ਸਮੱਗਰੀ 'ਤੇ ਜਾਓ

ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/141

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਸ ਫ਼ੋਟੋ ਦਾ ਉਸ ਸਾਵਧਾਨੀ ਨਾਲ ਪ੍ਰੀਖਣ ਵੀ ਨਹੀਂ ਕੀਤਾ ਹੈ, ਜਿਵੇਂ ਕਿ ਤੂੰ ਕਰ ਰਹੀ ਏਂ।"

“ਤਾਂ ਤੂੰ ਸੱਚੀਂ ਉਸਦੀ ਬਿਲਕੁਲ ਚਿੰਤਾ ਨਹੀਂ ਕਰਦਾ,” ਲੇਨੀ ਨੇ ਕਿਹਾ, “ਫ਼ਿਰ ਤਾਂ ਉਹ ਦੋਸਤ ਬਿਲਕੁਲ ਨਹੀਂ ਹੈ।

“ਹਾਂ, ਉਹ ਹੈ," ਕੇ. ਨੇ ਕਿਹਾ, “ਮੈਂ ਆਪਣੇ ਕਹੇ ਸ਼ਬਦਾਂ ਤੋਂ ਨਹੀਂ ਮੁੜ ਰਿਹਾਂ।"

“ਇਸ ਪਲ ਉਹ ਤੇਰੀ ਦੋਸਤ ਹੋ ਸਕਦੀ ਹੈ," ਲੇਨੀ ਨੇ ਕਿਹਾ, “ਪਰ ਜੇਕਰ ਤੂੰ ਉਸਨੂੰ ਗਵਾ ਲਏ ਜਾਂ ਤੂੰ ਉਸਨੂੰ ਕਿਸੇ ਦੂਜੀ ਨਾਲ ਬਦਲ ਲਵੇਂ - ਜਿਵੇਂ ਕਿ ਮੈਂ - ਤਾਂ ਤੂੰ ਉਸਦੀ ਜ਼ਿਆਦਾ ਕਮੀ ਮਹਿਸੂਸ ਨਹੀਂ ਕਰੇਗਾ?"

“ਜ਼ਰੂਰ ਹੀ, ਕੇ. ਨੇ ਮੁਸਕੁਰਾ ਕੇ ਕਿਹਾ, “ਇਹ ਹੋ ਸਕਦਾ ਹੈ, ਪਰ ਤੇਰੀ ਤੁਲਨਾ ਵਿੱਚ ਉਸਦੇ ਨਾਲ ਮੈਨੂੰ ਇੱਕ ਬਹੁਤ ਵੱਡਾ ਲਾਭ ਹੈ ਕਿ ਉਹ ਮੇਰੇ ਮੁਕੱਦਮੇ ਦੇ ਬਾਰੇ ਵਿੱਚ ਕੁੱਝ ਨਹੀਂ ਜਾਣਦੀ, ਅਤੇ ਜੇਕਰ ਥੋੜਾ ਬਹੁਤ ਜਾਣਦੀ ਵੀ ਹੋਵੇਗੀ ਤਾਂ ਉਹ ਇਸ ਉੱਤੇ ਰੱਤੀ ਭਰ ਵੀ ਦਿਮਾਗ-ਖਪਾਈ ਨਹੀਂ ਕਰੇਗੀ। ਉਹ ਮੇਰੇ ਕਠੋਰ ਨਾ ਰਹਿਣ ਉੱਤੇ ਵੀ ਕੋਈ ਤਰਕ ਨਹੀਂ ਕਰੇਗੀ।”

“ਇਹ ਕੋਈ ਫ਼ਾਇਦਾ ਨਹੀਂ ਹੈ, ਲੇਨੀ ਨੇ ਕਿਹਾ, “ਜੇਕਰ ਮੇਰੀ ਤੁਲਨਾ ਵਿੱਚ ਉਸਦਾ ਇਹੀ ਫ਼ਾਇਦਾ ਹੈ, ਤਾਂ ਮੈਨੂੰ ਦਿਲ ਥੋੜ੍ਹਾ ਕਰਨ ਦੀ ਲੋੜ ਨਹੀਂ ਹੈ। ਕੀ ਉਸਦੇ ਨਾਲ ਕੋਈ ਖ਼ਾਸ ਸਰੀਰਕ ਕਮਜ਼ੋਰੀ ਹੈ?”

“ਸਰੀਰਕ ਕਮਜ਼ੋਰੀ ਮਤਲਬ?" ਕੇ. ਨੇ ਪੁੱਛਿਆ।

“ਹਾਂ," ਲੇਨੀ ਨੇ ਜਵਾਬ ਦਿੱਤਾ, “ਜਿਵੇਂ ਕਿ ਮੈਨੂੰ ਹੈ। ਵੇਖ।”

ਉਸਨੇ ਆਪਣੇ ਸੱਜੇ ਹੱਥ ਦੀ ਵੱਡੀ ਅਤੇ ਅੰਗੂਠੀ ਵਾਲੀ ਉਂਗਲ ਨੂੰ ਫੈਲਾ ਦਿੱਤਾ, ਅਤੇ ਇਹਨਾਂ ਦੇ ਵਿੱਚ ਦੀ ਚਮੜੀ ਦਾ ਜਾਲਾ ਛੋਟੀ ਉਂਗਲ ਦੇ ਉੱਪਰ ਵਾਲੇ ਸਿਰੇ ਤੱਕ ਜਾ ਪੁੱਜਾ। ਹਨੇਰੇ 'ਚ ਇੱਕ ਦਮ ਕੇ. ਨੂੰ ਇਹ ਨਹੀਂ ਪਤਾ ਲੱਗਾ ਕਿ ਉਹ ਉਸਨੂੰ ਵਿਖਾਉਣਾ ਕੀ ਚਾਹੁੰਦੀ ਹੈ, ਇਸ ਲਈ ਕੇ. ਨੇ ਉਸਦਾ ਹੱਥ ਆਪਣੇ ਕੋਲ ਖਿੱਚ ਲਿਆ ਤਾਂ ਕਿ ਉਹ ਉਸਨੂੰ ਮਹਿਸੂਸ ਕਰ ਸਕੇ।

“ਕੀ ਪਾਗਲਪਨ ਹੈ, ਕੇ. ਨੇ ਕਿਹਾ ਅਤੇ ਫ਼ਿਰ ਹੱਥ ਦਾ ਮੁਆਇਨਾ ਕਰਨ ਤੋਂ ਬਾਅਦ ਅੱਗੇ ਬੋਲਿਆ, “ਕਿਹੋ ਜਿਹਾ ਛੋਟਾ ਜਿਹਾ ਸੁੰਦਰ ਪੰਜਾ ਹੈ!"

ਇੱਕ ਤਰ੍ਹਾਂ ਦੇ ਮਾਣ ਨਾਲ ਲੇਨੀ, ਕੇ. ਨੂੰ ਆਪਣੀ ਹੈਰਾਨੀ ਵਿੱਚ ਉੱਗਲਾਂ ਵੱਖ ਕਰਦੇ ਅਤੇ ਫ਼ਿਰ ਮੁੜ ਨਾਲ ਲਿਆਉਂਦੇ ਵੇਖਦੀ ਰਹੀ, ਜਦੋਂ ਅੰਤ ਉਸਨੇ ਉਹਨਾਂ ਨੂੰ

147 ॥ ਮੁਕੱਦਮਾ