ਸਮੱਗਰੀ 'ਤੇ ਜਾਓ

ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/145

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੱਤਵਾਂ ਭਾਗ

ਵਕੀਲ - ਨਿਰਮਾਤਾ - ਚਿੱਤਰਕਾਰ

ਇੱਕ ਸਰਦ ਸਵੇਰ - ਬਾਹਰ ਬਿਲਕੁਲ ਅਕਾਉਣ ਵਾਲਾ ਮਾਹੌਲ ਸੀ ਅਤੇ ਬਰਫ਼ ਪੈ ਰਹੀ ਸੀ - ਕੇ. ਆਪਣੇ ਦਫ਼ਤਰ ਵਿੱਚ ਬੈਠਾ ਸੀ; ਹਾਲਾਂਕਿ ਬਹੁਤੀ ਦੇਰ ਨਹੀਂ ਹੋਈ ਸੀ, ਪਰ ਫ਼ਿਰ ਵੀ ਹੁਣ ਉਹ ਕਾਫ਼ੀ ਥੱਕ ਚੁੱਕਾ ਸੀ। ਆਪਣੇ ਆਪ ਨੂੰ ਘੱਟ ਤੋਂ ਘੱਟ ਜੂਨੀਅਰ ਅਧਿਕਾਰੀਆਂ ਤੋਂ ਬਚਾਈ ਰੱਖਣ ਲਈ, ਉਸਨੇ ਕਲਰਕ ਨੂੰ ਹਦਾਇਤ ਦਿੱਤੀ ਹੋਈ ਸੀ ਕਿ ਕਿਸੇ ਨੂੰ ਅੰਦਰ ਨਾ ਆਉਣ ਦਿੱਤਾ ਜਾਵੇ, ਕਿਉਂਕਿ ਉਹ ਕਿਸੇ ਬਹੁਤ ਜ਼ਰੂਰੀ ਕੰਮ ਵਿੱਚ ਰੁੱਝਿਆ ਹੋਇਆ ਹੈ। ਪਰ ਕੰਮ ਕਰਨ ਦੇ ਬਜਾਏ ਉਹ ਆਪਣੀ ਘੁੰਮਣ ਵਾਲੀ ਕੁਰਸੀ ਉੱਪਰ ਘੁੰਮ ਰਿਹਾ ਸੀ। ਸਾਹਮਣੇ ਮੇਜ਼ 'ਤੇ ਪਈਆਂ ਚੀਜ਼ਾਂ ਨੂੰ ਇੱਧਰ-ਉੱਧਰ ਘੁਮਾ ਰਿਹਾ ਸੀ। ਅਤੇ ਫ਼ਿਰ, ਇਹ ਮਹਿਸੂਸ ਕੀਤੇ ਬਿਨਾਂ, ਉਸਨੇ ਮੇਜ਼ 'ਤੇ ਆਪਣੀਆਂ ਬਾਹਾਂ ਫੈਲਾ ਦਿੱਤੀਆਂ ਅਤੇ ਸਿਰ ਝੁਕਾ ਕੇ ਬਿਨਾਂ ਅਹਿੱਲ ਹੋ ਕੇ ਬੈਠਾ ਰਿਹਾ।

ਮੁਕੱਦਮੇ ਦਾ ਵਿਚਾਰ ਹੁਣ ਉਸਦਾ ਪਿੱਛਾ ਕਦੇ ਨਹੀਂ ਛੱਡਦਾ ਸੀ। ਅਕਸਰ ਪਹਿਲਾਂ ਵੀ, ਉਹ ਕਈ ਵਾਰ ਸੋਚ ਚੁੱਕਾ ਸੀ, ਕਿ ਕੀ ਹੁਣ ਇਹ ਠੀਕ ਨਹੀਂ ਹੋਵੇਗਾ ਕਿ ਆਪਣੇ ਬਚਾਅ ਵਿੱਚ ਇੱਕ ਲਿਖਤੀ ਦਸਤਾਵੇਜ਼ ਅਦਾਲਤ ਨੂੰ ਭੇਜ ਦੇਵੇ। ਇਸ ਵਿੱਚ ਉਹ ਆਪਣੀ ਜ਼ਿੰਦਗੀ ਦਾ ਇੱਕ ਖ਼ਾਕਾ ਜਿਹਾ ਲਿਖਣਾ ਚਾਹੁੰਦਾ ਸੀ, ਅਤੇ ਜਦੋਂ ਉਹ ਆਪਣੀ ਜ਼ਿੰਦਗੀ ਦੀ ਕਿਸੇ ਅਜਿਹੀ ਘਟਨਾ ਤੱਕ ਆ ਪਹੁੰਚਦਾ ਜਿਹੜੀ ਕਿਸੇ ਹੋਰ ਘਟਨਾ ਤੋਂ ਵਧੇਰੇ ਜ਼ਰੂਰੀ ਲੱਗਦੀ ਸੀ, ਅਤੇ ਜਿਹੜੀ ਇਹ ਸਪੱਸ਼ਟ ਕਰਦੀ ਕਿ ਇਸ ਤਰ੍ਹਾਂ ਕੰਮ ਕਰਨ ਦੇ ਪਿੱਛੇ ਉਸ ਕੋਲ ਕੀ ਕਾਰਨ ਸਨ, ਅਤੇ ਇਹ ਕਹਿ ਸਕਣਾ ਕਿ ਉਸਦੇ ਉਸ ਸਮੇਂ ਦੇ ਫ਼ੈਸਲਿਆਂ ਨੂੰ ਉਸਦੇ ਵਰਤਮਾਨ ਅੰਦਾਜ਼ੇ ਦੇ ਅਨੁਸਾਰ ਜੇਕਰ ਰੱਦ ਕੀਤਾ ਜਾਂਦਾ ਹੈ ਜਾਂ ਮੰਨਿਆ ਜਾਂਦਾ ਹੈ, ਅਤੇ ਇਨ੍ਹਾਂ ਦੋਵਾਂ ਹਾਲਾਤਾਂ ਹਿਸਾਬ ਨਾਲ ਉਹ ਆਪਣੇ ਤਰਕ ਪੇਸ਼ ਕਰ ਸਕਦਾ ਹੈ। ਇਸ ਤਰ੍ਹਾਂ ਦੇ ਲਿਖਤੀ ਦਸਤਾਵੇਜ਼ ਦੇ ਫ਼ਾਇਦੇ, ਬਜਾਏ ਇਸਦੇ ਕਿ ਕੋਈ ਵਕੀਲ ਹੀ ਉਸਦਾ ਪੱਖ ਪੇਸ਼ ਕਰੇ, (ਜਿਸਦੇ ਆਪਣੇ ਵਿੱਚ ਹੀ ਕਈ ਗ਼ਲਤੀਆਂ ਹੋ

151 ॥ ਮੁਕੱਦਮਾ