ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/147

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾਲ ਕੇ. ਨੂੰ ਫਾਇਦਾ ਮਿਲਣ ਵਾਲਾ ਸੀ। ਸੁਭਾਵਿਕ ਤੌਰ 'ਤੇ, ਉਸਨੇ ਦੱਸਿਆ, ਕਿ ਉਹ ਬਹੁਤ ਛੇਤੀ ਉਸਦੇ ਕੇਸ ਉੱਤੇ ਕੰਮ ਸ਼ੁਰੂ ਕਰਨ ਵਾਲਾ ਹੈ, ਅਤੇ ਆਪਣਾ ਪਹਿਲਾ ਹਲਫ਼ਨਾਮਾ ਪੇਸ਼ ਕਰਨ ਲਈ ਤਿਆਰ ਹੈ। ਇਹ ਹਲਫ਼ਨਾਮਾ ਬਹੁਤ ਜ਼ਰੂਰੀ ਹੈ ਕਿਉਂਕਿ ਵਕੀਲ ਦੁਆਰਾ ਪੇਸ਼ ਕੀਤੀਆਂ ਗਈਆਂ ਸ਼ੁਰੂਆਤੀ ਕੁੜੀਆਂ ਹੀ ਪੂਰੀ ਕਾਰਵਾਈ ਦਾ ਰਸਤਾ ਤੈਅ ਕਰਦੀਆਂ ਹਨ।
ਬਦਕਿਸਮਤੀ ਨਾਲ, ਉਸਨੂੰ ਕੇ. ਨੂੰ ਸੁਚੇਤ ਕਰਨਾ ਪਿਆ ਕਿ ਕਈ ਵਾਰ ਅਜਿਹਾ ਵੀ ਹੁੰਦਾ ਹੈ, ਕਿ ਸ਼ੁਰੂਆਤੀ ਦਲੀਲਾਂ ਅਦਾਲਤ-ਕਰਮੀਆਂ ਦੁਆਰਾ ਪੜੀਆਂ ਹੀ ਨਹੀਂ ਜਾਂਦੀਆਂ, ਜਿਹੜੇ ਉਹਨਾਂ ਨੂੰ ਦੂਜੇ ਕਾਗਜ਼ਾਂ ਵਿੱਚ ਤੁੰਨ ਦਿੰਦੇ ਹਨ ਅਤੇ ਇੱਕ ਸ਼ਰਤ ਨਾਲ ਜੋੜ ਦਿੰਦੇ ਹਨ, ਕਿ ਕਿਸੇ ਵੀ ਲਿਖਤੀ ਦਲੀਲ ਤੋਂ ਜ਼ਿਆਦਾ ਜ਼ਰੂਰੀ ਆਰੋਪੀ ਦੀ ਪੁੱਛਗਿੱਛ ਅਤੇ ਬਿਆਨ ਹਨ। ਜੇਕਰ ਮੁੱਦਈ ਇਸ ਗੱਲ `ਤੇ ਜ਼ਿਆਦਾ ਜ਼ੋਰ ਦੇਣ ਤਾਂ ਕਿਹਾ ਜਾਂਦਾ ਹੈ ਕਿ ਲਏ ਫ਼ੈਸਲੇ ਤੋਂ ਪਹਿਲਾਂ, ਜਦੋਂ ਕੇਸ ਨਾਲ ਜੁੜੇ ਹੋਏ ਸਾਰੇ ਦਸਤਾਵੇਜ਼ ਇੱਕਠੇ ਕੀਤੇ ਜਾਣਗੇ, ਜਿਸ ਵਿੱਚ ਉਸਦੀਆਂ ਸ਼ਰੁਆਤੀ ਦਲੀਲਾਂ ਵੀ ਸ਼ਾਮਿਲ ਹੋਣਗੀਆਂ, ਤਾਂ ਉਹਨਾਂ ਦਾ ਪ੍ਰੀਖਣ ਕਰ ਲਿਆ ਜਾਵੇਗਾ। ਪਰ ਬਦਕਿਸਮਤੀ ਨਾਲ, ਅਕਸਰ ਇਹ ਸੱਚ ਨਹੀਂ ਹੁੰਦਾ, ਆਮਤੌਰ ਤੇ ਪਹਿਲੀਆਂ ਦਲੀਲਾਂ ਖੁਰਦ-ਬੁਰਦ ਕਰ ਦਿੱਤੀਆਂ ਜਾਂਦੀਆਂ ਹਨ ਜਾਂ ਉਹਨਾਂ ਨੂੰ ਬਿਲਕੁਲ ਅਲੱਗ ਕਰ ਦਿੱਤਾ ਜਾਂਦਾ ਹੈ, ਅਤੇ ਜੇਕਰ ਇਹਨਾਂ ਨੂੰ ਰੱਖ ਵੀ ਦਿੱਤਾ ਜਾਵੇ ਤਾਂ ਵੀ ਇਹਨਾਂ ਨੂੰ ਪੜ੍ਹਨ ਦੀ ਕੋਈ ਖੇਚਲ ਨਹੀਂ ਕਰਦਾ - ਇਸ ਗੱਲ ਤੋਂ ਅੰਦਾਜ਼ਾ ਲਾਇਆ ਜਾਵੇ, ਜਿਵੇਂ ਕਿ ਵਕੀਲ ਨੇ ਸੁਣਿਆ ਹੈ, ਹਾਲਾਂਕਿ ਉਹ ਅਫ਼ਵਾਹ ਸੀ। ਉਹ ਸਭ ਬਹੁਤ ਅਫ਼ਸੋਸ ਭਰਿਆ ਹੈ, ਪਰ ਇੱਕ ਦਮ ਦੋਸ਼-ਮੁਕਤ ਨਹੀਂ ਹੈ।

