ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/142

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇੱਕ ਝਟਕੇ ਨਾਲ ਚੁੰਮ ਲਿਆ ਅਤੇ ਫ਼ਿਰ ਛੱਡ ਦਿੱਤੀਆਂ।

"ਓਹ!" ਉਹ ਅਚਾਨਕ ਚੀਕ ਪਈ, "ਤੂੰ ਮੈਨੂੰ ਚੁੰਮ ਲਿਆ ਹੈ।"

ਛੇਤੀ ਨਾਲ, ਖੁੱਲ੍ਹੇ ਮੂੰਹ ਨਾਲ, ਉਹ ਆਪਣੇ ਗੋਡਿਆਂ ਦੇ ਭਾਰ ਉਸਦੀ ਗੋਦ ਵਿੱਚੋਂ ਉੱਠ ਬੈਠੀ। ਕੇ. ਨੇ ਉਸਨੂੰ ਲਗਭਗ ਹਤਾਸ਼ ਜਿਹੀ ਨਜ਼ਰ ਨਾਲ ਵੇਖਿਆ। ਹੁਣ ਉਹ ਉਸਦੇ ਇੰਨਾ ਕੋਲ ਸੀ ਕਿ ਉਸਦੇ ਸਰੀਰ 'ਚੋਂ ਇੱਕ ਤਿੱਖੀ, ਉਕਸਾਉਣ ਵਾਲੀ ਗੰਧ ਉਸਦੇ ਨੱਕ ਵਿੱਚ ਵੜ ਰਹੀ ਸੀ। ਉਸਨੇ ਕੇ. ਦਾ ਸਿਰ ਆਪਣੇ ਸਿਰ ਨਾਲ ਜੋੜ ਲਿਆ ਸੀ, ਉਹ ਝਕੀ ਅਤੇ ਉਸਦੀ ਗਰਦਨ ਚੰਮ ਦਿੱਤੀ, ਇੱਥੋਂ ਤੱਕ ਕਿ ਉਸਨੇ ਵਾਲਾਂ ਦੀ ਜੜ ਤੱਕ ਉਸਨੂੰ ਚੁੰਮਿਆ।

"ਉਸਦੇ ਇਵਜ਼ ਵਿੱਚ ਤੂੰ ਮੈਨੂੰ ਪਾ ਲਿਆ ਹੈ। ਉਹ ਵਾਰ-ਵਾਰ ਚੀਕ ਰਹੀ ਸੀ, "ਵੇਖ, ਹੁਣ ਬਦਲੇ ਵਿੱਚ ਤੂੰ ਮੈਨੂੰ ਪਾ ਲਿਆ ਹੈ। ਉਦੋਂ ਹੀ ਉਸਦਾ ਗੋਡਾ ਤਿਲਕ ਗਿਆ, ਅਤੇ ਇੱਕ ਹਲਕੀ ਜਿਹੀ ਚੀਕ ਨਾਲ ਉਹ ਗ਼ਲੀਚੇ ਉੱਤੇ ਆ ਡਿੱਗੀ। ਕੇ. ਨੇ ਉਸਨੂੰ ਡਿੱਗਣ ਤੋਂ ਬਚਾਉਣ ਲਈ ਉਸਦੇ ਦੁਆਲੇ ਬਾਂਹ ਫੈਲਾਈ ਅਤੇ ਉਸਦੇ ਨਾਲ ਘਿਸੜਦਾ ਹੋਇਆ ਹੇਠਾਂ ਆ ਪੁੱਜਾ। "ਹੁਣ ਤਾਂ ਤੂੰ ਮੇਰਾ ਹੋ ਚੁੱਕਾ ਏਂ," ਉਸਨੇ ਕਿਹਾ।

