਿਹੀ ਕਿਸੇ ਸੰਭਾਵਨਾ ਦੇ ਬਿਨ੍ਹਾਂ ਕਹਿ ਦਿੱਤਾ, ਜਿਵੇਂ ਕਿ ਉਹ ਇਸ ਸੰਵਾਦ ਦੇ ਇੱਕ ਪਲ ਨੂੰ ਵੀ ਗਵਾਉਣਾ ਬਰਦਾਸ਼ਤ ਨਹੀਂ ਕਰ ਸਕਦੇ।

“ਮੈਨੂੰ ਵੀ ਇਹ ਚੰਗਾ ਲੱਗਿਆ। ਪਰ ਜਿੱਥੋਂ ਤੱਕ ਇਸਦੀ ਵਿਲੱਖਣਤਾ ਦਾ ਸਵਾਲ ਹੈ, ਲੇਨੀ, ਉਸਦੀ ਵਿਆਖਿਆ ਕਰਨਾ ਅਸਾਨ ਹੈ। ਪਹਿਲਾਂ ਤਾਂ, ਉਸ

142 ॥ ਮੁਕੱਦਮਾ