ਕੇ. ਨੂੰ ਇਹ ਜ਼ਰੂਰੀ ਯਾਦ ਰੱਖਣਾ ਚਾਹੀਦਾ ਹੈ ਕਿ ਕਾਰਵਾਈ ਸਰਬਜਨਕ ਨਹੀਂ ਹੈ, ਪਰ ਜੇਕਰ ਅਦਾਲਤ ਸਮਝੇ ਕਿ ਇਹ ਜ਼ਰੂਰੀ ਹੈ ਤਾਂ ਇਸਨੂੰ ਜਨਤਾ ਦੇ ਲਈ ਖੋਲ੍ਹਿਆ ਜਾ ਸਕਦਾ ਹੈ, ਪਰ ਕਾਨੂੰਨ ਇਸਨੂੰ ਸਰਬਜਨਕ ਰੱਖਣ ਦੀ ਜ਼ਿਦ ਨਹੀਂ ਕਰਦਾ। ਨਤੀਜੇ ਵੱਜੋਂ ਅਦਾਲਤ ਦਾ ਰਿਕਾਰਡ, ਅਤੇ ਆਰੋਪਾਂ ਦਾ ਸਾਰਾ ਰਿਕਾਰਡ, ਮੁੱਦਈ ਜਾਂ ਉਸਦੇ ਵਕੀਲ ਦੇ ਲਈ ਵੇਖ ਸਕਣਾ ਸੰਭਵ ਨਹੀਂ ਹੈ। ਇਸਲਈ ਆਮਤੌਰ 'ਤੇ, ਕੋਈ ਜਾਣ ਨਹੀਂ ਸਕਦਾ, ਜਾਂ ਘੱਟ ਤੋਂ ਘੱਟ ਇਹ ਜਾਣ ਪਾਉਂਦਾ ਹੈ ਕਿ ਸ਼ੁਰੂਆਤੀ ਦਲੀਲਾਂ ਕਿਹੜਾ ਸਾਰਥਕ ਨਤੀਜਾ ਹਾਸਲ ਕਰ ਸਕਦੀਆਂ ਹਨ, ਅਤੇ ਇਸ ਲਈ ਇਹ ਇੱਕ ਸਿੱਧਾ ਜਿਹਾ ਸੰਜੋਗ ਹੈ ਕਿ ਇਹਨਾਂ ਦਲੀਲਾਂ ਵਿੱਚ ਅਜਿਹਾ ਕੁੱਝ ਹੋਵੇ ਜਿਹੜਾ ਕੇਸ ਦੇ ਲਈ ਮਹੱਤਵਪੂਰਨ ਹੋਵੇ। ਇਸ ਲਈ

153 ॥ ਮੁਕੱਦਮਾ