"ਹੁਣ ਤੇਰੇ ਕੋਲ ਇਸ ਘਰ ਦੀ ਚਾਬੀ ਮੌਜੂਦ ਹੈ, ਜਦੋਂ ਵੀ ਦਿਲ ਕਰੇ ਇੱਧਰ ਆ ਜਾਵੀਂ, ਇਹ ਉਸਦੇ ਆਖਰੀ ਸ਼ਬਦ ਸਨ, ਅਤੇ ਇਸਦੇ ਨਾਲ ਇੱਕ ਰੁੱਖਾ ਜਿਹਾ ਚੁੰਮਣ ਸੀ ਜਿਹੜਾ ਉਸਦੀ ਪਿੱਠ ਉੱਤੇ ਕੋੜੇ ਦੀ ਤਰ੍ਹਾਂ ਆ ਵੱਜਿਆ ਸੀ, ਉਸ ਸਮੇਂ ਜਦੋਂ ਉਹ ਵਾਪਸ ਜਾ ਰਿਹਾ ਸੀ। ਜਦੋਂ ਉਸਨੇ ਘਰ ਦੇ ਮੁੱਖ ਦਰਵਾਜ਼ੇ ਦੇ ਬਾਹਰ ਕਦਮ ਰੱਖਿਆ ਤਾਂ ਹਲਕੀ ਜਿਹੀ ਬੂੰਦਾਬਾਂਦੀ ਹੋ ਰਹੀ ਸੀ। ਉਹ ਗਲੀ ਦੇ ਐਨ ਵਿਚਕਾਰ ਚਲਿਆ ਆਉਣਾ ਚਾਹੁੰਦਾ ਸੀ ਤਾਂ ਕਿ ਸ਼ਾਇਦ ਉਹ ਅਜੇ ਤੱਕ ਬਾਰੀ ਦੇ ਕੋਲ ਖੜੀ ਲੇਨੀ ਦੀ ਇੱਕ ਝਲਕ ਪਾ ਸਕੇ, ਪਰ ਉਦੋਂ ਹੀ ਘਰ ਦੇ ਸਾਹਮਣੇ ਖੜੀ ਇੱਕ ਕਾਰ ਵਿੱਚੋਂ ਉਸਦਾ ਚਾਚਾ ਬਾਹਰ ਆਇਆ ਅਤੇ ਕੇ, ਆਪਣੇ ਰੁਝੇਵੇਂ ਦੀ ਵਜ੍ਹਾ ਨਾਲ ਉਸਨੂੰ ਵੇਖ ਹੀ ਨਹੀਂ ਸਕਿਆ। ਪਰ ਚਾਚੇ ਨੇ ਉਸਦੀ ਬਾਂਹ ਫੜ੍ਹ ਲਈ ਅਤੇ ਮਕਾਨ ਦੇ ਮੁੱਖ ਬੁਲ੍ਹੇ ਦੇ ਵੱਲ ਧੱਕ ਦਿੱਤਾ, ਜਿਵੇਂ ਉਹ ਉਸਨੂੰ ਕਿੱਲ ਵਾਂਗ ਠੋਕ ਦੇਣਾ ਚਾਹੁੰਦਾ ਹੋਵੇ।

"ਛੋਹਰਾ!" ਉਹ ਚੀਕਿਆ। "ਤੇਰੀ ਉੱਥੋਂ ਉੱਠਣ ਦੀ ਅਤੇ ਉਹ ਸਭ ਕਰਨ ਦੀ ਹਿੰਮਤ ਕਿਵੇਂ ਹੋਈ। ਤੂੰ ਆਪਣੇ ਕੇਸ ਨੂੰ ਬਹੁਤ ਜ਼ਿਆਦਾ ਨੁਕਸਾਨ ਪੁਚਾ ਦਿੱਤਾ ਹੈ, ਜਿਹੜਾ ਹੁਣ ਤੱਕ ਕਾਫ਼ੀ ਠੀਕਠਾਕ ਚੱਲ ਰਿਹਾ ਸੀ। ਤੂੰ ਉਸ ਬੌਣੀ ਕੁੱਤੀ

148 ॥ ਮੁਕੱਦਮਾ